ਕੂਹਣੀ ਉੱਤਰ ਜਾਣੀ

Pulled elbow [ Punjabi ]

PDF download is not available for Arabic and Urdu languages at this time. Please use the browser print function instead

ਅਸਾਨੀ ਨਾਲ ਸਮਝ ਆ ਜਾਣ ਵਾਲੀ ਝਾਤ, ਜਿਸ ਵਿੱਚ ਕੂਹਣੀ ਉੱਤਰ ਜਾਣੀ, ਜਾਂ ਬਾਂਹ ਦੀ ਹੱਡੀ ਦੇ ਸਿਰੇ ਦਾ ਜੋੜ ਆਪਣੀ ਥਾਂ ਤੋਂ ਹਿੱਲ ਜਾਣਾ (ਸਬਲੈਕਸੇਸ਼ਨ), ਨਿਸ਼ਾਨੀਆਂ, ਕਾਰਨ, ਇਲਾਜ ਅਤੇ ਆਪਣੇ ਬੱਚੇ ਦੀ ਮਮਦ ਕਿਵੇਂ ਕਰਨੀ ਹੈ ਸ਼ਾਮਲ ਹਨ।

ਕੂਹਣੀ ਉੱਤਰ ਜਾਣੀ ਤੋਂ ਕੀ ਭਾਵ ਹੈ?

ਜਦੋਂ ਬਾਂਹ ਦੇ ਮੂਹਰਲੇ ਹਿੱਸੇ (ਕੂਹਣੀ ਤੋਂ ਹੇਠਾਂ) ਦੀਆਂ ਹੱਡੀਆਂ ਵਿੱਚੋਂ ਇੱਕ (ਜਿਸ ਨੂੰ ਰੇਡੀਅਸ ਕਹਿੰਦੇ ਹਨ) ਕੂਹਣੀ ਵਾਲੀ ਥਾਂ 'ਤੇ ਲਿਗਾਮੈਂਟ (ਯੋਜਕ ਤੰਤੂ) ਵਿੱਚੋਂ ਬਾਹਰ ਨਿਕਲ ਜਾਂਦੀ ਹੈ। ਲਿਘਾਮੈਂਟ ਹੱਡੀਆਂ ਨੂੰ ਉਨ੍ਹਾਂ ਦੀ ਜਗ੍ਹਾ ਸਿਰ ਕਾਇਮ ਰੱਖਦਾ ਹੈ। ਜਦੋਂ ਬੱਚੇ ਦੀ ਬਾਂਹ ਅਚਾਕਕ ਖਿੱਚੀ, ਮਰੋੜੀ ਜਾਂਦੀ ਹੈ ਜਾਂ ਬਾਂਹ ਨੂੰ ਝਟਕਾ ਲੱਗ ਜਾਂਦਾ ਹੈ ਤਾਂ ਇਸ ਨਾਲ ਲਿਘਾਮੈਂਟ ਨੂੰ ਖਿੱਚ ਪੈ ਜਾਂਦੀ ਹੈ ਅਤੇ ਰੇਡੀਅੱਸ ਆਪਣੀ ਜਗ੍ਹਾ ਤੋਂ ਉਖੜ ਜਾਂਦਾ ਹੈ।

ਇਸ ਨੂੰ ਨਰਸਮੇਡਜ਼ ਐਲਬੋ ਜਾਂ ਨਰਸਮੇਡ'ਜ਼ ਐਲਬੋ ਜਾਂ ਰੇਡੀਅਲ ਹੱਡੀ ਦੇ ਸਿਰੇ ਦਾ ਆਪਣੀ ਥਾਂ ਤੋਂ ਹਿੱਲ ਜਾਣਾ (ਸਬਲੈਕਸੇਸ਼ਨ) ਵੀ ਕਹਿੰਦੇ ਹਨ।

ਕੂਹਣੀ ਉੱਤਰ ਜਾਣੀ ਛੋਟੇ ਬੱਚਿਆਂ ਵਿੱਚ ਆਮ ਹੁੰਦੀ ਹੈ। ਆਮ ਤੌਰ 'ਤੇ ਇਹ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ ਵਿਚਕਾਰ ਵਾਲਿਆਂ ਨੂੰ ਵਾਪਰਦੀ ਹੈ।

ਕੂਹਣੀ ਉੱਤਰ ਜਾਣ ਦੀਆਂ ਨਿਸ਼ਾਨੀਆਂ ਅਤੇ ਲੱਛਣ

ਅਚਾਨਕ ਬਾਂਹ ਖਿੱਚੇ ਜਾਂ ਮਰੋੜੇ ਜਾਣ ਪਿੱਛੋਂ, ਆਮ ਤੌਰ 'ਤੇ ਬੱਚਾ ਦਰਦ ਨਾਲ ਚੀਕਾਂ ਮਾਰੇਗਾ।

ਤੁਹਾਡਾ ਬੱਚਾ ਆਪਣੀ ਬਾਂਹ ਨੂੰ ਪਾਸੇ ਤੇ ਢਿੱਲੀ ਜਿਹੀ ਲਟਕਾ ਕੇ ਰੱਖੇਗਾ। ਹੋ ਸਕਦਾ ਹੈ ਉਹ ਆਪਣੀ ਬਾਂਹ ਦੀ ਵਰਤੋਂ ਬਿਲਕੁਲ ਹੀ ਨਾ ਕਰੇ।

ਇਸ ਸਥਿਤੀ ਵਿੱਚ ਬੱਚੇ ਲਈ ਪਰੇਸਾਨ ਹੋਣਾ ਸੁਭਾਵਕ ਗੱਲ ਹੁੰਦੀ ਹੈ। ਜਦੋਂ ਉਸ ਦੀ ਬਾਂਹ ਨੂੰ ਹਿਲਾਇਆ ਜਾਂਦਾ ਹੈ ਤਾਂ ਉਹ ਚੀਕ ਮਾਰ ਸਕਦਾ ਹੈ ਜਾਂ (ਦਰਦ ਦੀ) ਸ਼ਕਿੲਤ ਕਰ ਸਕਦਾ ਹੈ। ਇਹ ਵੀ ਸੰਭਵ ਹੈ ਕਿ ਉਹ ਚੀਕ ਵੀ ਨਾ ਮਾਰੇ ਤੇ ਨਾ ਹੀ ਪਰੇਸਾਨ ਮਹਿਸੂਸ ਕਰੇ। ਜਦੋਂ ਬੱਚੇ ਨੂੰ ਪੁੱਛਿਆ ਜਾਵੇ ਕਿ ਕਿੱਥੇ ਦਰਦ ਹੁੰਦਾ ਹੈ ਬਹੁਤੇ ਬੱਚੇ ਗੁੱਟ ਵੱਲ ਇਸ਼ਾਰਾ ਕਰਨਗੇ, ਭਾਵੇਂ ਤਕਲੀਫ਼ ਕੂਹਣੀ ਵਾਲੀ ਜਗ੍ਹਾ ਕੋਲ ਹੈ।

ਹਸਪਤਾਲ ਵਿੱਚ ਇਲਾਜ

ਆਮ ਤੌਰ 'ਤੇ ਤੁਹਾਡੇ ਬੱਚੇ ਨੂੰ ਐਕਸ-ਰੇਅ ਦੀ ਲੋੜ ਨਹੀਂ ਹੁੰਦੀ। ਸਿਹਤ ਸੰਭਾਲ ਪਰਦਾਨ ਕਰਨ ਵਾਲਾ ਵਿਅਕਤੀ ਬਾਂਹ ਨੂੰ ਹਿਲਾ ਕਿ ਹੱਡੀ ਅਤੇ ਲਿਗਾਮੈਂਟ ਨੂੰ ਮੁੜ ਮੂਲ ਜਗ੍ਹਾ ਉੱਤੇ ਕਰ ਦੇਵੇਗਾ। ਇਸ ਕਾਰਨ ਬੱਚੇ ਨੂੰ ਕੁੱਝ ਦਰਦ ਹੁੰਦਾ ਹੈ, ਪਰ ਆਮ ਤੌਰ 'ਤੇ ਇਸ ਅਮਲ ਵਿੱਚ ਬਹੁਤੀ ਦੇਰ ਨਹੀਂ ਲੱਗਦੀ।

ਆਮ ਤੌਰ 'ਤੇ ਤੁਹਾਡਾ ਬੱਚਾ ਇਸ ਅਮਲ ਤੋਂ 15 ਦੇ ਵਿੱਚ ਵਿੱਚ ਹੀ ਆਪਣੀ ਬਾਂਹ ਵਰਤਣੀ ਸ਼ੁਰੂ ਕਰ ਦੇਵੇਗਾ। ਪਹਿਲਾਂ ਪਹਿਲਾਂ ਉਹ ਥੋੜ੍ਹਾ ਝਿਜਕੇਗਾ। ਜੇ ਇਹ ਸੱਟ ਕਈ ਘੰਟੇ ਰਹੀ ਹੋਵੇ ਫਿਰ ਬਾਂਹ ਨੂੰ ਆਮ ਵਾਂਗ ਵਰਤਣ ਵਿੱਚ ਕੁੱਝ ਵੱਧ ਸਮਾਂ ਲੱਗ ਸਕਦਾ ਹੈ।

ਜੇ ਤੁਸੀਂ ਅਚਾਨਕ ਹੀ ਉਸ ਦੀ ਬਾਂਹ ਨੂੰ ਹਿਲਾ ਦਿੰਦੇ ਹੋ, ਜਿਵੇਂ ਕਿ ਉਸ ਦੀ ਕਮੀਜ਼ ਜਾਂ ਸਵੈਟਰ ਉਤਾਰਨ ਲੱਗਿਆਂ, ਤਾਂ ਕਈ ਵਾਰੀ ਹੱਡੀ ਆਪਣੀ ਥਾਂ ਸਿਰ ਬੈਠ ਵੀ ਜਾਵੇਗੀ। ਉਸ ਦੀ ਬਾਂਹ ਨੂੰ ਆਪਣੇ ਆਪ ਉਸ ਦੀ ਜਗ੍ਹਾ ਵਿੱਚ ਧੱਕਣ ਦੀ ਕੋਸਿਸ਼ ਨਾ ਕਰੋ।

Taking care of your child at home

ਕੂਹਣੀ ਉੱਤਰ ਜਾਣ ਨਾਲ ਤੁਹਾਡੇ ਬੱਚੇ ਵਾਸਤੇ ਲੰਮੇ ਸਮੇਂ ਲਈ ਕੋਈ ਸਮੱਸਿਆਵਾਂ ਪੈਦਾ ਨਹੀਂ ਹੁੰਦੀਆਂ। ਜਦੋਂ ਕੂਹਣੀ ਵਾਪਸ ਠੀਕ ਟਿਕਾਣੇ 'ਤੇ ਆ ਜਾਂਦੀ ਹੈ, ਤੁਹਾਡਾ ਬੱਚਾ ਬਾਂਹ ਨੂੰ ਫ਼ਿਰ ਤੋਂ ਆਮ ਵਾਂਗ ਵਰਤਣਾ ਸ਼ੁਰੂ ਕਰ ਦੇਵੇਗਾ। ਤੁਹਾਨੂੰ ਆਪਣੇ ਬੱਚੇ ਦੀਆਂ ਗਤੀਵਿਧੀਆਂ 'ਤੇ ਰੋਕ ਲਾਉਣ ਦੀ ਲੋੜ ਨਹੀਂ।

ਕੂਹਣੀ ਠੀਕ ਕਰਨ ਦੇ ਅਮਲ ਪਿੱਛੋਂ ਤੁਹਾਡੇ ਬੱਚੇ ਨੂੰ ਕੁੱਝ ਦਰਦ ਹੋ ਸਕਦਾ ਹੈ। ਜੇ ਅਜਿਹਾ ਹੋਵੇ, ਦਰਦ ਦੀ ਹਲਕੀ ਦਵਾਈ ਜਿਵੇਂ ਕਿ ਅਸੀਟਾਮਿਨੋਫ਼ਿਨ (ਟਾਇਲਾਨੌਲ, ਟੈਂਪਰਾ, ਜਾਂ ਹੋਰ ਬਰੈਂਡ) ਜਾਂ ਆਈਬਿਊਪਰੋਫ਼ੈਨ (ਐਡਵਿਲ, ਮੋਟਰਿਨ, ਜਾਂ ਹੋ ਬਰੈਂਡ) ਦਿਓ।

ਡਾਕਟਰੀ ਸਹਾਇਤਾ ਕਦੋਂ ਲੈਣੀ ਹੈ

ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ, ਜੇ:

  • ਤੁਹਾਡਾ ਬੱਚਾ ਅਗਲੇ ਦਿਨ ਵੀ ਆਪਣੀ ਬਾਂਹ ਆਮ ਵਾਂਗ ਨਹੀਂ ਵਰਤ ਰਿਹਾ
  • ਤਹਾਡਾ ਬੱਚਾ ਬਹੁਤ ਦਰਦ ਵਿੱਚ ਵਿਖਾਈ ਦਿੰਦਾ ਹੈ
  • ਇਸੇ ਤਰ੍ਹਾਂ ਦੀ ਸੱਟ ਫਿਰ ਲੱਗ ਗਈ ਹੈ

ਕੂਹਣੀ ਉੱਤਰ ਜਾਣ ਦੀ ਰੋਕ-ਥਾਮ

ਆਪਣੇ ਬੱਚੇ ਦੀ ਬਾਂਹ ਨੂੰ ਅਚਾਨਕ ਖਿੱਚਣ ਜਾਂ ਝਟਕਾ ਦੇਣ ਤੋਂ ਪਰਹੇਜ਼ ਕਰੋ, ਜਿਵੇਂ ਕਿ ਬੱਚੇ ਨੂੰ ਹੱਥ ਜਾਂ ਗੁੱਟ ਫੜ ਕੇ ਚੁੱਕਣਾ ਜਾਂ ਝੁਲਾਉਣਾ (ਝੂਟੇ ਦੇਣੇ)। ਇਸ ਬਾਰੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਵੀ ਦੱਸ ਦਿਓ। ਕਈ ਛੋਟੇ ਬੱਚਿਆਂ ਵਿੱਚ ਕੂਹਣੀ ਉੱਤਰ ਜਾਣੀ ਆਮ ਗੱਲ ਹੁੰਦੀ ਹੈ। ਬੇਸ਼ਕ 5 ਸਾਲ ਦੀ ਉਮਰ ਤਕ ਉਹ ਇਸ ਮੁਸ਼ਕਿਲ ਵਿੱਚੋਂ ਬਾਹਰ ਨਿਕਲ ਜਾਂਦੇ ਹਨ।

ਮੁੱਖ ਨੁਕਤੇ

  • ਬਾਂਹ ਨੂੰ ਅਚਾਨਕ ਖਿੱਚਣ ਜਾਂ ਝਟਕਾ ਦੇਣ ਕਾਰਨ ਕੂਹਣੀਆਂ ਉੱਤਰ ਜਾਂਦੀਆਂ ਹਨ।
  • ਇਹ ਵਰਤਾਰਾ ਛੋਟੇ ਬੱਚਿਆਂ ਵਿੱਚ ਬਹੁਤਾ ਆਮ ਹੁੰਦਾ ਹੈ।
  • ਆਮ ਤੌਰ 'ਤੇ ਇੰਨ੍ਹਾਂ ਦੀ ਤਸ਼ਖੀਸ਼ ਇਲਾਜ ਸਿਹਤ ਸੰਭਾਲ ਪਰਦਾਨ ਕਰਨ ਵਾਲ ਵਿਅਕਤੀ ਅਸਾਨੀ ਨਾਲ ਕਰ ਲੈਂਦਾ ਹੈ।
  • ਉੱਤਰੀ ਹੋਈ ਕੂਹਣੀ ਨੂੰ ਆਪ ਠੀਕ ਕਰਨ ਦੀ ਕੋਸ਼ਿਸ਼ ਨਾ ਕਰੋ।
  • ਆਪਣੇ ਬੱਚੇ ਦੀ ਬਾਂਹ ਨੂੰ ਅਚਾਨਕ ਖਿੱਚਣ ਜਾਂ ਝਟਕਾ ਮਾਰਨ ਤੋਂ ਪਰਹੇਜ਼ ਕਰੋ।
Last updated: November 01 2010