ਸਵਿਮਰਜ਼ ਈਅਰ-ਤੈਰਾਕੀ ਕਰਨ ਵਾਲਿਆਂ ਦੇ ਕੰਨ ਵਿੱਚ ਪਾਣੀ ਪੈਣ ਕਾਰਨ ਲੱਗਣ ਵਾਲੀ ਲਾਗ (ਓਟਾਈਟਿਸ ਐਕਸਟਰਨਾ)

Swimmer's ear (otitis externa) [ Punjabi ]

PDF download is not available for Arabic and Urdu languages at this time. Please use the browser print function instead

ਓਟੀਟਿੱਸ ਐਕਸਟਰਨਾ, ਜਾਂ ਤੈਰਾਕਾਂ ਦੇ ਕੰਨ, ਕੰਨ ਨਾਲੀ ਦੀ ਲਾਗ ਹੁੰਦੀ ਹੈ। ਲੱਛਣਾਂ, ਕਾਰਨਾਂ, ਅਤੇ ਆਪਣੇ ਬੱਚੇ ਦੀ ਦੇਖ-ਰੇਖ ਕਿਵੇਂ ਕਰਨੀ ਹੈ ਬਾਰੇ ਸਿੱਖੋ।

ਸਵਿਮਰ'ਜ਼ ਈਅਰ?

ਓਟਾਈਟਿਸ ਐਕਸਟਰਨਾ ਜਾਂ ਸਵਿਮਰਜ਼ ਈਅਰ ਕੰਨ ਦੇ ਰਸਤੇ (ਬਾਹਰ ਵਿਖਾਈ ਦਿੰਦੇ ਕੰਨ ਦੇ ਹਿੱਸੇ ਤੋਂ ਕੰਨ ਦੇ ਪਰਦੇ ਤੀਕ ਜਾਣ ਵਾਲਾ ਰਸਤਾ ਜਾਂ ਕੈਨਾਲ) ਦੀ ਲਾਗ ਹੁੰਦੀ ਹੈ। ਇਹ ਸੱਤ ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਬਹੁਤ ਆਮ ਹੁੰਦੀ ਹੈ, ਪਰ ਇਹ ਕਿਸੇ ਵੀ ਉਮਰ ਵਿੱਚ ਲੱਗ ਸਕਦੀ ਹੈ। ਆਮ ਤੌਰ ਤੇ ਸਵਿਮਰਜ਼ ਈਅਰ ਵਿੱਚ ਗਰਮੀ ਦੇ ਮਹੀਨਿਆਂ ਵਿੱਚ ਹੁੰਦੀ ਹੈ। ਇਹ ਅਜਿਹੇ ਬੱਚਿਆਂ ਵਿੱਚ ਅਕਸਰ ਹੁੰਦੀ ਹੈ ਜੋ ਬਹੁਤਾ ਸਮਾਂ ਪਾਣੀ ਵਿੱਚ ਗੁਜ਼ਾਰਦੇ ਹਨ।

ਸਵਿਮਰ'ਜ਼ ਈਅਰ ਦੀਆਂ ਨਿਸ਼ਾਨੀਆਂ ਅਤੇ ਲੱਛਣ

ਕੰਨਾਂ ਦੀ ਬਣਤਰਲਾਲੀ ਅਤੇ ਖੁਜਲੀ ਦੇ ਨਾਲ ਕੰਨ ਦੇ ਪਰਦੇ ਅਤੇ ਕੰਨ ਦੀ ਨਲੀ ਦੀ ਪਛਾਣ; ਨਲੀ ਦੀ ਦਿਵਾਰ ਦੀ ਜਲਨ ਅਤੇ ਸੋਜ; ਅਤੇ ਰਿਸਾਵ

ਤੁਹਾਡਾ ਬੱਚਾ ਹੇਠ ਦਰਜ ਬਾਰੇ ਸ਼ਿਕਾਇਤ ਕਰ ਸਕਦਾ ਹੈ:

  • ਆਮ ਤੌਰ ਤੇ ਇੱਕ ਕੰਨ ਵਿੱਚ ਕਦੇ ਕਦੇ ਦੋਹਾਂ ਕੰਨਾਂ ਵਿੱਚ ਦਰਦ, ਕੰਨ ਨੂੰ ਛੋਹਣ ਨਾਲ ਦਰਦ ਅਤੇ ਖ਼ਾਰਸ਼
  • ਉੱਚਾ ਸੁਣਨਾ ਜਾਂ ਘੱਟ ਸੁਣਨਾ
  • ਕੰਨ ਬੰਦ ਹੋ ਜਾਣ ਦਾ ਅਹਿਸਾਸ
  • ਕੰਨ ਵਿੱਚੋਂ ਮਾਦੇ ਦਾ ਖਾਰਜ ਹੋਣਾ ਜਾਂ ਨਿਕਾਸ ਹੋਣਾ
  • ਵੱਧ ਗੰਭੀਰ ਸੂਰਤਾਂ ਵਿੱਚ ਬੁਖਾਰ

ਪੇਚੀਦਗੀਆਂ

ਜੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਸਵਿਮਰਜ਼ ਈਅਰ ਕਾਰਨ ਗੰਭੀਰ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚ ਹੇਠ ਦਰਜ ਸ਼ਾਮਲ ਹਨ:

  • ਚਮੜੀ ਦੀ ਬਹੁਤ ਡੂੰਘੀ ਲਾਗ ਜਿਸ ਨੂੰ ਸੈਲੂਲਾਇਟਿਸ ਕਹਿੰਦੇ ਹਨ
  • ਲੰਮੇ ਸਮੇਂ ਦੀਆਂ ਲਾਗਾਂ ਜਿਵੇਂ ਕਿ ਦਾਇਮੀ ਓਟਾਈਟਿਸ ਐਕਸਟਰਨਾ
  • ਹੱਡੀ ਜਾਂ ਕਾਰਟਿਲਜ (ਟਿਸ਼ੂ) ਨੂੰ ਨੁਕਸਾਨ, ਜਿਸ ਨੂੰ ਨੈਕਰੋਟਾਈਜਿੰਗ ਓਟਾਈਟਿਸ ਐਕਸਟਰਨਾ ਕਿਹਾ ਜਾਂਦਾ ਹੈ
  • ਨਸਾਂ ਜਾਂ ਦਿਮਾਗ਼ ਵਿੱਚ ਲਾਗ ਫ਼ੈਲਣੀ, ਜਿਹੜੀ ਕਦੇ ਕਦੇ ਜਾਨ ਲੇਵਾ ਵੀ ਹੋ ਸਕਦੀ ਹੈ
  • ਜੇ ਤੁਹਾਡੇ ਬੱਚੇ ਦੇ ਕੰਨ ਦੇ ਦੁਆਲੇ ਜਾਂ ਕੰਨ ਦੇ ਪਿੱਛੇ ਛੋਹਣ ਨਾਲ ਦਰਦ, ਸੋਜ, ਜਾਂ ਲਾਲੀ ਹੋਵੇ ਜਾਂ ਸਰੀਰ ਦਾ ਤੇਜ਼ ਤਾਪਮਾਨ ਹੋਵੇ, ਸਦਾ ਡਾਕਟਰੀ ਸਹਾਇਤਾ ਹਾਸਲ ਕਰੋ।

ਸਵਿਮਰਜ਼ ਈਅਰ ਲਈ ਡਾਕਟਰ ਕੀ ਕਰ ਸਕਦੇ ਹਨ

ਤੈਰਾਕਾਂ ਦੇ ਕੰਨਾਂ ਲਈ ਡਾਕਟਰ ਕੀ ਕਰ ਸਕਦੇ ਹਨ

ਆਮ ਤੌਰ ਤੇ ਸਵਿਮਰਜ਼ ਈਅਰ ਦਾ ਇਲਾਜ ਕੰਨ ਵਿੱਚ ਪਾੳੇਣ ਵਾਲੀਆਂ ਬੂੰਦਾਂ, ਜਿਨ੍ਹਾਂ ਵਿੱਚ ਰੋਗਾਣੂਨਾਸ਼ਕ (ਐਂਟੀਬਾਇਟਿਕਸ) ਅਤੇ ਸਟਿਰੋਆਇਡ ਸ਼ਾਮਲ ਹੁੰਦੇ ਹਨ, ਨਾਲ ਕੀਤਾ ਜਾਂਦਾ ਹੈ। ਜੇ ਤਹਾਡੇ ਬੱਚੇ ਨੂੰ ਲੱਗੀ ਲਾਗ ਬਹੁਤ ਗੰਭੀਰ ਹੋਵੇ, ਤਾਂ ਡਾਕਟਰ ਮੂੰਹ ਰਾਹੀਂ ਲੈਣ ਵਾਲੀ ਰੋਗਾਣੂਨਾਸ਼ਕ ਦਵਾਈ ਦਾ ਨੁਸਖ਼ਾ ਵੀ ਦੇ ਸਕਦਾ ਹੈ। ਬਹੁਤ ਮਮੂਲੀ ਹਾਲਤਾਂ ਦਾ ਇਲਾਜ ਅਸਟਰਿੰਜੈਂਟ ਈਅਰਡਰਾਪ (ਅਜਿਹੀ ਦਵਾਈ ਜਿਸ ਨਾਲ ਸਰੀਰ ਦੇ ਟਿਸ਼ੂ ਸੁੰਗੜਦੇ ਹਨ) ਨਾ​ਲ ਕੀਤਾ ਜਾ ਸਕਦਾ ਹੈ, ਜਿਵੇਂ ਕਿ ਬਰੋਜ਼ ਸਲਿਊਸ਼ਨ (ਘੋਲ)।

ਲਾਗ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਅੰਦਰ ਖ਼ਤਮ ਹੋਣੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਆਮ ਤੌਰ ਤੇ ਇੱਕ ਹਫ਼ਤੇ ਪਿੱਛੋਂ ਠੀਕ ਹੋ ਜਾਂਦੀ ਹੈ।

ਘਰ ਵਿੱਚ ਆਪਣੇ ਬੱਚੇ ਦੀ ਸੰਭਾਲ ਕਰਨੀ

ਦਰਦ ਦਾ ਇਲਾਜ ਕਰਨਾ

ਸਵਿਮਰਜ਼ ਈਅਰ ਦੁੱਖਦਾਈ ਹੁੰਦਾ ਹੈ। ਤੁਸੀਂ ਬੱਚੇ ਦੇ ਦਰਦ ਦਾ ਇਲਾਜ ਕਰਨ ਲਈ ਡਾਕਟਰੀ ਨੁਸਖ਼ੇ ਤੋਂ ਬਗੈਰ ਮਿਲਣ ਵਾਲੀਆਂ ਦਰਦ ਦੀਆਂ ਦਵਾਈਆਂ ਜਿਵੇਂ ਕਿ ਅਸੀਟਾਮਿਨੋਫ਼ਿਨ (ਟਾਇਲਾਨੌਲ, ਟੈਂਪਰਾ, ਜਾਂ ਹੋਰ ਬਰਾਂਡ) ਜਾਂ ਆਈਬਿਊਪਰੋਫ਼ੈਨ (ਐਡਵਿਲ, ਮੋਟਰਿਨ, ਜਾਂ ਹੋ ਬਰਾਂਡ) ਵਰਤ ਸਕਦੇ ਹੋ।

ਚਮੜੀ ਦੇ ਉੱਪਰ ਲਾਉਣ ਵਾਲੇ ਕੁੱਝ ਈਅਰਡਰਾਪ, ਜਿਵੇਂ ਕਿ ਔਰਾਲਗਨ, ਦਰਦ ਤੋਂ ਅਰਾਮ ਦੇ ਸਕਦੇ ਹਨ ਪਰ ਉਹ ਲਾਗ ਦਾ ਇਲਾਜ ਨਹੀਂ ਕਰਦੇ। ਰੋਗਾਣੂਨਾਸ਼ਕ ਬੂੰਦਾਂ ਦੇਣ ਤੋਂ ਤੁਰੰਤ ਪਹਿਲਾਂ ਇਸ ਤਰ੍ਹਾਂ ਦੇ ਈਅਰਡਰਾਪ (ਕੰਨ ਵਿੱਚ ਪਾਉਣ ਵਾਲੀਆਂ ਬੂੰਦਾ) ਨਾ ਵਰਤੋ। ਇਸ ਨਾਲ ਰੋਗਾਣੂਨਾਸ਼ਕ ਘੱਟ ਅਸਰਦਾਇਕ ਹੋ ਜਾਣਗੇ। ਜਿਹੜੀਆਂ ਵੀ ਦਵਾਈਆਂ ਤੁਸੀਂ ਦਿੰਦੇ ਹੋਵੋ ਉਨ੍ਹਾਂ ਬਾਰੇ ਡਾਕਟਰ ਨਾਲ ਗੱਲ ਕਰੋ।

ਕੰਨ ਵਿੱਚ ਪਾਉਣ ਵਾਲੀਆਂ ਬੂੰਦਾਂ (ਈਅਰਡਰਾਪ) ਵਰਤਣ ਲਈ ਸੌਖੇ ਨੁਕਤੇ

ਜਦੋਂ ਆਪਣੇ ਬੱਚੇ ਦੇ ਕੰਨ ਵਿੱਚ ਬੂੰਦਾਂ ਪਾਉਂ, ਉਸ ਨੂੰ ਪਾਸੇ ਪਰਨੇ ਲਿਟਾਉ ਅਤੇ ਉਸ ਦੇ ਕੰਨ ਨੂੰ ਹਿਲਾਉ ਤਾਂ ਕਿ ਬੂੰਦਾਂ ਕੰਨ ਦੇ ਧੁਰ ਅੰਦਰ ਚਲੀਆਂ ਜਾਣ। ਪਿੱਛੋਂ ਉਸ ਨੂੰ ਤਿੰਨ ਤੋਂ ਪੰਜ ਮਿੰਟਾਂ ਲਈ ਲੇਟੇ ਰਹਿਣ ਦਿਓ।

ਜੇ ਕੰਨ ਵਿੱਚੋਂ ਬਹੁਤ ਮਾਤਰਾ ਵਿੱਚ ਤਰਲ ਵਗਦਾ ਹੈ, ਬੂੰਦਾਂ ਕੰਨ ਵਿੱਚ ਪਾਉਣ ਤੋਂ ਪਹਿਲਾਂ ਇਸ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਟਿਸ਼ੂ ਪੇਪਰ ਨੂੰ ਮਰੋੜੀ ਦੇ ਕੇ ਕੁੱਝ ਕੁ ਵਾਰੀ ਹੌਲੀ ਹੌਲੀ ਕੰਨ ਵਿੱਚ ਪਾਉ। ਕੰਨ ਦੀ ਨਾਲੀ (ਕੈਨਾਲ) ਨੂੰ ਸਾਫ਼ ਕਰਨ ਲਈ ਕਦੇ ਵੀ ਕਾਟਨ ਬੱਡ ਜਾਂ ਕਿਊ-ਟਿੱਪ ਨਾ ਵਰਤੋ।

ਤੈਰਨ ਤੋਂ ਜਾਂ ਸਿਰ ਨੂੰ ਪੂਰੀ ਤਰ੍ਹਾਂ ਪਾਣੀ ਵਿੱਚ ਡੋਬਣ ਤੋਂ ਪਰਹੇਜ਼ ਕਰੋ

ਜਦੋਂ ਤੀਕ ਲਾਗ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ ਤੁਹਾਡੇ ਬੱਚੇ ਨੂੰ ਉਦੋਂ ਤੀਕ ਤੈਰਨ ਜਾਂ ਆਪਣਾ ਸਿਰ ਪਾਣੀ `ਚ ਡੋਬਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇ ਉਸ ਨੇ ਸ਼ਾਵਰ ਲੈਣਾ ਹੈ, ਪਾਣੀ ਦੀ ਧਾਰ ਸਿੱਧੀ ਕੰਨ ਵਿੱਚ ਵੱਜਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ

ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ, ਜੇ:

  • ਤੁਹਾਡੇ ਬੱਚੇ ਦੀ ਹਾਲਤ ਇਲਾਜ ਸ਼ੁਰੂ ਕਰਨ ਦੇ 48 ਘੰਟਿਆਂ ਪਿੱਛੋਂ ਵੀ ਸੁਧਰ ਨਹੀਂ ਰਹੀ
  • ਤੁਹਾਡੇ ਬੱਚੇ ਨੂੰ ਤੇਜ਼ ਬੁਖ਼ਾਰ ਹੋ ਜਾਂਦਾ ਹੈ
  • ਉਸ ਦੇ ਕੰਨ ਦੇ ਦੁਆਲੇ ਜਾਂ ਪਿੱਛੇ ਲਾਲੀ ਜਾਂ ਸੋਜ ਹੈ

ਸਵਿਮਰਜ਼ ਈਅਰ ਦੀ ਰੋਕ-ਥਾਮ

ਅਸਟਰਿੰਜੈਂਟ (ਅਜਿਹੀ ਦਵਾਈ ਜਿਸ ਨਾਲ ਸਰੀਰ ਦੇ ਟਿਸ਼ੂ ਸੁੰਗੜਦੇ ਹਨ) ਕੰਨਾਂ ਵਿੱਚ ਪਾਉਣ ਲਈ ਤੁਪਕੇ

ਕਈ ਬੱਚਿਆਂ ਨੂੰ ਓਟਾਈਟਿਸ ਐਕਸਟਰਨਾ ਵਾਰ ਵਾਰ ਹੋਵੇਗਾ। ਇਸ ਨੂੰ ਰੋਕਣ ਵਿੱਚ ਮਦਦ ਕਰਨ ਲਈ ਪਾਣੀ ਵਿੱਚ ਤੈਰਨ ਤੋਂ ਪਿੱਛੋਂ ਤੁਸੀਂ ਖੁਸ਼ਕ ਕਰਨ ਵਾਲੇ ਅਲਕੋਹਲ-ਅਧਾਰਤ ਜਾਂ ਹੋਰ ਅਸਟਰਿੰਜੈਂਟ ਈਅਰਡਰਾਪ ਵਰਤ ਸਕਦੇ ਹੋ, ਜਿਵੇਂ ਕਿ ਬਰੋਜ਼ ਸਲਿਊਸ਼ਨ (ਘੋਲ)। ਇਹ ਅਸਟਰਿੰਜੈਂਟ ਈਅਰਡਰਾਪਸ ਫਾਰਮੇਸੀ ਵਿੱਚੋਂ ਡਾਕਟਰ ਦੇ ਨੁਸਖ਼ੇ ਤੋਂ ਬਗੈਰ ਖ਼ਰੀਦੇ ਜਾ ਸਕਦੇ ਹਨ। ਜਦੋਂ ਜ਼ਿਆਦਾ ਗੰਭੀਰ ਲਾਗ ਲੱਗੀ ਹੋਵੇ ਉਦੋਂ ਇਹ ਈਅਰਡਰਾਪਸ ਨਾ ਵਰਤੋ। ਆਪਣੇ ਬੱਚੇ ਦੇ ਡਾਕਟਰ ਨੂੰ ਮਿਲੋ।

ਈਅਰਪਲੱਗਜ਼ (ਕੰਨਾਂ ਵਿੱਚ ਦੇਣ ਵਾਲੇ ਬੁੱਜੇ)

ਪਾਣੀ ਵਿੱਚ ਤੈਰਨ ਵੇਲੇ ਈਅਰਪਲੱਗਾਂ ਦੀ ਵਰਤੋਂ ਕਰਨ ਨਾਲ ਓਟਾਈਟਿਸ ਐਕਸਟਰਨਾ ਮੁੜ ਹੋ ਜਾਣ ਤੋਂ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਉਹੀ ਈਅਰਪਲੱਗ ਵਰਤੋ ਜਿਹੜੇ ਖਾਸ ਤੌਰ ਤੇ ਤੈਰਨ ਵੇਲੇ ਵਰਤਣ ਲਈ ਹੀ ਬਣਾਏ ਹੁੰਦੇ ਹਨ।

ਮੱਖ ਨੁਕਤੇ

  • ਸਵਿਮਰਜ਼ ਈਅਰ ਦਾ ਇਲਾਜ ਆਮ ਤੌਰ ਤੇ ਡਾਕਟਰੀ ਨੁਸਖ਼ੇ ਵਾਲੇ ਈਅਰਡਰਾਪਸ (ਕੰਨ ਵਿੱਚ ਪਾਉਣ ਵਾਲੀਆਂ ਬੂੰਦਾਂ) ਨਾਲ ਕੀਤਾ ਜਾਂਦਾ ਹੈ।
  • ਜੇ ਤੁਹਾਡੇ ਬੱਚੇ ਨੂੰ ਤੇਜ਼ ਬੁਖ਼ਾਰ ਹੈ ਜਾਂ ਕੰਨ ਦੇ ਦੁਆਲੇ ਦੀ ਚਮੜੀ ਉੱਪਰ ਲਾਲੀ ਜਾਂ ਸੋਜ ਹੈ ਤਾਂ ਆਪਣੇ ਡਾਕਟਰ ਨੂੰ ਮਿਲੋ ।
  • ਕਾਟਨ ਬੱਡਜ਼ ਜਾ ਕਿਊ-ਟਿੱਪਸ ਕਦੇ ਵੀ ਕੰਨ ਵਿੱਚ ਨਾ ਪਾਉ।
  • ਬਿਮਾਰੀ ਮੁੜ ਲੱਗਣ ਤੋਂ ਰੋਕਣ ਲਈ ਤੈਰਾਕੀ ਕਰਨ ਵੇਲੇ ਖੁਸ਼ਕ ਕਰਨ ਵਾਲੇ ਈਅਰਡਰਾਪਸ ਜਾਂ ਈਅਰਪਲੱਗਜ਼ ਦੀ ਵਰਤੋਂ ਕਰੋ।
Last updated: جمادى الأولى 08 1432