ਛੋਟੀ ਮਾਤਾ (ਵੈਰੀਸਲਾ)

Chickenpox (Varicella) [ Punjabi ]

PDF download is not available for Arabic and Urdu languages at this time. Please use the browser print function instead

ਛੋਟੀ ਮਾਤਾ ਜਾਂ ਵੈਰੀਸਲਾ ਵਾਇਰਸ ਨਾਲ ਲੱਗਣ ਵਾਲੀ ਬੱਚਿਆਂ ਦੀ ਆਮ ਲਾਗ ਹੁੰਦੀ ਹੈ। ਲੋਦਿਆਂ ਬਾਰੇ ਅਤੇ ਘਰ ਵਿੱਚ ਹੀ ਛੋਟੀ ਮਾਤਾ ਦਾ ਇਲਾਜ ਕਰਨ ਬਾਰੇ ਪੜ੍ਹੋ।

ਛੋਟੀ ਮਾਤਾ ਕੀ ਹੁੰਦੀ ਹੈ?

ਛੋਟੀ ਮਾਤਾ ਦੀ ਲਾਗ ਬੱਚਿਆਂ ਵਿੱਚ ਬਹੁਤ ਹੀ ਆਮ ਹੁੰਦੀ ਹੈ। ਇਹ ਵੈਰੀਸਲਾ-ਜ਼ਾਸਟਰ ਦੇ ਵਾਇਰਸ ਤੋਂ ਲੱਗਦੀ ਹੈ।

ਇਹ ਲਾਗ ਬੱਚਿਆਂ ਵਿੱਚ ਆਮ ਕਰ ਕੇ ਬਹੁਤ ਹਲ਼ਕੀ ਜਿਹੀ ਹੁੰਦੀ ਹੈ। ਪਰ ਜੇ ਛੋਟੀ ਮਾਤਾ ਨਵ-ਜਨਮੇਂ ਬੇਬੀਆਂ ਅਤੇ ਬਾਲਗ਼ਾਂ ਨੂੰ ਨਿਕਲ ਆਵੇ ਤਾਂ ਉਹ ਬਹੁਤ ਹੀ ਬਿਮਾਰ ਹੋ ਸਕਦੇ ਹਨ।

ਆਮ ਕਰ ਕੇ, ਬਿਮਾਰੀ ਤੋਂ ਬਚਾਅ ਕਰਨ ਵਾਲਾ ਸਿਸਟਮ (ਇਮਿਊਨ ਸਿਸਟਮ) ਸਾਨੂੰ ਲਾਗਾਂ ਤੋਂ ਬਚਾਉਂਦਾ ਹੈ। ਛੋਟੀ ਮਾਤਾ ਅਜਿਹੇ ਲੋਕਾਂ ਵਾਸਤੇ ਬਹੁਤ ਹੀ ਖ਼ਤਰਨਾਕ ਹੁੰਦੀ ਹੈ ਜਿਨ੍ਹਾਂ ਵਿੱਚ ਇਮਿਊਨ ਸਿਸਟਮ ਦੀਆਂ ਸਮੱਸਿਆਵਾਂ ਹੋਣ, ਜਿਵੇਂ ਕਿ ਲੁਕੀਮੀਆ, ਜਾਂ ਅਜਿਹੇ ਵਿਅਕਤੀ ਲਈ ਜੋ ਅਜਿਹੀਆਂ ਦਵਾਈਆਂ ਲੈ ਰਿਹਾ ਹੋਵੇ ਜੋ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੀਆਂ ਹੋਣ। ਇਨ੍ਹਾਂ ਵਿੱਚ ਸਟੈਰਾਇਡ ਜਾਂ ਦਵਾਈਆਂ, ਜੋ ਅੰਗ ਬਦਲਣ ਵਾਲੇ ਮਰੀਜ਼ਾਂ ਦੀ ਮਦਦ ਲਈ ਦਿੱਤੀਆਂ ਜਾਂਦੀਆਂ ਹਨ। ।

ਕੱਚੀ ਧੱਦਰ ਕੀ ਹੁੰਦੀ ਹੈ?

ਕੱਚੀ ਧੱਦਰ ਛੋਟੀ ਮਾਤਾ ਵਰਗੀ ਲੱਗਦੀ ਹੈ ਅਤੇ ਉਸੇ ਹੀ ਵਾਇਰਸ ਕਾਰਨ ਲੱਗਦੀ ਹੈ। ਫ਼ਿਰ ਵੀ, ਇਹ ਸਰੀਰ ਦੇ ਸਿਰਫ਼ ਇੱਕ ਹੀ ਹਿੱਸੇ ਉੱਤੇ ਪ੍ਰਗਟ ਹੁੰਦੀ ਹੈ। ਫਿਰ ਵੀ, ਕੁਝ ਸਮੇਂ ਲਈ ਸਰੀਰ ਵਿੱਚ ਲੁਕਿਆ ਰਹਿਣ ਪਿੱਛੋਂ ਵਾਇਰਸ ਜਦੋਂ ਭੜਕ ਪੈਂਦਾ ਤਾਂ ਕੱਚੀ ਧੱਦਰ ਹੋ ਜਾਂਦੀ ਹੈ। ਜਿਨ੍ਹਾਂ ਨੂੰ ਪਹਿਲਾਂ ਛੋਟੀ ਮਾਤਾ ਹੋਈ ਹੋਵੇ ਸਿਰਫ਼ ਉਨ੍ਹਾਂ ਨੂੰ ਹੀ ਕੱਚੀ ਧੱਦਰ ਹੋ ਸਕਦੀ ਹੈ। ਤੁਹਾਨੂੰ ਅਜਿਹੇ ਵਿਅਕਤੀ ਤੋਂ ਕੱਚੀ ਧੱਦਰ ਨਹੀਂ ਹੋ ਸਕਦੀ ਜਿਸ ਨੂੰ ਛੋਟੀ ਮਾਤਾ ਨਿਕਲੀ ਹੋਵੇ।

ਛੋਟੀ ਮਾਤਾ ਦੇ ਲੱਛਣ

ਛੋਟੀ ਮਾਤਾ ਆਮ ਤੌਰ ਤੇ ਬੁਖ਼ਾਰ ਨਾਲ ਸ਼ੁਰੂ ਹੁੰਦੀ ਹੈ। ਇੱਕ ਦੋ ਦਿਨ ਪਿੱਛੋਂ, ਤੁਹਾਡੇ ਬੱਚੇ ਨੂੰ ਧੱਫ਼ੜ ਨਿਕਲ ਆਉਂਦੇ ਹਨ ਜਿਸ ਨਾਲ ਖਾਰਸ਼ ਬਹੁਤ ਹੁੰਦੀ ਹੈ। ਸ਼ੁਰੂ ਵਿੱਚ ਧੱਫ਼ੜਾਂ ਦਾ ਮੁੱਢ ਲਾਲ ਚਟਾਕਾਂ ਨਾਲ ਹੀ ਹੁੰਦਾ ਹੈ।.

ਛੋਟੀ ਮਾਤਾ
ਚਿੱਤਰ ਮਿਹਰਬਾਨੀ ਦੀ CDC/Dr. K.L. Hermann

ਲਾਲ ਚਟਾਕ ਛੇਤੀ ਹੀ ਤਰਲ ਨਾਲ ਭਰੇ ਹੋਏ ਫ਼ਫ਼ੋਲੇ ਬਣ ਜਾਂਦੇ ਹਨ। ਕਈ ਲੋਕਾਂ ਵਿੱਚ ਥੋੜ੍ਹੇ ਜਿਹੇ ਫ਼ਫ਼ੋਲੇ ਦਿੱਸਦੇ ਹੁੰਦੇ ਹਨ। ਕਈਆਂ ਵਿੱਚ ਛਾਲਿਆਂ ਦੀ ਗਿਣਤੀ 500 ਤੀਕ ਪਹੁੰਚ ਜਾਂਦੀ ਹੈ। ਇਹ ਛਾਲੇ ਚਾਰ ਜਾਂ ਪੰਜ ਦਿਨਾਂ ਵਿੱਚ ਸੁੱਕ ਕੇ ਪੇਪੜੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ।

ਛੋਟੀ ਮਾਤਾ ਸੰਪਰਕ ਕਰਨ ਨਾਲ ਜਾਂ ਹਵਾ ਵਿੱਚ ਛੋਟੇ ਛੋਟੇ ਤੁਪਕਿਆਂ ਰਾਹੀਂ ਫ਼ੈਲਦੀ ਹੈ

ਛੋਟੀ ਮਾਤਾ ਸਹਿਜੇ ਹੀ ਫ਼ੈਲਦੀ ਜਾਂਦੀ ਹੈ। ਇੱਕ ਤੋਂ ਦੂਜੇ ਵਿਅਕਤੀ ਨੂੰ ਇਹ ਦੋ ਤਰ੍ਹਾਂ ਲੱਗਦੀ ਹੈ:

  • ਵਾਇਰਸ ਨਾਲ ਸਿੱਧੇ ਸੰਪਰਕ ਦੁਆਰਾ ਜਦੋਂ ਕੋਈ ਛਾਲਿਆਂ ਨੂੰ ਛੋਹ ਲੈਂਦਾ ਹੈ।
  • ਹਵਾ ਵਿੱਚ ਥੁੱਕ ਦੇ ਤੁਪਕਿਆਂ ਦੁਆਰਾ, ਜਦੋਂ ਛੋਟੀ ਮਾਤਾ ਦਾ ਬਿਮਾਰ ਵਿਅਕਤੀ ਨਿੱਛ ਮਾਰਦਾ ਹੈ, ਖੰਘਦਾ ਹੈ ਜਾਂ ਗੱਲਾਂ ਕਰਦਾ ਹੈ।

ਧੱਫ਼ੜ ਪ੍ਰਗਟ ਹੋਣ ਤੋਂ ਦੋ ਦਿਨ ਪਹਿਲਾਂ ਵਾਇਰਸ ਬਹੁਤ ਅਸਾਨੀ ਨਾਲ ਫ਼ੈਲ ਜਾਂਦੀ ਹੈ। ਜਦੋਂ ਤੀਕ ਛਾਲੇ ਸੁੱਕ ਨਹੀਂ ਜਾਂਦੇ, ਛੋਟੀ ਮਾਤਾ ਵਾਲਾ ਬੱਚਾ ਦੂਜੇ ਲੋਕਾਂ ਨੂੰ ਲਾਗ ਲਗਾ ਸਕਦਾ ਹੈ। ਇਹ ਪਤਾ ਕਰਨ ਲਈ ਕਿ ਬੱਚਾ ਕਦੋਂ ਸਕੂਲ ਵਾਪਸ ਜਾ ਸਕਦਾ ਹੈ ਆਪਣੇ ਸਕਲ਼ੂ ਜਾਂ ਡੇਅ ਕੇਅਰ ਨਾਲ ਸੰਪਰਕ ਕਰੋ ।

ਜੇ ਤੁਹਾਡੇ ਬੱਚਿਆਂ ਵਿੱਚੋਂ ਕਿਸੇ ਨੂੰ ਛੋਟੀ ਮਾਤਾ ਹੋਈ ਹੋਵੇ, ਤਾਂ ਸ਼ਾਇਦ ਇਹ ਤੁਹਾਡੇ ਘਰ ਦੇ ਦੂਜੇ ਮੈਂਬਰਾਂ, ਜਿਨ੍ਹਾਂ ਅੰਦਰ ਬਿਮਾਰੀ ਤੋਂ ਬਚਾਅ ਕਰਨ ਦੀ ਸ਼ਕਤੀ ਨਹੀਂ, ਨੂੰ ਲੱਗ ਸਕੇਗੀ। ਜੇ ਕਿਸੇ ਹੋਰ ਨੂੰ ਵੀ ਲਾਗ ਲੱਗ ਜਾਂਦੀ ਹੈ ਤਾਂ ਪਰਿਵਾਰ ਦੇ ਪਹਿਲੇ ਮੈਂਬਰ ਨੂੰ ਲੱਗਣ ਤੋਂ ਕੋਈ ਦੋ ਤੋਂ ਤਿੰਨ ਹਫ਼ਤੇ ਪਿੱਛੋਂ ਇਹ ਪ੍ਰਗਟ ਹੁੰਦੀ ਹੈ।

ਛੋਟੀ ਮਾਤਾ ਵਾਲੀ ਗਰਭਵਤੀ ਔਰਤ ਇਸ ਨੂੰ ਅਣਜਨਮੇ ਬੱਚੇ ਨੂੰ ਅੱਗੇ ਵੀ ਦੇ ਸਕਦੀ ਹੈ। ਛੋਟੀ ਮਾਤਾ ਵਾਲੀਆਂ ਮਾਵਾਂ ਆਪਣੇ ਨਵ-ਜਨਮੇਂ ਬੇਬੀਆਂ ਨੂੰ ਇਹ ਰੋਗ ਦੇ ਸਕਦੀਆਂ ਹਨ। ਗਰਭਵਤੀ ਔਰਤ ਅਤੇ ਨਵ-ਜਨਮਿਆਂ ਦੀ ਸੂਰਤ ਵਿੱਚ ਛੋਟੀ ਮਾਤਾ ਅਕਸਰ ਵੱਧ ਗੰਭੀਰ ਹੁੰਦੀ ਹੈ।

ਛੋਟੀ ਮਾਤਾ ਦੇ ਇਲਾਜ ਘਰ ਵਿੱਚ ਕਰਨਾ

ਜੇ ਤੁਹਾਡੇ ਬੱਚੇ ਨੂੰ ਛੋਟੀ ਮਾਤਾ ਹੋ ਜਾਂਦੀ ਹੈ, ਤਾਂ ਅਸੀਟਲਸਾਲਾਸਾਲਕ ਐਸਿਡ (ਏ ਐੱਸ ਏ ਜਾਂ ਐੱਸਪਰੀਨ) ਜਾਂ ਕੋਈ ਪਦਾਰਥ ਜਿਸ ਵਿੱਚ ਏ ਐੱਸ ਏ ਹੋਵੇ ਉਸ ਨੂੰ ਨਾ ਦੇਵੋ। ਏ ਐੱਸ ਏ ਲੈਣ ਨਾਲ ਰਾਈ ਸਿੰਡਰੰਮ (Reye's syndrome) ਲੱਗਣ ਦੇ ਮੌਕੇ ਵਧ ਜਾਂਦੇ ਹਨ। ਤੇਜ਼ ਬਿਮਾਰੀ ਬੱਚੇ ਦੇ ਕਲੇਜੇ ਜਾਂ ਦਿਮਾਗ਼ ਨੂੰ ਹਾਨੀ ਪਹੁੰਚਾ ਸਕਦੀ ਹੈ।

ਆਪਣੇ ਬੱਚੇ ਦੇ ਬੁਖ਼ਾਰ 'ਤੇ ਕਾਬੂ ਪਾਉਣ ਲਈ, ਅਸੀਟਾਮਿਨੋਫ਼ਿਨ ਦੀ ਵਰਤੋਂ ਕਰੋ। ਤੁਹਾਡਾ ਦਵਾਫ਼ਰੋਸ਼ ਅਸੀਟਾਮਿਨੋਫ਼ਿਨ ਦੇ ਨਾਲ ਲੈਣ ਵਾਸਤੇ ਬੁਖ਼ਾਰ ਲਈ ਦਵਾਈ ਚੁਣਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਛੋਟੀ ਮਾਤਾ ਦੇ ਧੱਫ਼ੜਾਂ ਕਾਰਨ ਬਹੁਤ ਖਾਰਸ਼ ਹੁੰਦੀ ਹੈ। ਚਮੜੀ ਦੀ ਚੰਗੀ ਸੰਭਾਲ ਕਰੋ ਅਤੇ ਯਕੀਨੀ ਬਣਾਉ ਕਿ ਬੱਚਾ ਧੱਫ਼ੜਾਂ ਨੂੰ ਖੁਰਕਦਾ ਨਾ ਹੋਵੇ। ਬੱਚਾ ਜਿਹੜਾ ਬਹੁਤ ਖੁਰਕਦਾ ਹੋਵੇ ਉਸ ਨੂੰ ਅਜਿਹੇ ਜਰਾਸੀਮ ਤੋਂ ਲਾਗਾਂ ਲੱਗ ਸਕਦੀਆਂ ਹਨ ਜਿਹੜਾ ਉਸ ਦੀ ਚਮੜੀ ਵਿੱਚ ਦਾਖ਼ਲ ਹੋ ਸਕਦਾ ਹੈ। ਇਸ ਤੋਂ ਬਚਾਅ ਕਰਨ ਲਈ ਤੁਸੀਂ ਹੇਠ ਦਰਜ ਕੰਮ ਕਰ ਸਕਦੇ ਹੋ:

  • ਆਪਣੇ ਬੱਚੇ ਦੀਆਂ ਉਂਗਲੀਆਂ ਦੇ ਨੌਂਹ ਕੱਟ ਕੇ ਛੋਟੇ ਕਰ ਦਿਓ।
  • ਆਪਣੇ ਬੱਚੇ ਨੂੰ ਕੱਪੜੇ ਹਲ਼ਕੇ ਭਾਰ ਵਾਲੇ ਪਾਓ।
  • ਖਾਰਸ਼ ਘਟਾਉਣ ਵਾਸਤੇ ਆਪਣੇ ਬੱਚੇ ਨੂੰ ਕੋਸੇ ਪਾਣੀ ਨਾਲ ਨਹਾਵੋ।
  • ਜੇ ਤੁਹਾਡੀ ਬੱਚੀ ਠੀਕ ਮਹਿਸੂਸ ਕਰਦੀ ਹੋਵੇ, ਤਾਂ ਉਸ ਨੂੰ ਖੇਡਣ ਅਤੇ ਕਿਰਿਆਸ਼ੀਲ ਹੋਣ ਦਿਓ। ਇਸ ਨਾਲ ਉਸ ਦਾ ਮਨ ਖਾਰਸ਼ ਵੱਲ ਨਹੀਂ ਜਾਵੇਗਾ।
  • ਖਾਰਸ਼ ਘਟਾਉਣ ਲਈ, ਤੁਹਾਡਾ ਡਾਕਟਰ ਵਰਤਣ ਲਈ ਕੋਈ ਕਰੀਮ ਦੱਸ ਸਕਦਾ ਹੈ।

ਛਾਲਿਆਂ ਦੁਆਰਾ ਜਰਾਸੀਮ ਤੁਹਾਡੇ ਬੱਚੇ ਦੀ ਚਮੜੀ ਵਿੱਚ ਦਾਖ਼ਲ ਹੋ ਗਏ ਹਨ ਦਾ ਪਤਾ ਚਿਤਾਵਨੀ ਦੇ ਕੁਝ ਨਿਸ਼ਾਨੀਆਂ ਤੋਂ ਲੱਗ ਜਾਂਦਾ ਹੈ, ਉਹ ਹਨ:

  • ਨਵਾਂ ਬੁਖ਼ਾਰ
  • ਲਾਗ ਵਾਲੀ ਚਮੜੀ ਨੂੰ ਛੋਹਿਆਂ ਉਹ ਗਰਮ ਲੱਗਦੀ ਹੈ
  • ਲਾਗ ਵਾਲੇ ਫ਼ਫ਼ੋਲਿਆਂ ਵਿੱਚੋਂ ਪੱਸ
  • ਲਾਗ ਵਾਲੀ ਥਾਂ ਸੋਜ਼ਸ਼ ਅਤੇ ਦਰਦ

ਚਮੜੀ ਨੂੰ ਲੱਗੀ ਜਰਾਸੀਮ ਦੀ ਲਾਗ ਦਾ ਇਲਾਜ ਡਾਕਟਰ ਵੱਲੋਂ ਕੀਤਾ ਜਾਣਾ ਚਾਹੀਦਾ ਹੈ।

ਮੁਫ਼ਤ ਲੋਦੇ ਛੋਟੀ ਮਾਤਾ ਨੂੰ ਰੋਕ ਪਾ ਸਕਦੇ ਹਨ

ਲੋਦੇ ਅਜਿਹੀ ਦਵਾਈ ਹੁੰਦੀ ਹੇ ਜਿਸ ਦੁਆਰਾ ਸਰੀਰ ਦਾ ਬਿਮਾਰੀ ਤੋਂ ਬਚਾਅ ਕਰਨ ਵਾਲਾ ਸਿਸਟਮ ਬਚਾਉ ਵਾਲੇ ਪ੍ਰੋਟੀਨ ਬਣਾਉਂਦਾ ਹੈ। ਇਨ੍ਹਾਂ ਪ੍ਰੋਟੀਨਾਂ ਨੂੰ ਰੋਗਾਣੂਨਾਸ਼ਕ (ਐਂਟੀਬਾਡੀਜ਼) ਕਿਹਾ ਜਾਂਦਾ ਹੈ। ਇਹ ਲੰਮੇ ਸਮੇਂ ਲਈ ਵਿਅਕਤੀ ਨੂੰ ਲਾਗ ਲੱਗਣ ਤੋਂ ਬਚਾਅ ਸਕਦੇ ਹਨ।

ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ ਤਾਂ ਸਾਰੇ ਤੰਦਰੁਸਤ ਬੱਚਿਆਂ ਨੂੰ ਛੋਟੀ ਮਾਤਾ ਦੇ ਲੋਦੇ ਲਵਾਉਣੇ ਚਾਹੀਦੇ ਹਨ। ਇਹ ਮਸ਼ਵਰਾ ਕੈਨੇਡੀਅਨ ਪੀਡੀਆਟ੍ਰਿਕ ਸੁਸਾਇਟੀ ਅਤੇ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਦਾ ਹੈ। ਆਂਟੇਰੀਓ ਵਿੱਚ, ਇਹ ਟੀਕੇ ਮੁਫ਼ਤ ਹੁੰਦੇ ਹਨ। ਲੋਦੇ ਕਾਰਗਰ ਹੁੰਦੇ ਹਨ ਅਤੇ ਰਿੜ੍ਹਣ ਵਾਲੀ ਅਵਸਥਾ ਦੇ ਬੱਚਿਆਂ, ਬੱਚਿਆਂ, 13 ਤੋਂ 19 ਸਾਲ ਦੇ ਯੁਵਕਾਂ, ਅਤੇ ਬਾਲਗ਼ਾਂ ਦੀ ਸੁਰੱਖਿਅਤ ਲਈ ਹੁੰਦੇ ਹਨ।

ਜੇ ਤੁਹਾਡੀ ਬੱਚੀ ਨੇ ਲੋਦੇ ਨਹੀਂ ਲਵਾਏ ਅਤੇ ਉਹ ਅਜਿਹੇ ਦੂਜੇ ਬੱਚੇ ਨੂੰ ਛੋਹਂਦੀ ਜਾਂ ਉਸ ਨਾਲ ਖੇਡਦੀ ਹੈ ਜਿਸ ਨੂੰ ਛੋਟੀ ਮਾਤਾ ਹੋਵੇ, ਤਾਂ ਉਸ ਦਾ ਬਚਾਅ ਹੋ ਸਕਦਾ ਹੈ ਜੇ ਛੇਤੀ ਹੀ ਤੁਹਾਡੀ ਬੱਚੀ ਨੂੰ ਲੋਦੇ ਲਗਾ ਦਿਤੇ ਜਾਣ ।

ਜੇ ਤੁਹਾਡੇ ਬੱਚੇ ਦਾ ਬਿਮਾਰੀ ਤੋਂ ਬਚਾਅ ਕਰਨ ਵਾਲਾ ਸਿਸਟਮ ਕਮਜ਼ੋਰ ਹੋਇਆ ਹੋਵੇ ਅਤੇ ਤੁਹਾਨੂੰ ਲੱਗਦਾ ਹੋਵੇ ਕਿ ਉਸ ਨੂੰ ਛੋਟੀ ਮਾਤਾ ਨਿਕਲੀ ਹੈ ਤਾਂ ਆਪਣੇ ਡਾਕਟਰ ਨੂੰ ਫ਼ੋਨ ਕਰੋ

ਜੇ ਤੁਹਾਡੇ ਬੱਚੇ ਦੇ ਬਿਮਾਰੀ ਤੋਂ ਬਚਾਅ ਕਰਨ ਵਾਲੇ ਸਿਸਟਮ ਵਿੱਚ ਨੁਕਸ ਹੋਵੇ, ਜਾਂ ਉਹ ਅਜਿਹੀਆਂ ਦਵਾਈਆਂ ਲੈਂਦਾ ਹੋਵੇ ਜਿਸ ਨਾਲ ਉਸ ਬਿਮਾਰੀ ਤੋਂ ਬਚਾਅ ਕਰਨ ਵਾਲਾ ਸਿਸਟਮ ਕਮਜ਼ੋਰ ਹੁੰਦਾ ਹੋਵੇ ਤਾਂ ਛੇਤੀ ਹੀ ਆਪਣੇ ਡਾਕਟਰ ਨੂੰ ਫ਼ੋਨ ਕਰੋ। ਤੁਹਾਡੇ ਬੱਚੇ ਦਾ ਇਲਾਜ ਹੇਠ ਦਰਜ ਦਵਾਈਆਂ ਵਿੱਚੋਂ ਕਿਸੇ ਇੱਕ ਨਾਲ ਕੀਤਾ ਜਾ ਸਕਦਾ ਹੈ।

  • ਦਵਾਈ ਜਿਸ ਨੂੰ ਵੀਜ਼ੈੱਡਆਈਜੀ (ਵੈਰੀਸਲਾ-ਜ਼ਾਸਟਰ ਇਮਿਊਨ ਗਲੋਬੁਲਿਨ) ਕਿਹਾ ਜਾਂਦਾ ਹੈ। ਵੀਜ਼ੈੱਡਆਈਜੀ ਵਿੱਚ ਭਾਰੀ ਮਾਤਰਾ ਵਿੱਚ ਛੋਟੀ ਮਾਤਾ ਉੱਤੇ ਰੋਕ ਪਾਉਣ ਵਾਸਤੇ ਰੋਗਾਣੂਨਾਸ਼ਕ ਹੁੰਦੀਆਂ ਹਨ। ਇਹ ਦਵਾਈ ਟੀਕੇ (ਸੂਈ) ਲਾ ਕੇ ਦਿੱਤੀ ਜਾਂਦੀ ਹੈ।
  • ਐਂਟੀ ਵਾਇਰਲ ਦਵਾਈ ਜੋ ਲਾਗ ਨੂੰ ਘੱਟ ਘੰਭੀਰ ਬਣਾਉਂਦੀ ਹੈ
  • ਡਾਕਟਰ ਵੱਲੋਂ ਸਿਫ਼ਾਰਸ਼ ਤੇ ਕੋਈ ਹੋਰ ਇਲਾਜ

ਆਮ ਤੌਰ ਤੇ ਛੋਟੀ ਮਾਤਾ ਦੁਬਾਰਾ ਨਹੀਂ ਨਿਕਲਦੀ

ਬਹੁਤੀਆਂ ਹਾਲਤਾਂ ਵਿੱਚ, ਜਦੋਂ ਤੁਹਾਨੂੰ ਛੋਟੀ ਮਾਤਾ ਇੱਕ ਵਾਰੀ ਨਿਕਲ ਆਉਂਦੀ ਹੈ ਤਾਂ ਤੁਹਾਨੂੰ ਮੁੜ ਕੇ ਨਹੀਂ ਨਿਕਲੇਗੀ। ਇਸ ਨੂੰ ਜੀਵਨ ਭਰ ਲਈ ਬਚਾਅ ਕਿਹਾ ਜਾਂਦਾ ਹੈ। ਪਰ ਬਹੁਤ ਘੱਟ ਸੂਰਤਾਂ ਵਿੱਚ, ਵਿਅਕਤੀ ਨੂੰ ਫ਼ਿਰ ਵੀ ਨਿਕਲ ਸਕਦੀ ਹੈ।

ਛੋਟੀ ਮਾਤਾ ਗਰਭਵਤੀ ਔਰਤਾਂ ਲਈ ਸਮੱਸਿਆਵਾਂ ਖੜ੍ਹੀ ਕਰ ਸਕਦੀ ਹੈ

ਗਰਭਵਤੀ ਔਰਤਾਂ ਨੂੰ ਛੋਟੀ ਮਾਤਾ ਨਿਕਲ ਸਕਦੀ ਹੈ।

ਜੇ ਤੁਸੀਂ ਗਰਭਵਤੀ ਬਣਨ ਬਾਰੇ ਸੋਚ ਰਹੇ ਹੋਵੋ ਅਤੇ ਛੋਟੀ ਮਾਤਾ ਨਹੀਂ ਨਿਕਲੀ, ਤਾਂ ਲੋਦੇ ਲਵਾਉਣ ਲਈ ਡਾਕਟਰ ਨਾਲ ਲੋਦੇ ਲਵਾਉਣ ਲਈ ਕਰ ਲਓ।

ਜੇ ਤੁਸੀਂ ਗਰਭਵਤੀ ਹੋਵੋ, ਤਾਂ ਛੋਟੀ ਮਾਤਾ ਬਾਰੇ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਿਓ:

ਕੀ ਤੁਹਾਨੂੰ ਪਹਿਲਾਂ ਛੋਟੀ ਮਾਤਾ ਨਿਕਲੀ ਹੈ?

□ ਹਾਂ □ ਨਹੀਂ

ਕੀ ਤੁਸਾਂ ਛੋਟੀ ਮਾਤਾ ਦੇ ਲੋਦੇ ਲਵਾਏ ਹਨ?

□ ਹਾਂ □ ਨਹੀਂ

ਕੀ ਤੁਸੀਂ ਉਸੇ ਘਰ ਵਿੱਚ ਰਹਿੰਦੇ ਰਹੇ ਹੋ ਜਿਸ ਵਿੱਚ ਛੋਟੀ ਮਾਤਾ ਜਾਂ ਕੱਚੀ ਧੱਦਰ ਵਾਲਾ ਬਿਮਾਰ ਰਹਿੰਦਾ ਸੀ?

□ ਹਾਂ □ ਨਹੀਂ

ਜੇ ਇਨ੍ਹਾਂ ਤਿੰਨਾਂ ਪ੍ਰਸ਼ਨਾ ਦੇ ਤੁਹਾਡੇ ਉੱਤਰ ਨਾ ਵਿੱਚ ਹਨ, ਤਾਂ ਛੋਟੀ ਮਾਤਾ ਵਾਲੇ ਲੋਕਾਂ ਤੋਂ ਦੂਰ ਰਹੋ। ਗਰਭ ਅਵੱਸਥਾ ਵਿੱਚ ਕਿਸੇ ਸਮੇਂ ਵੀ ਛੋਟੀ ਮਾਤਾ ਤੁਹਾਡੇ ਅਣਜਨਮੇਂ ਬੱਚੇ ਨੂੰ ਹਾਨੀ ਪਹੁੰਚਾ ਸਕਦੀ ਹੈ। ਜੇ ਤੁਸੀਂ ਛੋਟੀ ਮਾਤਾ ਦੇ ਨੇੜੇ ਢੁੱਕੇ ਹੋਵੋ ਤਾਂ ਨਾਲ ਹੀ ਆਪਣੇ ਡਾਕਟਰ ਨੂੰ ਫ਼ੋਨ ਕਰੋ।

ਜੇ ਇਨ੍ਹਾਂ ਤਿੰਨਾਂ ਪ੍ਰਸ਼ਨਾ ਦੇ ਤੁਹਾਡੇ ਉੱਤਰ ਹਾਂ ਵਿੱਚ ਹਨ, ਤਾਂ ਛੋਟੀ ਮਾਤਾ ਵਿਰੁੱਧ ਤੁਹਾਡਾ ਪਹਿਲਾਂ ਹੀ ਬਚਾਅ ਹੋਇਆ ਹੋਇਆ ਹੈ। ਕਈ ਬਾਲਗ਼ ਔਰਤਾਂ ਦੇ ਖ਼ੂਨ ਵਿੱਚ ਰੋਗਾਣੂਨਾਸ਼ਕ ਹੋਣ ਕਰ ਕੇ ਉਹ ਪਹਿਲਾਂ ਹੀ ਛੋਟੀ ਮਾਤਾ ਵਿਰੁੱਧ ਬਚੀਆਂ ਹੋਈਆਂ ਹਨ, ਭਾਵੇਂ ਉਨ੍ਹਾਂ ਨੂੰ ਯਾਦ ਵੀ ਨਾ ਹੋਵੇ ਕਿ ਬਚਪਣ ਵਿੱਚ ਉਨ੍ਹਾਂ ਨੂੰ ਛੋਟੀ ਮਾਤਾ ਹੋਈ ਸੀ।

ਛੋਟੀ ਮਾਤਾ ਵਾਲੇ ਬੱਚਿਆਂ ਨੂੰ ਹਸਪਤਾਲਾਂ ਅੰਦਰ ਵੱਖ ਤਰ੍ਹਾਂ ਦੀ ਸੰਭਾਲ ਮਿਲਦੀ ਹੈ

ਜੇ ਤੁਹਾਡੀ ਬੱਚੀ ਹਸਪਤਾਲ ਵਿੱਚ ਹੈ ਉਸ ਦਾ ਇਲਾਜ ਵੱਖ ਤਰ੍ਹਾਂ ਕੀਤਾ ਜਾਂਦਾ ਹੈ ਤਾਂ ਜੋ ਉਸ ਰਾਹੀਂ ਦੂਜੇ ਲੋਕਾਂ ਨੂੰ ਛੋਟੀ ਮਾਤਾ ਨਾ ਲੱਗ ਜਾਵੇ। ਸੰਭਾਲ ਦੇ ਵਿਸ਼ੇਸ਼ ਨਿਯਮ "ਅਲਹਿਦਗੀ ਵਿੱਚ ਸਾਵਧਾਨੀਆਂ" ਦਾ ਭਾਵ ਹੈ ਕਿ ਤੁਹਾਡੀ ਬੱਚੀ ਨੂੰ ਵੱਖ ਕਮਰਾ ਮਿਲ ਸਕਦਾ ਹੈ ਜਾਂ ਉਨ੍ਹਾਂ ਬੱਚਿਆਂ ਦੇ ਨਾਲ ਠਹਿਰ ਸਕਦੀ ਹੈ ਜਿਨ੍ਹਾਂ ਨੂੰ ਛੋਟੀ ਮਾਤਾ ਨਿਕਲੀ ਹੋਈ ਹੈ।

ਜੇ ਤੁਹਾਡੀ ਬੱਚੀ ਹਸਪਤਾਲ ਜਾਂਦੀ ਹੈ ਅਤੇ ਤੁਸੀਂ ਸੋਚਦੇ ਹੋ ਕਿ ਉਸ ਨੂੰ ਛੋਟੀ ਮਾਤਾ ਨਿਕਲੀ ਹੈ, ਨਰਸ ਨੂੰ ਦੱਸੋ

ਜੇ ਤੁਹਾਡੀ ਬੱਚੀ ਨੂੰ ਪਹਿਲਾਂ ਛੋਟੀ ਮਾਤਾ ਨਿਕਲੀ ਹੈ ਜਾਂ ਉਸ ਨੇ ਲੋਦੇ ਲਗਵਾਏ ਹਨ, ਤਾਂ ਤੁਹਾਡੀ ਬੱਚੀ ਨੂੰ ਲਾਗ ਨਹੀਂ ਲੱਗ ਸਕਦੀ। ਪਰ ਜੇ ਤੁਹਾਡੀ ਬੱਚੀ ਨੂੰ ਪਹਿਲਾਂ ਕਦੇ ਛੋਟੀ ਮਾਤਾ ਨਹੀਂ ਨਿਕਲੀ ਜਾਂ ਉਸ ਲੋਦੇ ਨਹੀਂ ਲਗਵਾਏ ਅਤੇ ਪਿਛਲੇ 3 ਹਫ਼ਤਿਆਂ ਵਿੱਚ ਉਸ ਦਾ ਨਜ਼ਦੀਕੀ ਸੰਪਰਕ ਅਜਿਹੇ ਵਿਅਕਤੀ ਨਾਲ ਹੋਇਆ ਹੋਵੇ ਜੋ ਛੋਟੀ ਮਾਤਾ ਦਾ ਬਿਮਾਰ ਹੋਵੇ, ਤੁਹਾਡੀ ਬੱਚੀ ਨੂੰ ਲਾਗ ਲੱਗ ਸਕਦੀ ਹੈ।

ਨਜ਼ਦੀਕੀ ਸੰਪਰਕ ਤੋਂ ਭਾਵ ਹੈ ਖੇਡਣਾ, ਛੋਹਣਾ, ਜਾਂ ਨੇੜੇ ਬੈਠਣਾ।

ਡਾਕਟਰ, ਨਰਸ ਜਾਂ ਰਜਿਸਟਰਸ਼ੁਦਾ ਵਿਅਕਤੀ ਨੂੰ ਨਾਲ ਦੀ ਨਾਲ ਜਾਣੂ ਕਰਵਾ ਦਿਓ ਕਿ ਤੁਹਾਡੀ ਬੱਚੀ ਦਾ ਸੰਪਰਕ ਛੋਟੀ ਮਾਤਾ ਵਾਲੇ ਵਿਅਕਤੀ ਨਾਲ ਹੋਇਆ ਹੈ। ਉਨ੍ਹਾਂ ਨੂੰ ਤੁਹਾਡੀ ਬੱਚੀ ਦੀ ਵਿਸ਼ੇਸ਼ ਸੰਭਾਲ ਕਰਨੀ ਪੈ ਸਕਦੀ ਹੈ ਤਾਂ ਜੋ ਯਕੀਨੀ ਹੋ ਜਾਵੇ ਕਿ ਲਾਗ ਦੂਜੇ ਵਿਅਕਤੀਆਂ ਨੂੰ ਨਾ ਲੱਗੇ। ਧੱਫ਼ੜ ਨਿਕਲਣ ਤੋਂ ਪਹਿਲਾਂ ਵਾਇਰਸ ਬਹੁਤ ਸਹਿਜੇ ਹੀ ਫ਼ੈਲ ਜਾਂਦਾ ਹੈ। ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਛੋਟੀ ਮਾਤਾ ਹਸਪਤਾਲ ਵਿੱਚ ਨਾ ਫ਼ੈਲ ਜਾਵੇ, ਕਿਉਂਕਿ ਹੋ ਸਕਦਾ ਹੈ ਕਿ ਉਥੇ ਕਈ ਬੱਚੇ ਇਸ ਲਾਗ ਨਾਲ ਲੜਣ ਦੇ ਯੋਗ ਨਾ ਹੋਣ।​​

Last updated: diciembre 16 2009