ਅਪਰੇਸ਼ਨ ਪਿੱਛੋਂ ਤੁਸੀਂ ਆਪਣੇ ਬੱਚੇ ਨੂੰ ਘਰ ਲਿਜਾ ਰਹੇ ਹੋ। ਹੋ ਸਕਦਾ ਹੈ ਕਿ ਘਰ ਵਿੱਚ ਪਹਿਲੇ ਕੁਝ ਦਿਨ ਤੁਹਾਡਾ ਬੱਚਾ ਦਰਦ ਮਹਿਸੂਸ ਕਰੇ। ਇਹ ਕਿਤਾਬਚਾ ਤੁਹਾਨੂੰ ਆਪਣੇ ਬੱਚੇ ਦੇ ਦਰਦ ਬਾਰੇ ਤੁਹਾਨੂੰ ਜਾਣਕਾਰੀ ਦੇਵੇਗਾ। ਇਹ ਬਰੋਸ਼ਰ ਤੁਹਾਨੂੰ ਇਹ ਵੀ ਦੱਸੇਗਾ ਕਿ ਜਦੋਂ ਬੱਚੇ ਨੂੰ ਦਰਦ ਹੋਵੇ ਤਾਂ ਉਸ ਦੀ ਸੰਭਾਲ ਕਿਵੇਂ ਕਰਨੀ ਹੈ।
ਜ਼ਰੂਰੀ ਜਾਣਕਾਰੀ ਇੱਥੇ ਦਰਜ ਕਰੋ
ਆਪਣੇ ਬੱਚੇ ਦੀ ਸਰਜਰੀ ਵਾਲੇ ਕਲਿਨਿਕ ਦਾ ਨਾਂ
ਫ਼ੋਨ ਨੰਬਰ
ਸੰਪਰਕ ਕਰਨ ਲਈ ਵਿਅਕਤੀ
ਆਪਣੇ ਬੱਚੇ ਦੇ ਦਰਦ ਬਾਰੇ ਤੁਹਾਨੂੰ ਜਿਹੜੀਆਂ ਗੱਲਾਂ ਜਾਣਨ ਦੀ ਲੋੜ ਹੁੰਦੀ ਹੈ
ਅਪਰੇਸ਼ਨ ਪਿੱਛੋਂ ਬਹੁਤੇ ਬੱਚਿਆਂ ਨੂੰ ਕੁਝ ਕੁ ਦਰਦ ਜ਼ਰੂਰ ਹੁੰਦਾ ਹੈ। ਇਸ ਨੂੰ ਅਪਰੇਸ਼ਨ ਪਿੱਛੋਂ ਦਰਦ (post-operative pain) ਕਿਹਾ ਜਾਂਦਾ ਹੈ। ਤੁਹਾਡੇ ਬੱਚੇ ਨੂੰ ਕਿੰਨਾ ਕੁ ਦਰਦ ਹੋਵੇਗਾ ਅਤੇ ਕਿੰਨੀ ਦੇਰ ਹੁੰਦਾ ਰਹੇਗਾ ਇਹ ਤੁਹਾਡੇ ਬੱਚੇ ਅਤੇ ਤੁਹਾਡੇ ਬੱਚੇ ਦੇ ਅਪਰੇਸ਼ਨ ਦੀ ਕਿਸਮ ਉੱਤੇ ਨਿਰਭਰ ਕਰੇਗਾ।
ਆਪਣੇ ਬੱਚੇ ਅਪਰੇਸ਼ਨ ਪਿੱਛੋਂ ਦਰਦ ਬਾਰੇ ਹੇਠ ਦਰਜਾਂ ਬਾਰੇ ਤੁਹਾਨੂੰ ਜਾਣਨਾ ਚਾਹੀਦਾ ਹੈ:
- ਅਪਰੇਸ਼ਨ ਪਿੱਛੋਂ ਤੁਹਾਡੇ ਬੱਚੇ ਨੂੰ ਸ਼ਾਇਦ ਦਰਦ ਹੋਵੇਗਾ
- ਸਾਰੇ ਬੱਚੇ ਦਰਦ ਇੱਕੋ ਜਿੰਨਾ ਮਹਿਸੂਸ ਨਹੀਂ ਕਰਦੇ
- ਅਪਰੇਸ਼ਨ ਪਿੱਛੋਂ ਦਿਨਾਂ ਵਿੱਚ ਦਰਦ ਘਟਣਾ ਚਾਹੀਦਾ ਹੈ ਨਾ ਕਿ ਵੱਧਣਾ ਚਾਹੀਦਾ ਹੈ
- ਦਰਦ ਦੀ ਦਵਾਈ ਤੁਹਾਡੇ ਬੱਚੇ ਦੀ ਪੀੜ ਘਟਾਉਣ ਵਿੱਚ ਮਦਦ ਕਰਦੀ ਹੈ
- ਆਪਣੇ ਬੱਚੇ ਨੂੰ ਅਰਾਮ ਦੇਣ ਨਾਲ ਉਸ ਨੂੰ ਨਿੱਸਲ ਹੋਣ ਨਾਲ ਦਰਦ ਤੋਂ ਰਾਹਤ ਹਾਸਲ ਕਰਨ ਵਿੱਚ ਮਦਦ ਮਿਲਦੀ ਹੈ
- ਬੱਚੇ ਦਾ ਧਿਆਨ ਹੋਰ ਪਾਸੇ ਲਾਉਣ ਨਾਲ ਵੀ ਬੱਚੇ ਦੇ ਦਰਦ ਨੂੰ ਰਾਹਤ ਦੇਣ ਵਿੱਚ ਮਦਦ ਮਿਲ ਸਕਦੀ ਹੈ
- ਆਪਣੇ ਬੱਚੇ ਨੂੰ ਦਵਾਈ ਦੇਣ ਵਾਂਗ ਅਰਾਮ ਦੇਣਾ ਅਤੇ ਧਿਆਨ ਦੂਜੇ ਪਾਸੇ ਲਾਉਣਾ ਜ਼ਰੂਰੀ ਹੁੰਦਾ ਹੈ।
ਇਹ ਜਾਣਨ ਕਿ ਤੁਹਾਡੇ ਬੱਚੇ ਨੂੰ ਦਰਦ ਹੈ
ਕਈ ਵਾਰੀ ਤੁਹਾਡਾ ਬੱਚਾ ਕਹੇਗਾ ਕਿ ਉਸ ਨੂੰ ਪੀੜ ਹੁੰਦੀ ਹੈ। ਉਹ ਦਰਦ,ਪੀੜ, ਊਂ ਊਂ ਕਰਨਾ, ਦੁਖਦੈ ਜਾਂ ਆਉਚੀ ਜਿਹੇ ਸ਼ਬਦ ਵਰਤ ਸਕਦਾ ਹੈ। ਤੁਹਾਡਾ ਬੱਚਾ ਉਸ ਅੰਗ ਵੱਲ ਵੀ ਇਸ਼ਾਰਾ ਕਰ ਸਕਦਾ ਹੈ ਕਿ ਜਿੱਥੇ ਪੀੜ ਹੁੰਦੀ ਹੈ ਜਾਂ ਉਸ ਹਿੱਸੇ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੋਵੇ। ਜੇ ਉਹ ਸ਼ਿਕਾਇਤ ਨਹੀਂ ਕਰਦਾ, ਤੁਸੀਂ ਵੀ ਉਸ ਨੂੰ ਪੁੱਛ ਸਕਦੇ ਹੋ ਕਿ ਉਸ ਨੂੰ ਕਿੰਨਾ ਕੁ ਦਰਦ ਹੁੰਦਾ ਹੈ।
ਜੇ ਤੁਹਾਡਾ ਬੱਚਾ ਵੱਡੀ ਉਮਰ ਦਾ ਹੈ ਤਾਂ ਇਹ ਪਤਾ ਕਰਨ ਲਈ ਕਿ ਇਨ੍ਹਾਂ ਨੰਬਰਾਂ ਵਿਚਕਾਰ ਕਿੰਨੇ ਨੰਬਰ ਦਾ ਦਰਦ ਰਿਹਾ ਹੈ ਹਸਪਤਾਲ ਦੀ ਨਰਸ ਨੇ 0 ਤੋਂ 10 ਨੰਬਰਾਂ ਦੇ ਪੈਮਾਨੇ ਦੀ ਵਰਤੋਂ ਕੀਤੀ ਹੋਵੇ। ਤੁਸੀਂ ਵੀ ਉਸੇ ਤਰ੍ਹਾਂ ਪੁੱਛ ਸਕਦੇ ਹੋ। ਆਪਣੇ ਬੱਚੇ ਨੂੰ ਕਹੋ ਕਿ 0 ਤੋਂ 10 ਵਿਚਕਾਰ ਦਰਦ ਨੂੰ ਨੰਬਰ ਦੇ ਕੇ ਦੱਸੇ, ਜਦ ਕਿ 0 ਦਾ ਭਾਵ ਕੋਈ ਦਰਦ ਨਹੀਂ ਹੁੰਦੀ। ਹਲ਼ਕਾ ਦਰਦ 0 ਤੋਂ 3 , ਦਰਮਿਆਨਾ ਦਰਦ 4 ਤੋਂ 6, ਬਹੁਤ ਦਰਦ 7 ਤੋਂ ਵੱਧ ਨੰਬਰ ਦਾ ਹੋਵੇਗਾ।
ਹੋ ਸਕਦਾ ਹੈ ਤੁਹਾਡੇ ਬੱਚੇ ਨੂੰ ਪੀੜ ਥੋੜ੍ਹੀ ਹੁੰਦੀ ਹੈ ਜਾਂ ਬਹੁਤ ਪੁੱਛ ਕੇ ਹਸਪਤਾਲ ਵਿੱਚ ਨਰਸਾਂ ਨੇ ਵੀ ਦਰਦ ਦੇ ਪੈਮਾਨੇ ਦੀ ਵਰਤੋਂ ਕੀਤੀ ਹੋਵੇ।
ਕਈ ਬੱਚੇ ਦਰਦ ਬਾਰੇ ਨਹੀਂ ਬੋਲਣਗੇ
ਤੁਹਾਡਾ ਬੱਚਾ ਦਰਦ ਬਾਰੇ ਗੱਲ ਨਾ ਕਰ ਸਕਦਾ ਜਾਂ ਬੋਲ ਨਾ ਸਕਦਾ ਹੋਵੇ। ਆਪਣੇ ਬੱਚੇ ਨੂੰ ਧਿਆਨ ਨਾਲ ਵੇਖੋ ਅਤੇ ਵੇਖੋ ਕੇ ਤੁਸੀਂ ਕੀ ਸਮਝਦੇ ਹੋ। ਮਾਪਿਆਂ ਨੂੰ ਅਕਸਰ ਪਤਾ ਲੱਗ ਜਾਂਦਾ ਹੈ ਕਿ ਬੱਚੇ ਨੂੰ ਦਰਦ ਹੈ।
ਇਹ ਪਤਾ ਕਰਨ ਲਈ ਕਿ ਤੁਹਾਡੇ ਬੱਚੇ ਨੂੰ ਦਰਦ ਹੈ ਕੀ ਵੇਖਣਾ ਚਾਹੀਦਾ ਹੈ
ਵੇਖੋ ਕਿ ਕੀ ਤੁਹਾਡਾ ਬੱਚਾ ਘੂਰੀਆਂ ਵੱਟਦਾ ਹੈ ਜਾਂ ਲੱਤਾਂ ਮਾਰਦਾ ਹੈ। ਉਹ ਆਪਣੇ ਦੰਦਾ ਨੂੰ ਕਰੀਚਦਾ ਹੈ? ਕੀ ਤੁਹਾਡਾ ਬੱਚਾ ਆਪਣੀਆਂ ਲੱਤਾਂ ਨੂੰ ਖਿੱਚ ਕੇ ਪੇਟ ਵੱਲ ਲਿਆਉਂਦਾ ਹੈ? ਕੀ ਉਹ ਆਮ ਨਾਲੋਂ ਵੱਧ ਕੁਰਲਾਉਂਦਾ , ਰੋਂਦਾ ਹੈ ਜਾਂ ਉਹ ਆਕੜਿਆ ਹੋਇਆ ਹੈ ਤਾਂ ਸਮਝੋ ਉਸ ਨੂੰ ਦਰਦ ਹੈ।
ਘਰ ਵਿੱਚ ਆਪਣੇ ਬੱਚੇ ਦੇ ਦਰਦ ਨੂੰ ਰਾਹਤ ਦੇਣੀ
ਆਪਣੇ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਕਰਵਾ ਕੇ ਲਿਜਾਣ ਤੋਂ ਪਹਿਲਾਂ, ਡਾਕਟਰ, ਐਡਵਾਂਸਡ ਪ੍ਰੈਕਟਿਸ ਨਰਸ ਜਾਂ ਨਰਸ ਤੁਹਾਨੂੰ ਦੱਸੇਗੀ ਕਿ ਜਦੋਂ ਬੱਚੇ ਨੂੰ ਪੀੜ ਹੁੰਦੀ ਹੋਵੇ ਤਾਂ ਤੁਸੀਂ ਉਸ ਦੀ ਕਿਵੇਂ ਮਦਦ ਕਰ ਸਕਦੇ ਹੋ।
ਆਮ ਤੌਰ ਤੇ, ਜਿਸ ਦਿਨ ਤੁਹਾਡਾ ਬੱਚਾ ਘਰ ਜਾਂਦਾ ਹੈ ਜੇ ਉਸੇ ਹੀ ਦਿਨ ਉਸ ਨੂੰ ਪੀੜ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਬਾਕੀ ਦੇ ਉਸ ਦਿਨ ਅਤੇ ਜੇ ਲੋੜ ਪਵੇ, ਤਾਂ ਅਗਲੇ ਦਿਨ ਵੀ ਤੁਸੀਂ ਉਸ ਨੂੰ ਦਰਦ ਦੀ ਦਵਾਈ ਬਾਕਾਇਦਾ ਦਿਉ।
ਘਰ ਪਹੁੰਚਣ ਦੇ ਪਹਿਲੇ ਕੁਝ ਦਿਨ ਆਪਣੇ ਬੱਚੇ ਨੂੰ ਦਰਦ ਲਈ ਦਵਾਈ ਦੇਣ ਨਾਲ ਉਸ ਦਾ ਦਰਦ ਘਟਾਉਣ ਵਿੱਚ ਉਸ ਦੀ ਮਦਦ ਹੋਵੇਗੀ।
ਦਰਦ ਲਈ ਦਵਾਈ ਦੇਣ ਵਿੱਚ ਉਡੀਕ ਨਾ ਕਰੋ
ਦਵਾਈ ਸਭ ਤੋਂ ਚੰਗੀ ਤਰ੍ਹਾਂ ਤਾਂ ਹੀ ਕੰਮ ਕਰਦੀ ਹੈ ਜੇ ਤੁਸੀਂ ਇਹ ਉਡੀਕ ਨਾ ਕਰਦੇ ਰਹੋ ਕਿ ਓਦੋਂ ਤੀਕ ਦਵਾਈ ਨਹੀ ਦੇਣੀ ਜਦੋਂ ਤੀਕ ਦਰਦ ਵਧ ਨਾ ਜਾਵੇ। ਜੇ ਦਵਾਈ ਦੇਣ ਤੋਂ ਪਹਿਲਾਂ ਤੁਸੀਂ ਉਡੀਕ ਕਰਦੇ ਰਹੋ ਤਾਂ ਬੱਚੇ ਦੇ ਦਰਦ ਨੂੰ ਖ਼ਤਮ ਕਰਨ ਵਿੱਚ ਵੀ ਦੇਰ ਲੱਗ ਸਕਦੀ ਹੈ।
ਪਹਿਲੇ ਕੁਝ ਦਿਨ ਜਦੋਂ ਤੁਹਾਡੇ ਬੱਚੇ ਨੂੰ ਪੀੜ ਘੱਟ ਹੁੰਦੀ ਹੋਵੇ, ਤਾਂ ਦਵਾਈ ਓਦੋਂ ਹੀ ਦਿਓ ਜਦੋਂ ਉਸ ਨੂੰ ਲੋੜ ਹੋਵੇ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਬੱਚੇ ਨੂੰ ਕਦੋਂ ਪੀੜ ਹੁੰਦੀ ਹੈ ਤਾਂ ਦਵਾਈ ਦੇਣ ਦੀ ਲੋੜ ਹੈ। ਜਿਵੇਂ ਉਹ ਹਿਲਦਾ-ਜੁਲਦਾ ਲੱਗੇ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਬੱਚੇ ਨੂੰ ਦਰਦ ਹੁੰਦਾ ਹੈ।
ਅਸੀਟਾਮਿਨੋਫ਼ਿਨ (ਟਾਇਲਾਨੌਲ ਜਾਂ ਟੈਂਪਰਾ)
ਇੱਕੋ ਹੀ ਦਵਾਈ ਦੇ ਇਹ ਤਿੰਨ ਵੱਖ ਵੱਖ ਨਾਂ ਹਨ। ਜੇ ਤੁਹਾਡੇ ਬੱਚੇ ਨੂੰ ਹਲ਼ਕਾ ਦਰਦ ਹੁੰਦਾ ਹੋਵੇ ਤਾਂ ਤੁਸੀਂ ਹਰ 4 ਘੰਟਿਆਂ ਪਿੱਛੋਂ ਰੈਗੂਲਰ ਅਸੀਟਾਮਿਨੋਫ਼ਿਨ ਦੀ ਵਰਤੋਂ ਕਰ ਸਕਦੇ ਹੋ।
ਦਿੱਤੀ ਜਾਣ ਵਾਲੀ ਦਵਾਈ ਦੀ ਮਾਤਰਾ ਤੁਹਾਡੇ ਬੱਚੇ ਦੀ ਉਮਰ ਅਤੇ ਉਸ ਦੇ ਭਾਰ ਉੱਤੇ ਨਿਰਭਰ ਕਰਦੀ ਹੈ। ਆਪਣੇ ਬੱਚੇ ਦੀ ਉਮਰ ਅਤੇ ਭਾਰ ਅਨੁਸਾਰ ਦੇਣ ਲਈ ਠੀਕ ਮਾਤਰਾ ਅਤੇ ਖ਼ੁਰਾਕ ਦਾ ਪਤਾ ਕਰਨ ਲਈ ਬੋਤਲ ਜਾਂ ਡੱਬੇ ਉੱਤੇ ਦਰਜ ਹਦਇਤਾਂ ਪੜ੍ਹੋ।
ਤੁਹਾਡੇ ਬੱਚੇ ਨੂੰ ਦੇਣ ਲਈ ਸੁਰੱਖਿਅਤ ਦਵਾਈ ਅਸੀਟਾਮਿਨੋਫ਼ਿਨ ਹੈ। ਬੋਤਲ ਜਾਂ ਡੱਬੇ 'ਤੇ ਦਿੱਤੀ ਵਿਆਖਿਆ ਅਨੁਸਾਰ ਦੇਣ ਨਾਲ ਕੋਈ ਮੰਦੇ ਅਸਰ ਨਹੀਂ ਪੈਣਗੇ। ਮੰਦੇ ਅਸਰਾਂ ਦੀ ਸਮੱਸਿਆ ਦਵਾਈ ਕਾਰਨ ਹੀ ਹੁੰਦੇ ਹਨ।
ਓਪੀਔਡਜ਼: ਕੋਡੀਨ, ਮੌਰਫ਼ੀਨ, ਔਕਸੀਕੋਡਨ
ਓਪੀਔਡਜ ਨਾਂ ਦੀਆਂ ਕਈ ਵੱਖ ਵੱਖ ਦਵਾਈਆਂ ਹੁੰਦੀਆਂ ਹਨ। ਜੇ ਤੁਹਾਡੇ ਬੱਚੇ ਨੂੰ ਘਰ ਵਿੱਚ ਦਰਮਿਆਨੇ ਦਰਜੇ ਦਾ ਦਰਦ ਹੁੰਦਾ ਹੋਵੇ ਤਾਂ ਉਸ ਨੂੰ ਓਪੀਔਡਜ ਦਿਓ। ਤੁਸੀਂ ਹਰ 4 ਤੋਂ 6 ਘੰਟਿਆਂ ਪਿੱਛੋਂ ਕੋਡੀਨ, ਹਰ 4 ਘੰਟਿਆਂ ਪਿੱਛੋਂ ਮੌਰਫ਼ੀਨ, ਅਤੇ ਹਰ 4 ਘੰਟਿਆਂ ਪਿੱਛੋਂ ਔਕਸੀਕੋਡਨ ਦੇ ਸਕਦੇ ਹੋ।
ਦਵਾਈ ਕਿੰਨੀ ਕੁ ਦੇਣੀ ਦਾ ਨਿਰਭਰ ਤੁਹਾਡੇ ਬੱਚੇ ਦੇ ਭਾਰ ਉੱਤੇ ਹੁੰਦਾ ਹੈ। ਆਪਣੇ ਬੱਚੇ ਨੂੰ ਠੀਕ ਮਾਤਰਾ ਵਿੱਚ ਦਵਾਈ ਦੇਣ ਦਾ ਪਤਾ ਕਰਨ ਲਈ ਡੱਬੇ ਜਾਂ ਬੋਤਲ ਦੇ ਇੱਕ ਪਾਸੇ ਦਰਜ ਹਦਾਇਤਾਂ ਵੇਖੋ। ਤੁਸੀਂ ਆਪਣੇ ਬੱਚੇ ਦੇ ਡਾਕਟਰ, ਐਡਵਾਂਸਡ ਪ੍ਰੈਕਟਿਸ ਨਰਸ, ਜਾਂ ਨਰਸ ਨੂੰ ਠੀਕ ਮਾਤਰਾ ਬਾਰੇ ਪੁੱਛ ਸਕਦੇ ਹੋ।
ਅਪਰੇਸ਼ਨ ਪਿੱਛੋਂ ਦੇ ਪਹਿਲੇ ਕੁਝ ਦਿਨ ਓਪੀਔਡਜ਼ ਦਵਾਈਆਂ ਦੇਣ ਲਈ ਸੁਰੱਖਿਅਤ ਹੁੰਦੀਆਂ ਹਨ।
ਆਪਣੇ ਬੱਚੇ ਨੂੰ ਜਗਾਉਣਾ ਸੌਖਾ ਹੋਣਾ ਚਾਹੀਦਾ ਹੈ
ਜੇ ਤੁਹਾਡਾ ਬੱਚਾ ਕੋਈ ਓਪੀਔਡ ਦਵਾਈ ਲੈਂਦਾ ਹੋਵੇ ਤਾਂ ਇਸ ਨਾਲ ਉਸ ਨੂੰ ਉਨੀਂਦਰਾ ਹੋਵੇਗਾ। ਪਰ ਉਸ ਨੂੰ ਸਹਿਜੇ ਹੀ ਉਠਾਇਆ ਜਾ ਸਕਣਾ ਚਾਹੀਦਾ ਹੈ। ਜੇ ਆਪਣੇ ਬੱਚੇ ਨੂੰ ਜਗਾਉਣ ਵਿੱਚ ਮੁਸ਼ਕਲ ਆਉਂਦੀ ਹੋਵੇ ਤਾਂ ਆਪਣੇ ਡਾਕਟਰ ਨੂੰ ਫ਼ੋਨ ਕਰੋ ਜਾਂ ਤੁਰੰਤ ਹੀ ਐਮਰਜੰਸੀ ਵਿਭਾਗ ਵਿੱਚ ਲੈ ਜਾਓ।
ਬਾਥਰੂਮ ਜਾਣਾ
ਜੇ ਤੁਹਾਡਾ ਬੱਚਾ ਕੁਝ ਦਿਨਾਂ ਲਈ ਕੋਈ ਓਪੀਔਡ ਦਵਾਈ ਲੈਂਦਾ ਹੋਵੇ ਤਾਂ ਉਸ ਲਈ ਟੱਟੀ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਸ ਨੂੰ ਕਬਜ਼ ਕਹਿੰਦੇ ਹਨ। ਕਬਜ਼ ਤੋਂ ਬਚਣ ਲਈ ਬੱਚੇ ਨੂੰ ਕਾਫ਼ੀ ਮਾਤਰਾ ਵਿੱਚ ਤਰਲ, ਜਿਵੇਂ ਕਿ ਪਾਣੀ, ਜੂਸ ਜਾਂ ਦੁੱਧ, ਪਿਆਉ। ਫ਼ਲ ਅਤੇ ਸਬਜ਼ੀਆਂ ਖਾਣੀਆਂ, ਖ਼ਾਸ ਕਰਕੇ ਕੱਚੀਆਂ ਜਿਵੇਂ ਕਿ ਸੇਬ, ਨਾਸ਼ਪਾਤੀਆਂ, ਸੰਤਰੇ, ਗਾਜਰਾਂ, ਅਤੇ ਸੈਲਰੀ ਨਾਲ ਵੀ ਮਦਦ ਮਿਲਦੀ ਹੈ। ਕਾਫ਼ੀ ਮਾਤਰਾ ਵਿੱਚ ਤਰਲ ਅਤੇ ਇਹ ਖ਼ੁਰਾਕਾਂ ਤੁਹਾਡੇ ਬੱਚੇ ਨੂੰ ਟੱਟੀ ਕਰਨ ਵਿੱਚ ਸੌਖ ਪੈਦਾ ਕਰਦੀਆਂ ਹਨ।
ਤੁਹਾਡਾ ਸਰਜਨ ਕਈ ਵਾਰੀ ਤੁਹਾਡੇ ਬੱਚੇ ਨੂੰ ਟੱਟੀ ਕਰਨ ਵਿੱਚ ਮਦਦ ਦੇਣ ਲਈ ਦਵਾਈ ਦਾ ਨੁਸਖ਼ਾ ਵੀ ਦੇ ਸਕਦਾ ਹੈ।
ਓਪੀਔਡਜ਼ ਅਤੇ ਅਸੀਟਾਮਿਨੋਫ਼ਿਨ
ਅਪਰੇਸ਼ਨ ਪਿੱਛੋਂ ਦੇ ਪਹਿਲੇ ਕੁਝ ਦਿਨ ਜੇ ਤੁਹਾਡਾ ਬੱਚਾ ਦਰਮਿਆਨੇ ਦਰਜੇ ਦਾ ਦਰਦ ਮਹਿਸੂਸ ਕਰਦਾ ਹੋਵੇ ਤਾਂ ਤੁਸੀਂ ਆਪਣੇ ਬੱਚੇ ਨੂੰ ਓਪੀਔਡਜ਼ ਅਤੇ ਅਸੀਟਾਮਿਨੋਫ਼ਿਨ ਇਕੱਠੀਆਂ ਵੀ ਦੇ ਸਕਦੇ ਹੋ।
ਛੋਟਾ ਬੱਚਾ ਜੇ ਦਰਮਿਆਨੇ ਦਰਜੇ ਦਾ ਦਰਦ ਮਹਿਸੂਸ ਕਰਦਾ ਹੋਵੇ ਤਾਂ ਤੁਸੀਂ ਉਸ ਨੂੰ ਤਰਲ ਰੂਪ ਵਿੱਚ ਓਪੀਔਡਜ਼, ਅਤੇ ਤਰਲ ਰੂਪ ਵਿੱਚ ਅਸੀਟਾਮਿਨੋਫ਼ਿਨ ਦੇ ਸਕਦੇ ਹੋ।
ਕੁਝ ਵੱਧ ਉਮਰ ਦੇ ਬੱਚੇ ਨੂੰ ਤੁਸੀਂ ਮਿਲਵੀ ਦਵਾਈ ਜਿਸ ਵਿੱਚ ਓਪੀਔਡਜ਼ ਅਤੇ ਅਸੀਟਾਮਿਨੋਫ਼ਿਨ ਦੋਵੇਂ ਹੋਣ ਦੇ ਸਕਦੇ ਹੋ।
ਵੱਖ ਵੱਖ ਦਰਦ ਲਈ ਵੱਖ ਵੱਖ ਦਵਾਈਆਂ
ਤੁਹਾਡੇ ਬੱਚੇ ਨੂੰ ਦਰਦ ਲਈ ਕਿਹੜੀਆਂ ਦਵਾਈਆਂ ਦੇਣੀਆਂ ਹਨ ਇਸ ਦਾ ਨਿਰਭਰ ਇਸ ਗੱਲ 'ਤੇ ਹੈ ਕਿ ਬੱਚੇ ਨੂੰ ਦਰਦ ਕਿੰਨਾ ਕੁ ਹੈ। ਮਿਸਾਲ ਵਜੋਂ:
- ਹਲ਼ਕਾ ਦਰਦ: ਅਸੀਟਾਮਿਨੋਫ਼ਿਨ ਦਿਓ। ਇਸ ਦਵਾਈ ਨੂੰ ਟਾਇਲਨੌਲ ਜਾਂ ਟੈਂਪਰਾ ਵੀ ਕਿਹਾ ਜਾਂਦਾ ਹੈ। ਇਨ੍ਹਾਂ 3 ਦਵਾਈਆਂ ਵਿੱਚੋਂ 1 ਦਵਾਈ ਦਿਓ।
- ਦਰਮਿਆਨੀ ਦਰਦ: ਆਪਣੇ ਬੱਚੇ ਨੂੰ ਅਸੀਟਾਮਿਨੋਫ਼ਿਨ ਅਤੇ ਓਪੀਔਡਜ਼ ਦਿਓ।
- ਬਹੁਤ ਜ਼ਿਆਦਾ ਦਰਦ: ਹਸਪਤਾਲ ਜਾਂ ਆਪਣੇ ਡਾਕਟਰ ਨੂੰ ਫ਼ੋਨ ਕਰੋ।
ਦਰਦ ਲਈ ਦੂਜੀਆਂ ਦਵਾਈਆਂ
ਤੁਹਾਡੇ ਬੱਚੇ ਵੱਲੋਂ ਵਰਤਣ ਲਈ ਨਰਸ, ਐਡਵਾਂਸਡ ਪ੍ਰੈਕਟਿਸ ਨਰਸ ਜਾਂ ਡਾਕਟਰ ਦੂਜੀਆਂ ਦਵਾਈਆਂ ਲੈਣ ਲਈ ਵੀ ਕਹਿ ਸਕਦੇ ਹਨ। ਜੇ ਤੁਹਾਡੇ ਬੱਚੇ ਵਾਸਤੇ ਡਾਕਟਰ ਦੂਜੀ ਦਵਾਈ ਲਈ ਨੁਸਖ਼ਾ ਦਿੰਦਾ ਹੈ ਤਾਂ ਉਸ ਨੂੰ ਪੁੱਛੋ ਕਿ ਇਹ ਕਿਵੇਂ ਅਤੇ ਕਦੋਂ ਦੇਣੀ ਹੈ। ਨਰਸ, ਐਡਵਾਂਸਡ ਪ੍ਰੈਕਟਿਸ ਨਰਸ ਜਾਂ ਡਾਕਟਰ ਤੁਹਾਨੂੰ ਦੱਸ ਸਕਦਾ ਹੈ ਕਿ ਇਹ ਦਵਾਈ ਇਕੱਲੀ ਦੇ ਸਕਦੇ ਹੋ ਜਾਂ ਅਸੀਟਾਮਿਨੋਫ਼ਿਨ ਨਾਲ ਮਿਲਾ ਕੇ ਦੇ ਸਕਦੇ ਹੋ।
ਜੇ ਇਹ ਦਵਾਈ ਤੁਹਾਡੇ ਬੱਚੇ ਦੀ ਮਦਦ ਨਹੀਂ ਕਰਦੀ , ਤਾਂ ਆਪਣੇ ਬੱਚੇ ਦੀ ਐਡਵਾਂਸਡ ਪ੍ਰੈਕਟਿਸ ਨਰਸ, ਡਾਕਟਰ, ਜਾਂ ਫ਼ੈਮਲੀ ਡਾਕਟਰ ਤੋਂ ਮਸ਼ਵਰਾ ਲਓ।
ਕਿਰਪਾ ਕਰ ਕੇ ਹੇਠਲੀ ਜਾਣਕਾਰੀ ਮੁਕੰਮਲ ਕਰੋ, ਜਾਂ ਹਸਪਤਾਲ ਤੋਂ ਜਾਣ ਤੋਂ ਪਹਿਲਾਂ ਆਪਣੀ ਨਰਸ ਜਾਂ ਐਡਵਾਂਸਡ ਪ੍ਰੈਕਟਿਸ ਨਰਸ ਤੋਂ ਮਦਦ ਲਈ ਪੁੱਛੋ।
ਮੇਰੇ ਬੱਚੇ ਲਈ ਦਰਦ ਦੀ ਦਵਾਈ ਹੇਠ ਦਰਜ ਹੈ:
1.ਦਰਦ ਲਈ ਦਵਾਈ ਦਾ ਨਾਮ:
ਕਿੰਨੀ ਕੁ (ਖ਼ੁਰਾਕ) ਦੇਣੀ ਹੈ:
ਕਿੰਨੀ ਵਾਰੀ ਦੇਣੀ ਹੈ:
2. ਦਰਦ ਲਈ ਦਵਾਈ ਦਾ ਨਾਮ:
ਕਿੰਨੀ ਕੁ (ਖ਼ੁਰਾਕ) ਦੇਣੀ ਹੈ:
ਕਿੰਨੀ ਵਾਰੀ ਦੇਣੀ ਹੈ:
3. ਦਰਦ ਲਈ ਦਵਾਈ ਦਾ ਨਾਮ :
ਕਿੰਨੀ ਕੁ (ਖ਼ੁਰਾਕ) ਦੇਣੀ ਹੈ:
ਕਿੰਨੀ ਵਾਰੀ ਦੇਣੀ ਹੈ:
ਤੁਹਾਡੇ ਬੱਚੇ ਦੀ ਸੁਰੱਖਿਆ ਅਤੇ ਦਰਦ ਲਈ ਦਵਾਈ
ਅਪਰੇਸ਼ਨ ਪਿੱਛੋਂ ਦੇ ਪਹਿਲੇ ਕੁਝ ਦਿਨ ਆਪਣੇ ਬੱਚੇ ਦੇ ਦਰਦ ਨੂੰ ਘਟਾਉਣ ਵਾਸਤੇ ਦਰਦ ਲਈ ਦਵਾਈ ਦੀ ਵਰਤੋਂ ਕਰਨਾ ਸੁਰੱਖਿਅਤ ਢੰਗ ਹੁੰਦਾ ਹੈ। ਜੇ ਤੁਸੀਂ ਅਪਰੇਸ਼ਨ ਪਿੱਛੋਂ ਦੇ ਪਹਿਲੇ ਕੁਝ ਦਿਨ ਦਵਾਈ ਦਿੰਦੇ ਹੋ ਤਾਂ ਇਸ ਨਾਲ ਇਹ ਖ਼ਤਰਾ ਨਹੀਂ ਹੁੰਦਾ ਕਿ ਉਸ ਨੂੰ ਦਰਦ ਘਟਾਉਣ ਲਈ ਵੱਧ, ਅਤੇ ਹੋਰ ਵੱਧ ਦਵਾਈ ਦੇਣ ਦੀ ਲੋੜ ਪਵੇਗੀ। ਇਸ ਵਿੱਚ ਇਹ ਖ਼ਤਰਾ ਵੀ ਨਹੀਂ ਹੁੰਦਾ ਕਿ ਤੁਹਾਡੇ ਬੱਚੇ ਦਾ ਦਰਦ ਖ਼ਤਮ ਹੋ ਜਾਣ ਪਿੱਛੋਂ ਵੀ ਦਵਾਈ ਲੈਣ ਦੀ ਲੋੜ ਪਵੇਗੀ
ਕੁਝ ਦਿਨਾਂ ਵਿੱਚ ਜਦੋਂ ਬੱਚੇ ਦਾ ਦਰਦ ਘੱਟ ਹੋਵੇ, ਤੁਸੀਂ ਆਪਣੇ ਬੱਚੇ ਨੂੰ ਹਲ਼ਕਾ ਦਰਦ ਘਟਾਉਣ ਲਈ ਬੱਚਿਆਂ ਲਈ ਰੈਗੂਲਰ ਅਸੀਟਾਮਿਨੋਫ਼ਿਨ ਦੇ ਸਕਦੇ ਹੋ।
ਬਿਨਾਂ ਦਵਾਈ ਤੋਂ ਦਰਦ ਘਟਾਉਣਾ
ਆਪਣੇ ਬੱਚੇ ਨੂੰ ਅਜਿਹੇ ਢੰਗਾਂ ਰਾਹੀਂ ਅਰਾਮ ਦਿਓ ਜੋ ਅਪਰੇਸ਼ਨ ਤੋਂ ਪਹਿਲਾਂ ਉਸ ਲਈ ਸਭ ਤੋਂ ਵੱਧ ਕਾਰਗਰ ਹੁੰਦੇ ਰਹੇ ਹੋਣ। ਉਸ ਨੂੰ ਫ਼ੜ ਕੇ, ਲਾਡ ਪਿਆਰ ਕਰ ਕੇ, ਝੂੰਟੇ ਦੇ ਕੇ, ਪਲੋਸ ਕੇ। ਵੱਧ ਉਮਰ ਦੇ ਬੱਚੇ ਦੀ ਪਿੱਠ ਮਾਲਸ਼ ਕਰੋ, ਜਾਂ ਉਸ ਨੂੰ ਸੰਗੀਤ ਸੁਣਨ ਜਾਂ ਸਾਹ ਅੰਦਰ ਲੈਣ ਤੇ ਬਾਹਰ ਕੱਢਣ ਦਾ ਅਭਿਆਸ ਕਰਨ ਲਈ ਉਤਸ਼ਾਹਤ ਕਰੋ।
ਧਿਆਨ ਦੂਜੇ ਪਾਸੇ ਲਾਉਣ ਨਾਲ ਵੀ ਦਰਦ ਘਟਦਾ ਹੈ
ਆਪਣੇ ਬੱਚੇ ਦਾ ਧਿਆਨ ਉਸ ਦੇ ਦਰਦ ਤੋਂ ਲਾਂਭੇ ਲਿਜਾਓ। ਹੇਠ ਦਰਜ ਚੀਜ਼ਾਂ ਕਈ ਬੱਚਿਆਂ ਦਾ ਧਿਆਨ ਦੂਜੇ ਪਾਸੇ ਲਿਜਾਂਦੀਆਂ ਹਨ:
- ਟੀ ਵੀ , ਵਿਡੀਓ, ਡੀ ਵੀ ਡੀ ਵੇਖਣਾ ਜਾਂ ਕੰਪਿਊਟਰ ਦੀਆਂ ਖੇਡਾਂ
- ਕਹਾਣੀਆਂ ਸੁਣਾਉਣੀਆਂ
- ਬੁਲਬੁਲੇ ਉਡਾਉਣੇ
- ਤੁਹਾਡੇ ਨਾਲ ਖੇਡਣਾ
- ਬੱਚੇ ਦਾ ਆਪਣੇ ਮਨ ਪਸੰਦ ਖਿਡਾਉਣੇ ਨਾਲ ਖੇਡਣਾ
ਇਹ ਪਤਾ ਕਰਨਾ ਕਿ ਤੁਹਾਡੇ ਬੱਚਾ ਦੀ ਹਾਲਤ ਠੀਕ ਹੋ ਰਹੀ ਹੈ ਜਾਂ ਨਹੀਂ
ਆਪਣੇ ਬੱਚੇ ਦੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਨ ਪਿੱਛੋਂ, ਤੁਹਾਨੂੰ ਇਹ ਵੇਖਣਾ ਪਵੇਗਾ ਕਿ ਉਸ ਦਾ ਦਰਦ ਸੱਚੀ-ਮੁੱਚੀ ਪਹਿਲਾਂ ਦੇ ਮੁਕਾਬਲੇ ਵਿੱਚ ਘਟਿਆ ਹੈ।
ਹੇਠ ਦਰਜ ਤਰੀਕਿਆਂ ਅਨੁਸਾਰ ਤੁਸੀਂ ਇਹ ਪਤਾ ਕਰ ਸਕਦੇ ਹੋ:
- ਉਸ ਨੂੰ ਦਰਦ ਹਟਾਉਣ ਵਾਲੀ ਦਵਾਈ ਦੇਣ ਦੇ 1 ਘੰਟੇ ਪਿੱਛੋਂ ਵੇਖੋ ਕਿ ਉਸ ਦਾ ਦਰਦ ਕਿੰਨਾ ਕੁ ਹੈ।
- ਆਪਣੇ ਬੱਚੇ ਨੂੰ 0 ਤੋਂ 10 ਦੇ ਪੈਮਾਨੇ 'ਤੇ ਉਸ ਦੇ ਦਰਦ ਬਾਰੇ ਪੁੱਛੋ ਜਾਂ ਪੁੱਛੋ ਕਿ ਕੀ ਦਰਦ ਘੱਟ ਹੈ ਜਾਂ ਬਹੁਤ ਜ਼ਿਆਦਾ ਹੈ, ਜਾਂ ਵੇਖੋ ਕਿ ਉਹ ਕਿਵੇਂ ਹਿਲਦਾ-ਜੁਲਦਾ ਹੈ।
- ਜੇ ਤੁਹਾਡੇ ਬੱਚੇ ਨੂੰ ਅਜੇ ਵੀ ਦਰਦ ਹੁੰਦਾ ਹੋਵੇ, ਤਾਂ ਇਹ ਪਤਾ ਕਰਨ ਲਈ ਕਿ ਤੁਸੀਂ ਉਸ ਨੂੰ ਠੀਕ ਮਾਤਰਾ ਵਿੱਚ ਦਵਾਈ ਦੇ ਰਹੇ ਹੋ, ਆਪਣੇ ਡਾਕਟਰ ਨੂੰ ਜਾਂ ਉਸ ਯੂਨਿਟ ਨੂੰ ਫ਼ੋਨ ਕਰੋ ਜਿਸ ਵਿੱਚ ਤੁਹਾਡਾ ਬੱਚਾ ਰਿਹਾ ਹੋਵੇ।
- ਨਰਸ, ਐਡਵਾਂਸਡ ਨਰਸ ਜਾਂ ਡਾਕਟਰ ਨੂੰ ਪੁੱਛੋ ਕਿ ਉਹ ਤੁਹਾਡੇ ਬੱਚੇ ਦੇ ਦਰਦ ਲਈ ਵੱਧ ਤਾਕਤ ਵਾਲੀ ਦਵਾਈ ਦੇਣ ਦੀ ਮਸ਼ਵਰਾ ਦੇਣ।
- ਆਪਣੇ ਬੱਚੇ ਨੂੰ ਅਰਾਮ ਵਿੱਚ ਰੱਖਣਾ ਨਾ ਭੁੱਲੋ ਅਤੇ ਉਸ ਦੇ ਧਿਆਨ ਨੂੰ ਦਰਦ ਤੋਂ ਲਾਂਭੇ ਲਿਜਾਉਣ ਦਾ ਯਤਨ ਕਰੋ।
ਜੇ ਦਰਦ ਲਈ ਦਵਾਈ ਅਤੇ ਅਰਾਮਦਾਇਕ ਰੱਖਣ ਨਾਲ ਬੱਚੇ ਦਾ ਦਰਦ ਘਟਾਉਣ ਵਿੱਚ ਕਾਰਗਰ ਨਾ ਹੋਣ, ਜਾਂ ਜੇ ਤੁਹਾਡੇ ਬੱਚੇ ਦਾ ਦਰਦ ਵੱਧ ਵਿਗੜਦਾ ਜਾਂਦਾ ਹੋਵੇ, ਤਾਂ ਆਪਣੇ ਡਾਕਟਰ ਦੇ ਦਫ਼ਤਰ ਨੂੰ ਫ਼ੋਨ ਕਰੋ
ਆਪਣੇ ਡਾਕਟਰ ਦਾ ਨਾਮ ਲਿਖ ਲਓ:
ਆਪਣੇ ਡਾਕਟਰ ਦਾ ਨੰਬਰ ਲਿਖ ਲਓ: