ਪਲੱਸਤਰ ਲਾ ਕੇ ਸੰਭਾਲ ਕਰਨੀ: ਬਾਂਹ ਜਾਂ ਲੱਤ ਉੱਤੇ ਪਲੱਸਤਰ ਲਾਉਣਾ

Cast care: Arm or leg cast [ Punjabi ]

PDF download is not available for Arabic and Urdu languages at this time. Please use the browser print function instead

ਆਪਣੇ ਬੱਚੇ ਦੀ ਬਾਂਹ ਜਾਂ ਲੱਤ ਨੁੰ ਲੱਗੇ ਪਲੱਸਤਰ ਦੀ ਸੰਭਾਲ ਕਰਨ ਬਾਰੇ ਪੜ੍ਹੋ ਅਤੇ ਸਮੱਸਿਆ ਦੀਆਂ ਚਿਤਾਵਨੀਆਂ ਦੀਆਂ ਨਿਸ਼ਾਨੀਆਂ ਬਾਰੇ ਸਿਖਿਆ ਹਾਸਲ ਕਰੋ।

ਆਪਣੇ ਬੱਚੇ ਨੂੰ ਪਲੱਸਤਰ ਲਵਾਉਣਾ

ਪਲੱਸਤਰ ਸਰੀਰ ਦੇ ਹਿੱਸੇ ਨੂੰ ਥਾਂ ਸਿਰ ਪਕੜ ਕੇ ਰੱਖਦਾ ਹੈ। ਪਲੱਤਰ ਆਰਥੋਪੀਡਕ ਟੈਕਨੌਲੋਜਿਸਟ, ਡਾਕਟਰ, ਜਾਂ ਨਰਸ ਵੱਲੋਂ ਲਾਏ ਜਾਂਦੇ ਹਨ।

ਮੁੱਢ ਵਿੱਚ ਹਲ਼ਕੀ ਬੁਣੀ ਹੋਈ ਚੀਜ਼, ਉੱਤੇ ਕੂਲ਼ੀ ਰੂੰ, ਅਤੇ ਅੰਤ ਵਿੱਚ ਪਲੱਸਤਰ ਜਾਂ ਪਲੱਤਸਰ ਲਾਉਣ ਲਈ ਫ਼ਾਇਬਰਗਲਾਸ ਦੀ ਸਮੱਗਰੀ ਲਾਈ ਜਾਂਦੀ ਹੈ।

ਪਲੱਤਸਰ ਲਾਉਣਾ

  • ਜਦੋਂ ਲਾਇਆ ਜਾਂਦਾ ਹੈ, ਲੇਪ (ਪਲਾਸਟਰ) ਪਹਿਲਾਂ ਨਿੱਘਾ ਮਹਿਸੂਸ ਹੋ ਸਕਦਾ ਹੈ। ਇਹ ਸਧਾਰਨ ਗੱਲ ਹੈ।
    10 ਤੋਂ 15 ਮਿੰਟਾਂ ਵਿੱਚ ਪਲੱਸਤਰ ਛੋਹਿਆਂ ਸਖ਼ਤ ਲੱਗੇਗਾ, ਪੂਰੀ ਤਰ੍ਹਾਂ ਸੁੱਕ ਜਾਣ ਲਈ ਇਸ ਨੂੰ 48 ਘੰਟਿਆਂ (2 ਦਿਨ) ਤੀਕ ਲੱਗ ਸਕਦੇ ਹਨ।
  • ਸੁਕਾਉਣ ਲੱਗਿਆਂ ,ਜਿੰਨੀ ਦੇਰ ਤੀਕ ਸਾਰਾ ਸੁੱਕ ਨਹੀਂ ਜਾਂਦਾ ਓਦੋਂ ਤੀਕ ਇਹ ਪਲੱਸਤਰ ਠੰਡਾ ਅਤੇ ਅਸੁਖਾਵਾਂ, ਸਿੱਲ੍ਹਾ ਲੱਗ ਸਕਦਾ ਹੈ।

ਫ਼ਾਇਬਰਗਲਾਸ ਦਾ ਪਲੱਸਤਰ

  • ਫ਼ਾਇਬਰ ਗਲਾਸ ਨੂੰ ਪਲੱਸਤਰ ਵਾਂਗ ਹੀ ਲਾਇਆ ਜਾਂਦਾ ਹੈ।
  • ਫ਼ਾਇਬਰਗਲਾਸ ਕੋਈ ਇੱਕ ਘੰਟੇ ਵਿੱਚ ਸੁੱਕ ਜਾਂਦਾ ਹੈ। ਇਹ ਭਾਰ ਵਿੱਚ ਪਲੱਸਤਰ ਨਾਲੋਂ ਹਲਕਾ ਅਤੇ ਵੱਧ ਮਜ਼ਬੂਤ ਹੁੰਦਾ ਹੈ।

ਫ਼ਾਇਬਰਗਲਾਸ ਅਤੇ ਕੁਝ ਦੂਜੇ ਯੰਤਰਾਂ ਲਈ ਖ਼ਰਚ ਕਰਨਾ ਪੈਂਦਾ ਹੈ। ਤੁਹਾਡੇ ਬੱਚੇ ਦੀ ਨਰਸ, ਡਾਕਟਰ, ਜਾਂ ਪੇਸ਼ਾਵਰ ਤੁਹਾਡੇ ਨਾਲ ਇਸ ਬਾਰੇ ਗੱਲ ਕਰੇਗਾ।

ਆਪਣੇ ਬੱਚੇ ਦੀ ਸੰਭਾਲ ਘਰ ਵਿੱਚ ਕਰਨੀ

ਪਲੱਸਤਰ ਲੱਗ ਜਾਣ ਨਾਲ ਤੁਹਾਡਾ ਬੱਚਾ ਬਾਂਹ ਅਤੇ ਲੱਤ ਨੂੰ ਵਰਤਣ ਦੇ ਢੰਗ ਵਿੱਚ ਤਬਦੀਲੀ ਵਾਪਰੇਗੀ। ਉਹ ਇਨ੍ਹਾਂ ਨੂੰ ਆਮ ਵਾਂਗ ਨਹੀਂ ਵਰਤੇਗੀ।

ਪਲੱਸਤਰ ਲਵਾਉਣ ਪਿੱਛੋਂ ਤੁਹਾਡੇ ਬੱਚੇ ਨੂੰ ਕਿੰਨੀ ਕੁ ਸਰੀਰਕ ਕਿਰਿਆ ਕਰਨੀ ਚਾਹੀਦੀ ਹੈ ਕ੍ਰਿਪਾ ਕਰ ਕੇ, ਜਹੜੀਆਂ ਹਦਾਇਤਾਂ ਤੁਹਾਨੂੰ ਦਿੱਤੀਆਂ ਗੱਈਆਂ ਹਨ ਉਨ੍ਹਾਂ ਦੀ ਪਾਲਣਾ ਕਰੋ।

ਆਪਣੇ ਬੱਚੇ ਨੂੰ ਲੱਗੇ ਪਲੱਸਤਰ ਦੀ ਸਮੱਸਿਆ ਦੀਆਂ ਨਿਸ਼ਾਨੀਆਂ​

ਆਪਣੇ ਬੱਚੇ ਨੂੰ ਲੱਗੇ ਪਲੱਸਤਰ ਨੂੰ ਦਿਨ ਵਿੱਚ 4 ਜਾਂ 5 ਵਾਰੀ ਵੇਖੋ। ਜੇ ਤੁਹਾਡੇ ਬੱਚੇ ਵਿੱਚ ਹੇਠ ਦਰਜ ਵਿੱਚੋਂ ਕੋਈ ਲੱਛਣ ਦਿੱਸੇ ਤਾਂ ਆਪਣੇ ਡਾਕਟਰ, ਨਰਸ, ਜਾਂ ਆਰਥੋਪੀਡਕ ਟੈਕਨੀਸ਼ਨ ਨੂੰ ਫ਼ੋਨ ਕਰੋ, ਜਾਂ ਹਸਪਤਾਲ ਪਹੁੰਚੋ:

ਹੱਥਾਂ ਦੀਆਂ ਉਂਗਲੀਆਂ ਜਾਂ ਪੈਰਾਂ ਦੀਆਂ ਉਂਗਲੀਆਂ ਨੀਲੀਆਂ, ਸਫ਼ੈਦ, ਜਾਂ ਸੁੱਜੀਆਂ ਹੋਈਆਂ ਲੱਗਣ

ਸੱਟ ਤੋਂ ਬਿਨਾਂ ਹੱਥ ਦੇ ਮੁਕਾਬਲੇ ਪਲਾਸਟਰ ਵਾਲਾ ਬਦਰੰਗ ਹੱਥ
ਜੇ ਪਲੱਸਤਰ ਬਹੁਤਾ ਹੀ ਘੁਟਦਾ ਹੋਵੇ, ਜਦੋਂ ਚਮੜੀ ਜਿੱਥੇ ਸੱਟ ਨਾ ਲੱਗੀ ਹੋਵੇ ਦੀ ਤੁਲਨਾ ਵਿੱਚ ਪਲੱਸਤਰ ਦੇ ਸਿਰੇ ਤੋਂ ਬਾਹਰ ਦੀ ਚਮੜੀ ਪੇਤਲੀ ਜਾਂ ਨੀਲੀ ਜਿਹੀ ਜਾਪਦੀ ਹੋਵੇ।

ਤੁਹਾਡੇ ਬੱਚੇ ਦੀਆਂ ਹੱਥਾਂ ਦੀਆਂ ਉਂਗਲੀਆਂ ਜਾਂ ਪੈਰਾਂ ਦੀਆਂ ਉਂਗਲੀਆਂ ਗਰਮ ਅਤੇ ਪਿਆਜ਼ੀ ਲੱਗਣ। ਤੁਸੀਂ ਇਸ ਦਾ ਪਤਾ ਦੂਜੀ ਬਾਂਹ ਜਾਂ ਲੱਤ ਦੇ ਤਾਪਮਾਨ, ਰੰਗ, ਅਤੇ ਆਕਾਰ ਨਾਲ ਟਾਕਰਾ ਕਰ ਕੇ ਲਾ ਸਕਦੇ ਹੋ।

ਪਲੱਸਤਰ ਦੀ ਹਾਲਤ ਵਿੱਚ ਤੁਹਾਡੀ ਬੱਚੀ ਨੇਲ ਪਾਲਸ਼ ਨਹੀਂ ਲਾ ਸਕੇਗੀ ਜਾਂ ਅੰਗੂਠੀਆਂ ਨਹੀਂ ਪਾ ਸਕੇਗੀ। ਤੁਹਾਡੇ ਵੇਖਣ ਦੀ ਲੋੜ ਹੈ ਕਿ ਉਸ ਦੇ ਨੌਂਹ ਨੀਲੇ ਤਾਂ ਨਹੀਂ ਪੈ ਗਏ।

ਹੱਥਾਂ ਦੀਆਂ ਉਂਗਲੀਆਂ ਅਤੇ ਪੈਰਾਂ ਦੀਆਂ ਉਂਗਲੀਆਂ ਮੁੜ ਨਹੀਂ ਸਕਦੀਆਂ ਜਾਂ ਸਿੱਧੀਆਂ ਨਹੀਂ ਹੋ ਸਕਦੀਆਂ

ਜਦੋਂ ਲੱਤ ਉੱਤੇ ਪਲੱਸਤਰ ਲੱਗਾ ਹੋਵੇ ਤਾਂ ਬੱਚਾ ਅੰਗੂਠਿਆਂ ਨੂੰ ਹੇਠਾਂ ਵੱਲ ਮੋੜ ਸਕਦਾ ਹੈ, ਅਤੇ ਉਨ੍ਹਾਂ ਨੂੰ ਉਤਾਂਹ ਜਾਂ ਪਲੱਸਤਰ ਤੋਂ ਬਾਹਰ ਵੱਲ ਕਰ ਸਕਦਾ ਹੈ। ਜਦੋਂ ਪਲੱਸਤਰ ਬਾਂਹ ਨੂੰ ਲੱਗਾ ਹੋਵੇ ਤਾਂ ਤੁਹਾਡਾ ਬੱਚਾ ਆਪਣੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਨੂੰ ਸਿੱਧਾ ਕਰ ਸਕਦਾ ਹੈ। ਆਪਣੇ ਬੱਚੇ ਨੂੰ ਕਹੋ ਕਿ ਉਹ ਦਿਨ ਵਿੱਚ ਕਈ ਵਾਰੀ ਆਪਣੇ ਪੈਰਾਂ ਦੀਆਂ ਸਾਰੀਆਂ ਉਂਗਲੀਆਂ ਅਤੇ ਹੱਥ ਦੀਆਂ ਉਂਗਲੀਆਂ ਨੂੰ ਹਿਲਾਂਦਾ ਰਹੇ।

ਜੇ ਹੱਡੀ ਹੁਣੇ ਹੁਣੇ ਟੁੱਟੀ ਹੋਵੇ ਤਾਂ ਕਈ ਵਾਰੀ ਇਸ ਨਾਲ ਤੁਹਾਡੇ ਬੱਚੇ ਦੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਪੂਰੀਆਂ ਨਹੀਂ ਖੁੱਲ੍ਹਦੀਆਂ।

ਬਾਂਹ ਜਾਂ ਲੱਤ ਦਾ ਸੁੰਨ ਹੋ ਜਾਣਾ (ਉਨ੍ਹਾਂ ਵਿੱਚ ਘੱਟ ਅਹਿਸਾਸ)

ਤੁਹਾਡੇ ਬੱਚੇ ਨੂੰ ਸਾਰੀ ਬਾਂਹ ਅਤੇ ਲੱਤ ਨੂੰ ਮਹਿਸੂਸ ਕਰਨ ਦੇ ਯੋਗ ਹੋਣਾ ਚਾਹੀਦਾ ਹੈ।

ਜਿਸ ਬਾਂਹ ਜਾਂ ਲੱਤ ਨੂੰ ਸੱਟ ਵੱਜੀ ਹੋਵੇ ਉਸ ਨੂੰ ਸੁੰਨ ਹੋ ਜਾਣ, ਜਾਂ ਝਰਨਾਹਟ (ਪਿੰਨ ਅਤੇ ਸੂਈਆਂ), ਵਾਲਾ ਅਹਿਸਾਸ ਨਹੀਂ ਹੋਣਾ ਚਾਹੀਦਾ, ਜਾਂ ਉਸ ਵਿੱਚ ਨੀਂਦ ਆਉਣ ਵਾਲੀ ਭਾਵਨਾ ਨਹੀਂ ਹੋਣੀ ਚਾਹੀਦੀ।

ਪਲੱਸਤਰ ਦੀ ਬੂ ਅਤੇ ਬਦਬੂ

ਜੇ ਪਲੱਸਤਰ ਲੰਮਾ ਸਮਾਂ ਲੱਗਾ ਰਹੇ ਤਾਂ ਉਸ ਵਿੱਚੋਂ ਬੂ ਆਉਣੀ ਸਾਧਾਰਨ ਗੱਲ ਹੁੰਦੀ ਹੈ। ਸਾਨੂੰ ਮੰਦੀ ਜਾਂ ਬਦਬੂ ਤੋਂ ਚਿੰਤਾ ਹੋ ਜਾਂਦੀ ਹੈ ਕਿ ਇਹ ਕਿਤੇ ਪਲੱਸਤਰ ਥੱਲੇ ਕਿਸੇ ਲਾਗ ਕਾਰਨ ਨਾ ਆਉਂਦੀ ਹੋਵੇ।

ਪਲੱਸਤਰ, ਜੋ ਤੁਹਾਡੇ ਬੱਚੇ ਨੂੰ ਘੁਟਦਾ ਹੋਵੇ

ਜੇ ਤੁਹਾਡੇ ਬੱਚੇ ਨੂੰ ਪਲੱਸਤਰ ਘੁਟਦਾ ਹੋਵੇ ਤਾਂ ਇਸ ਦਾ ਭਾਵ ਹੈ ਕਿ ਉਸ ਪਲੱਸਤਰ ਅੰਦਰ ਬਾਂਹ ਜਾਂ ਲੱਤ ਸੁਜੀ ਹੋਈ ਹੈ।

ਪਲੱਸਤਰ, ਜੋ ਨਰਮ ਅਤੇ ਟੁੱਟ ਚੁੱਕਿਆ ਹੋਵੇ

ਜੇ ਪਲੱਸਤਰ ਨਰਮ ਹੋ ਚੁੱਕਿਆ ਹੋਵੇ ਜਾਂ ਟੁੱਟ ਚੁੱਕਿਆ ਹੋਵੇ ਤਾਂ ਇਸ ਦੀ ਮੁਰੰਮਤ ਕਰਵਾਉਣ ਜਾਂ ਇਸ ਨੂੰ ਬਦਲਣ ਦੀ ਲੋੜ ਹੁੰਦੀ ਹੈ।

ਆਪਣੇ ਬੱਚੇ ਨੂੰ ਲੱਗੇ ਪਲੱਸਤਰ ਦੀ ਸੰਭਾਲ ਘਰ ਵਿੱਚ ਕਰਨੀ

  • ਆਪਣੇ ਬੱਚੇ ਨੂੰ ਲੱਗੇ ਪਲੱਸਤਰ ਨੂੰ ਸਾਫ਼ ਅਤੇ ਖ਼ੁਸ਼ਕ ਰੱਖੋ
  • ਮੈਲੇ ਹੋ ਚੁਕੇ ਪਲੱਸਤਰ ਨੂੰ ਸਿੱਲ੍ਹੇ ਕੱਪੜੇ ਨਾਲ ਸਾਫ਼ ਕਰੋ। ਉਸ ਜਗ੍ਹਾ ਨੂੰ ਓਦੋਂ ਤੀਕ ਖੁੱਲ੍ਹਾ ਰੱਖੋ ਜਦੋਂ ਤੀਕ ਉਹ ਖ਼ੁਸ਼ਕ ਨਾ ਹੋ ਜਾਵੇ। ਤੁਸੀਂ ਸੈਟਿੰਗ ਨੂੰ ਠੰਡੀ ਹਵਾ ਉੱਤੇ ਕਰ ਕੇ ਹੇਅਰ ਡਰਾਇਰ ਵੀ ਵਰਤ ਸਕਦੇ ਹੋ।
  • ਪਲੱਸਤਰ ਥੱਲੇ ਕੋਈ ਖੁਰਕਣ ਵਾਲੀ ਵਸਤ ਜਿਵੇਂ ਕਿ ਰੂੰ, ਸਿੱਕੇ, ਜਾਂ ਪੈਨ ਨਾ ਰੱਖੋ। ਪਲੱਸਤਰ ਥੱਲੇ ਖੁਰਕ ਹੋਣੀ ਸਾਧਾਰਨ ਗੱਲ ਹੁੰਦੀ ਹੈ।
  • ਆਪਣੇ ਬੱਚੇ ਨੂੰ ਲੱਗੇ ਪਲੱਸਤਰ ਦੀ ਸ਼ਕਲ ਨੂੰ ਨਾ ਕੱਟੋ ਜਾਂ ਨਾ ਬਦਲੋ।
  • ਪਲੱਸਤਰ ਦੇ ਨਾਲ ਲੱਗਦੀ ਚਮੜੀ ਨੂੰ ਵੇਖੋ। ਵੇਖੋ ਕਿਤੇ ਛਾਲੇ ਤੇ ਨਹੀਂ ਪਏ ਜਾਂ ਲਾਲੀ ਤਾਂ ਨਹੀਂ।
  • ਜਦੋਂ ਤੁਹਾਡਾ ਬੱਚਾ ਅਰਾਮ ਕਰਦਾ ਹੋਵੇ ਤਾਂ ਉਸ ਦੀ ਪਲੱਸਤਰ ਵਾਲੀ ਬਾਂਹ ਜਾਂ ਲੱਤ ਨੂੰ ਸਿਰ੍ਹਾਣੇ ਉੱਪਰ ਟਿਕਾਓ।

ਪਲੱਸਤਰ ਨੂੰ ਉਤਾਰਨਾ

ਪਲੱਸਤਰ ਬਿਜਲੀ ਦੇ ਪਲੱਸਤਰ ਉਤਾਰਨ ਵਾਲੀ ਆਰੀ ਨਾਲ ਉਤਾਰੇ ਜਾਂਦੇ ਹਨ। ਇਸ ਕਾਰਨ ਵਿਧੀ ਦੌਰਾਨ ਤੁਹਾਡੇ ਬੱਚੇ ਦੇ ਕੰਨਾਂ ਦੀ ਸੁਰੱਖਿਆ ਲਈ ਕੰਨ ਬੰਦ ਕਰਨ ਲਈ ਕੰਨ ਢੱਕ ਦਿੱਤੇ ਜਾਂਦੇ ਹਨ।

ਜੇ ਤੁਹਾਡੇ ਕੋਈ ਸਰੋਕਾਰ ਹੋਣ ਤਾਂ ਕੀ ਕਰਨਾ ਚਾਹੀਦਾ ਹੈ

ਟੁੱਟੀ ਹੋਈ ਹੱਡੀ ਕਿਵੇਂ ਠੀਕ ਹੋ ਰਹੀ ਹੈ ਜਾਂ ਠੀਕ ਹੋ ਚੁੱਕੀ ਹੈ ਬਾਰੇ ਤੁਹਾਨੂੰ ਕੋਈ ਚਿੰਤਾ ਹੋਵੇ ਤਾਂ ਬੱਚੇ ਨੂੰ ਆਪਣੇ ਫ਼ੈਮਲੀ ਡਾਕਟਰ ਜਾਂ ਪੀਡੀਐਟ੍ਰੀਸ਼ਨ (ਬੇਬੀਆਂ ਦੇ ਮਾਹਰ) ਕੋਲ ਲਿਜਾਣਾ ਚਾਹੀਦਾ ਹੈ।

ਮੁੱਖ ਨੁਕਤੇ

  • ਤੁਹਾਡੇ ਬੱਚੇ ਦਾ ਪਲੱਸਤਰ ਪਲੱਸਤਰ ਜਾਂ ਫ਼ਾਇਬਰਗਲਾਸ ਦਾ ਹੋ ਸਕਦਾ ਹੈ।
  • ਆਪਣੇ ਬੱਚੇ ਨੂੰ ਲਾਏ ਪਲੱਸਤਰ ਨੂੰ ਦਿਨ ਵਿੱਚ 4 ਜਾਂ 5 ਵਾਰੀ ਵੇਖੋ।
  • ਜੇ ਤੁਹਾਡੇ ਬੱਚੇ ਦੇ ਹੱਥਾਂ ਜਾਂ ਪੈਰਾਂ ਦੀਆਂ ਉਂਗਲੀਆਂ ਨੀਲੀਆਂ, ਸਫ਼ੈਦ, ਜਾਂ ਸੁੱਜੀਆਂ ਹੋਣ; ਜੇ ਤੁਹਾਡਾ ਬੱਚਾ ਹੱਥਾਂ ਜਾਂ ਪੈਰਾਂ ਦੀਆਂ ਉਂਗਲੀਆਂ ਨੂੰ ਸਿੱਧਾ ਨਹੀਂ ਕਰ ਸਕਦਾ; ਜਾਂ ਜੇ ਤੁਹਾਡੇ ਬੱਚੇ ਦੀ ਬਾਂਹ ਜਾਂ ਲੱਤ ਸੁੰਨ ਹੋਵੇ ਜਾਂ ਝਰਨਾਹਟ ਪੈਂਦੀ ਹੋਵੇ; ਜੇ ਪਲੱਸਤਰ ਵਿੱਚੋਂ ਬਦਬੂ ਆਉਂਦੀ ਹੋਵੇ; ਜੇ ਤੁਹਾਡੇ ਬੱਚੇ ਦਾ ਪਲੱਸਤਰ ਘੁਟਦਾ ਹੋਵੇ; ਜਾਂ ਜੇ ਪਲੱਸਤਰ ਨਰਮ ਹੋ ਚੁੱਕਿਆ ਜਾਂ ਟੁੱਟ ਚੁੱਕਿਆ ਹੋਵੇ ਤਾਂ ਤੁਹਾਡੇ ਬੱਚੇ ਦੇ ਪਲੱਸਤਰ ਵਿੱਚ ਕੋਈ ਸਮੱਸਿਆ ਹੋ ਸਕਦੀ ਹੈ।
Last updated: November 17 2009