ਘਰ ਵਿਚ ਕੈਮੋਥੇਰਿਪੀ: ਆਪਣੇ ਬੱਚੇ ਨੂੰ ਕੈਪਸੂਲ ਸੁਰੱਖਿਅਤ ਤੌਰ ਤੇ ਦੇਣੇ

Safe handling of hazardous medicines at home: Giving whole tablets or capsules [ Punjabi ]

PDF download is not available for Arabic and Urdu languages at this time. Please use the browser print function instead

ਤੁਹਾਡੇ ਬੱਚੇ ਨੂੰ ਕੈਮੋਥੇਰਿਪੀ ਕੈਪਸੂਲਾਂ ਨੂੰ ਗ੍ਰਹਿ ਵਿਖੇ ਸੁਰੱਖਿਅਤ ਦੇਣ ਬਾਰੇ ਇੱਕ ਆਸਾਨੀ ਨਾਲ ਪੜ੍ਹੀ ਜਾਣ ਵਾਲੀ ਗਾਈਡ।

ਜੇ ਤੁਹਾਡਾ ਬੱਚਾ ਕੈਮੋਥੇਰਿਪੀ ਕੈਪਸੂਲ ਪੂਰੇ ਦਾ ਪੂਰਾ ਨਿਗਲਣ ਤੋਂ ਅਸਰਮਰੱਥ ਹੈ ਤੁਹਾਨੂੰ ਕੈਪਸੂਲ ਨੂੰ ਖੋਲ੍ਹਣ ਦੀ ਜ਼ਰੂਰਤ ਹੋਵੇਗੀ।

ਹੇਠ ਦਰਜ ਹਦਾਇਤਾਂ ਲਾਗੂ ਹੁੰਦੀਆਂ ਹਨ ਜੇ ਤੁਹਾਡਾ ਬੱਚਾ ਹੇਠ ਸੂਚਿਤ ਕੈਮੋਥੇਰਿਪੀ ਦਵਾਈਆਂ `ਚੋਂ ਕਿਸੇ ਇੱਕ ਨੂੰ ਲੈ ਰਿਹਾ ਹੈ:

  • ਲੋਮਸਟੀਨ (Lomustine), ਸੀ ਸੀ ਐੱਨ ਯੂ (CCNU), ਸੀ ਈ ਈ ਐੱਨ ਯੂ ® (CeeNU®)

  • ਟੇਮੋਜ਼ੋਲੋਮਾਈਡ (Temozolomide), ਟੇਮੋਡਲ® (Temodal®)
  • ਪਰੋਕਾਰਬੇਜ਼ਾਈਨ (Procarbazine), ਮੇਟੁਲੇਨ® (Matulane®)
  • ਹਾਈਡਰੋਕਸੀਯੂਰੀਆ (Hydroxyurea), ਹਾਈਡਰੀਅ ® (Hydrea®)

ਆਪਣੇ ਬੱਚੇ ਨੂੰ ਕੈਮੋਥੇਰਿਪੀ ਕੈਪਸੂਲ ਦੇਣ ਤੋਂ ਪਹਿਲਾਂ

ਦਸਤਾਨੇ, ਗਾਉਨ ਅਤੇ ਨੱਕ ਅਤੇ ਮੂੰਹ ਉੱਤੇ ਨਕਾਬ ਪਾਏ ਹੋਏ ਵਿਅਕਤੀ
ਕੀਮੋਥੈਰਪੀ ਨਾਲ ਸੰਪਰਕ ਕਰਨ ਤੋਂ ਬਚਾਅ ਕਰਨ ਵਾਸਤੇ ਦਸਤਾਨੇ ਅਤੇ ਚਿਹਰੇ ਉੱਤੇ ਨਕਾਬ ਪਾਓ। ਆਪਣੇ ਕੱਪੜਿਆਂ ਨੂੰ ਵਰਤ ਕੇ ਸੁੱਟ ਦਿੱਤੇ ਜਾਣ ਵਾਲਾ ਗਾਊਨ, ਐਪਰਨ ਜਾਂ ਪੁਰਾਣੀ ਵੱਡੇ ਆਕਾਰ ਦੀ ਕਮੀਜ਼ ਪਾਓ।
  • ਦਸਤਾਨੇ, ਗਾਉਨ, ਅਤੇ ਨਕਾਬ ਪਾਓ
  • ਪੱਕਾ ਕਰ ਲਵੋ ਕਿ ਨਿਪਟਾਰਾ ਪੂਰਤੀਆ ਤਿਆਰ ਹਨ।

ਖੁਰਾਕਾਂ ਦੇਣੀਆਂ ਜੋ ਪੂਰੇ ਦਾ ਪੂਰੇ ਕੈਪਸੂਲ ਵਰਤ ਲੈਣ

ਮੈਟ ਦੇ ਉੱਤੇ ਕੈਪਸੂਲ, ਸਰਿੰਜ, ਕੱਪ, ਚਮਚ ਅਤੇ ਇੱਕ ਪਾਰਦਰਸ਼ਕ ਬੈਗ
  • ਇੱਕ ਵੱਡੇ, ਸਾਫ਼ ਪਲਾਸਟਿਕ ਬੈਗ
  • ਕੈਪਸੂਲ (ਲਾਂ)
  • ਛੋਟਾ ਦਵਾਈ ਵਾਲਾ ਕੱਪ
  • ਚਮਚਾ ਜਾਂ ਮੌਖਿਕ ਸਰਿੰਜ
  • ਦਵਾਈ ਨਾਲ ਰਲਾਉਣ ਲਈ ਵਰਤਿਆ ਜਾਣ ਵਾਲਾ ਭੋਜਨ ਜਾਂ ਜੂਸ
  1. ਕੈਪਸੂਲਾਂ ਦੇ ਅੰਦਰਲੇ ਪਾਊਡਰ ਨੂੰ ਕੱਢ ਲਵੋ। ਖੁਰਾਕ ਦੇਣ ਤੋਂ ਤੁਰੰਤ ਪਹਿਲਾਂ ਪਾਊਡਰ ਨੂੰ ਭੋਜਨ ਜਾਂ ਤਰਲ ਪਦਾਰਥ ਨਾਲ ਮਿਸ਼ਰਤ ਕਰ ਲਵੋ।
    • ਲੋਮਸਟੀਨ ਨੂੰ ਭੋਜਨ ਨਾਲ ਮਿਸ਼ਰਤ ਕੀਤਾ ਜਾ ਸਕਦਾ ਹੈ ਜਿਵੇਂ ਕਿ ਐਪਲ ਸਾਸ, ਯੋਗਰਟ ਜਾਂ ਜੈਮ। ਪਾਊਡਰ ਨੂੰ ਤਰਲ ਪਦਾਰਥ ਵਿੱਚ ਨਾ ਮਿਲਾਉ।
    • ਟੇਮੋਜ਼ੋਲੋਮਾਈਡ ਨੂੰ ਐਪਲ ਸਾਸ ਜਾਂ ਐਪਲ ਜੂਸ ਨਾਲ ਮਿਲਾਇਆ ਜਾ ਸਕਦਾ ਹੈ।
    • ਦਵਾਈ ਪੂਰੀ ਤਰ੍ਹਾਂ ਮਿਲ ਨਾ ਸਕਦੀ ਹੋਵੇ। ਹੱਥ ਨੇੜੇ ਕੁਝ ਵਾਧੂ ਜੂਸ ਰੱਖੋ ਜੇ ਕੱਪ ਵਿੱਚ ਬਚੇ ਕੁਝ ਪਾਊਡਰ ਨਾਲ ਮਿਲਾਉਣ ਦੀ ਤੁਹਾਨੂੰ ਲੋੜ ਪੈ ਜਾਂਦੀ ਹੈ।
    • ਪਰੋਕਾਰਬੇਜ਼ਾਈਨ ਨੂੰ ਢੁਕਵੇਂ ਭੋਜਨ ਜਾਂ ਜੂਸ ਨਾਲ ਮਿਲਾਇਆ ਜਾ ਸਕਦਾ ਹੈ।
    • ਉਚਿੱਤ ਖੁਰਾਕ ਪਾਬੰਦੀਆਂ ਦੇ ਪਾਲਣ ਕਰਨ ਨੂੰ ਯਕੀਨੀ ਬਣਾਉ। (ਪਰੋਕਾਰਬੇਜ਼ਾਈਨ ਡਾਇਟ ਬੁੱਕਲੈਟ/ਕਿਤਾਬਚੇ ਦੀ ਵਰਤੋਂ ਕਰੋ)
    • ਹਾਈਡਰੋਕਸੀਯੂਰੀਆ ਨੂੰ ਢੁਕਵੇਂ ਭੋਜਨ ਜਾਂ ਜੂਸ ਨਾਲ ਮਿਲਾਇਆ ਜਾ ਸਕਦਾ ਹੈ (ਜਿਵੇਂ ਕਿ ਕਿ ਐਪਲ ਸਾਸ, ਯੋਗਰਟ ਜਾਂ ਐਪਲ ਜੂਸ)।
  2. ਦਵਾਈ ਨਾਲ ਮਿਲਾਉਣ ਲਈ ਤੁਹਾਡੇ ਵੱਲੋਂ ਵਰਤੇ ਜਾਣ ਵਾਲੇ ਭੋਜਨ ਜਾਂ ਜੂਸ ਨੂੰ ਕਿਸੇ ਛੋਟੇ ਮੈਡੀਕੇਸ਼ਨ ਕੱਪ ਵਿੱਚ ਪਾ ਲਵੋ।
  3. ਕੈਪਸੂਲ (ਲਾਂ), ਮੈਡੀਕੇਸ਼ਨ ਕੱਪ, ਚਮਚਾ ਅਤੇ/ਜਾਂ ਸਰਿੰਜ ਨੂੰ ਸਾਫ਼ ਪਲਾਸਟਿਕ ਬੈਗ ਵਿੱਚ ਪਾ ਦਿਉ।

ਕੈਮੋਥੇਰਿਪੀ ਪਾਊਡਰ ਨੂੰ ਹਵਾ ਵਿੱਚ ਜਾਣ ਤੋਂ ਰੋਕਣ ਲਈ, ਇਨ੍ਹਾਂ ਹਦਾਇਤਾਂ ਦੀ ਵਰਤੋਂ ਕਰਦਿਆਂ ਪਲਾਸਟਿਕ ਬੈਗ ਦੇ ਵਿੱਚ ਹੀ ਖੁਰਾਕ ਤਿਆਰ ਕਰੋ:

  1. ਕੈਪਸੂਲ ਦੇ ਇੱਕ ਸਿਰੇ ਤੋਂ ਪਾਊਡਰ ਨੂੰ ਹੇਠਾਂ ਵੱਲ ਨੂੰ ਠਕੋਰੋ।
  2. ਕੈਪਸੂਲ ਦੇ ਉਪਰਲੇ ਹਿੱਸੇ ਨੂੰ ਉਤਾਰ ਦਿਉ।
  3. ਪਲਾਸਟਿਕ ਦੇ ਪਾਰਦਰਸ਼ਕ ਬੈਗ ਦੇ ਅੰਦਰ ਦਸਤਾਨੇ ਵਾਲੇ  ਹੱਥ, ਤਰਲ ਵਾਲੇ ਕੱਪ ਵਿੱਚ ਕੈਪਸੂਲ ਦੀ ਸਮੱਗਰੀ ਮਿਲਾਉਂਦੇ ਹੋਏ

    ਮੈਡੀਕੇਸ਼ਨ ਕੱਪ ਵਿੱਚ ਪਾਊਡਰ ਨੂੰ ਖਾਲੀ ਕਰੋ। ਇਸ ਅਮਲ ਨੂੰ ਦੁਹਰਾਉ ਜੇ ਇੱਕ ਤੋਂ ਵਧ ਕੈਪਸੂਲ ਦੀ ਵਰਤੋਂ ਕੀਤੀ ਜਾਣੀ ਹੈ।

  4. ਤਰਲ ਵਾਲੇ ਕੱਪ ਵਿੱਚ ਕੈਪਸੂਲ ਨੂੰ ਖਾਲੀ ਕੀਤੇ ਜਾਣ ਤੇ ਕਲੋਜ਼-ਅੱਪ

    ਪਾਊਡਰ ਨੂੰ ਭੋਜਨ ਜਾਂ ਜੂਸ ਨਾਲ ਮਿਲਾਉ ਜਿਹੜਾ ਕੱਪ ਵਿੱਚ ਪਾਇਆ ਹੋਇਆ ਹੈ।

  5. ਮਿਸ਼ਰਣ ਨੂੰ ਚਮਚੇ `ਤੇ ਪਾ ਲਵੋ (ਜੇ ਭੋਜਨ ਨਾਲ ਮਿਲਾਇਆ ਗਿਆ ਹੈ) ਜਾਂ ਸਰਿੰਜ ਵਿੱਚ ਖਿੱਚ ਲਵੋ (ਜੇ ਐਪਲ ਜੂਸ ਲਿਆ ਹੈ) ਅਤੇ ਇਸ ਨੂੰ ਮੂੰਹ ਰਾਹੀਂ ਆਪਣੇ ਬੱਚੇ ਨੂੰ ਦੇ ਦਿਉ। ਪੱਕਾ ਕਰੋ ਕਿ ਸਾਰਾ ਮਿਸ਼ਰਣ ਤੁਹਾਡੇ ਬੱਚੇ ਨੂੰ ਦੇ ਦਿੱਤਾ ਗਿਆ ਹੈ।

ਖੁਰਾਕਾਂ ਦੇਣੀਆਂ ਜੋ ਪੂਰੇ ਦੇ ਪੂਰੇ ਕੈਪਸੂਲ ਦੀ ਵਰਤੋਂ ਨਹੀਂ ਕਰਦੀਆਂ

ਖੁਰਾਕਾਂ ਵਾਸਤੇ ਪਰੋਕਾਰਬੇਜ਼ਾਈਨ ਅਤੇ ਹਾਈਡਰੋਕਸੀਯੂਰੀਆ ਦੇ ਘੋਲ ਬਣਾਏ ਜਾ ਸਕਦੇ ਹਨ ਜਦੋਂ ਪੂਰੇ ਦੇ ਪੂਰੇ ਕੈਪਸੂਲ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਤੁਹਾਡੇ ਲਈ ਜ਼ਰੂਰ ਹੋਵੇਗੀ:

  • ਇੱਕ ਵੱਡਾ, ਸਾਫ਼ ਪਲਾਸਟਿਕ ਬੈਗ
  • ਕੈਪਸੂਲ
  • ਡਿਜ਼ਾਲਵ `ਨ ਡੋਜ਼® ਯੰਤਰ (Dissolve ‘n Dose® device)
  • ਪਾਣੀ ਦਾ 10 ਮਿਲੀ ਲੀਟਰ ਵਾਲਾ ਇੱਕ ਛੋਟਾ ਦਵਾਈ ਵਾਲਾ ਕੱਪ ਅਤੇ ਇੱਕ ਮੌਖਿਕ ਸਰਿੰਜ
ਪਲਾਸਟਿਕ ਦੇ ਪਾਰਦਰਸ਼ਕ ਬੈਗ ਦੇ ਅੰਦਰ ਦਸਤਾਨੇ ਵਾਲੇ ਹੱਥ, ਕੈਪਸੂਲ ਦੀ ਸਮੱਗਰੀ ਨੂੰ ਘੋਲਣ ਅਤੇ ਖੁਰਾਕ ਵਾਲੇ ਜੰਤਰ ਵਿੱਚ ਪਾਉਂਦੇ ਹੋਏ

ਕੈਮੋਥੇਰਿਪੀ ਪਾਊਡਰ ਨੂੰ ਹਵਾ ਵਿੱਚ ਜਾਣ ਤੋਂ ਰੋਕਣ ਲਈ, ਇਨ੍ਹਾਂ ਹਦਾਇਤਾਂ ਦੀ ਵਰਤੋਂ ਕਰਦਿਆਂ ਪਲਾਸਟਿਕ ਬੈਗ ਦੇ ਵਿੱਚ ਹੀ ਖੁਰਾਕ ਤਿਆਰ ਕਰੋ:

  1. ਕੈਪਸੂਲ ਦੇ ਇੱਕ ਸਿਰੇ ਤੋਂ ਪਾਊਡਰ ਨੂੰ ਹੇਠਾਂ ਵੱਲ ਨੂੰ ਠਕੋਰੋ।
  2. ਕੈਪਸੂਲ ਦੇ ਉਪਰਲੇ ਹਿੱਸੇ ਨੂੰ ਉਤਾਰ ਦਿਉ।
  3. ਘੋਲਣ ਅਤੇ ਖੁਰਾਕ ਵਾਲੇ ਜੰਤਰ ਵਿੱਚ ਕੈਪਸੂਲ ਨੂੰ ਖਾਲੀ ਕੀਤੇ ਜਾਣ ਤੇ ਕਲੋਜ਼-ਅੱਪ

    ਡਿਜ਼ਾਲਵ ਅਤੇ ਡੋਜ਼ ਡਿਵਾਈਸ ਵਿੱਚ ਪਾਊਡਰ ਨੂੰ ਖਾਲੀ ਕਰੋ।

  4. 10 ਮਿਲੀ ਲੀਟਰL ਟੂਟੀ ਦਾ ਪਾਣੀ (ਗਰਮ ਨਹੀਂ) ਡਿਵਾਈਸ ਵਿੱਚ ਪਾ ਲਵੋ।
  5. ਤਰਲ ਵਾਲੇ ਸੀਲ ਕੀਤੇ ਹੋਏ ਘੋਲਣ ਅਤੇ ਖੁਰਾਕ ਵਾਲੇ ਜੰਤਰ ਨੂੰ ਹਿਲਾਉਂਦਾ ਹੋਇਆ ਦਸਤਾਨੇ ਵਾਲਾ ਹੱਥ

    ਡਿਜ਼ਾਲਵ `ਨ ਡੋਜ਼® ਨੂੰ ਢੱਕਣ ਲਗਾ ਦਿਉ। ਡਿਵਾਈਸ ਨੂੰ ਅੱਗੇ ਤੇ ਪਿੱਛੇ ਨੂੰ ਆਰਾਮ ਨਾਲ ਹਿਲਾਉ ਅਤੇ ਫਿਰ ਦੋ ਮਿੰਟਾਂ ਲਈ ਇਸ ਨੂੰ ਬੈਠ ਲੈਣ ਦਾ ਮੌਕਾ ਦਿਉ। ਘੋਲ ਦੀ 20 ਮਿੰਟਾਂ ਵਿੱਚ ਵਰਤੋਂ ਕਰ ਲਵੋ।

ਅਣਵਰਤੇ ਭਾਗ ਨੂੰ ਸੁੱਟ ਦਿਉ ਅਤੇ ਹਰ ਇੱਕ ਵਾਰੀ ਵਰਤੋਂ ਕਰਨ ਪਿੱਛੋਂ ਡਿਜ਼ਾਲਵ `ਨ ਡੋਜ਼ ਡਿਵਾਈਸ ਸਾਫ਼ ਕਰੋ ਜਿਵੇਂ ਗ੍ਰਹਿ ਵਿਖੇ ਕੈਮੋਥੇਰਿਪੀ: ਦਵਾਈਆਂ ਨੂੰ ਸੁਰੱਖਿਅਤ ਤੌਰ ਤੇ ਸੰਭਾਲਣਾ ਅਤੇ ਦੇਣਾਦੇ ਡਿਸਪੋਜ਼ਲ ਅਤੇ ਕਲੀਨ-ਅੱਪ-ਸੈਕਸ਼ਨਾਂ ਵਿੱਚ ਵਰਣਨ ਕੀਤਾ ਗਿਆ ਹੈ।

ਪਰੋਕਾਰਬੇਜ਼ਾਈਨ, ਮੈਟੂਲੇਨ ® 50 ਮਿਲੀ ਗ੍ਰਾਮ ਕੈਪਸੂਲਾਂ ਵਾਸਤੇ

ਘੋਲਣ ਅਤੇ ਖੁਰਾਕ ਵਾਲੇ ਜੰਤਰ ਦੇ ਨਾਲ ਜੁੜੀ ਹੋਈ ਸਰਿੰਜ, ਸਰਿੰਜ ਦਾ ਖਿੱਚਣ ਵਾਲਾ ਹੈਂਡਲ ਦਿਖਾਉਂਦੇ ਹੋਏ ਥਲੇ ਵਲ ਇਸ਼ਾਰਾ ਕਰਦੇ ਹੋਏ ਐਰੋ ਦੇ ਨਾਲ
  • ਡਿਜ਼ਾਲਵ `ਨ ਡੋਜ਼® ਦੀ ਵਰਤੋਂ ਕਰਦਿਆਂ ਯੰਤਰ ਵਿੱਚ 5 ਮਿਲੀ ਗ੍ਰਾਮ/ ਮਿਲੀ ਲੀਟਰ ਘੋਲ ਬਣਾਇਆ ਜਾਵੇਗਾ।
  • ਮੌਖਿਕ ਸਰਿੰਜ ਦੀ ਵਰਤੋਂ ਕਰਦਿਆਂ ਜਿਵੇਂ ਤੁਹਾਡੇ ਫਾਰਮਸਿਸਟ, ਨਰਸ ਜਾਂ ਡਾਕਟਰ ਨੇ ਹਦਾਇਤ ਦਿੱਤੀ ਹੈ ਅਨੁਸਾਰ ਉਚਿੱਤ ਖੁਰਾਕ (5 ਮਿਲੀ ਗ੍ਰਾਮ = 1 ਮਿਲੀ ਲੀਟਰ) ਨਾਪੋ।

ਹਾਈਡਰੋਕਸੀਯੂਰੀਅ (hydroxyurea), (ਹਾਈਡਰੀਅ®- Hydrea®) 500 ਮਿਲੀ ਗ੍ਰਾਮ ਕੈਪਸੂਲਾਂ ਵਾਸਤੇ

  • ਡਿਜ਼ਾਲਵ `ਨ ਡੋਜ਼® ਦੀ ਵਰਤੋਂ ਕਰਦਿਆਂ ਯੰਤਰ ਵਿੱਚ 50 ਮਿਲੀ ਗ੍ਰਾਮ/ ਮਿਲੀ ਲੀਟਰ ਦਾ ਘੋਲ ਬਣਾਉ।
  • ਮੌਖਿਕ ਸਰਿੰਜ ਦੀ ਵਰਤੋਂ ਕਰਦਿਆਂ ਜਿਵੇਂ ਤੁਹਾਡੇ ਫਾਰਮਸਿਸਟ, ਨਰਸ ਜਾਂ ਡਾਕਟਰ ਨੇ ਹਦਾਇਤ ਦਿੱਤੀ ਹੈ ਨਾਲ ਉਚਿੱਤ ਖੁਰਾਕ (50 ਮਿਲੀ ਗ੍ਰਾਮ = 1 ਮਿਲੀ ਲੀਟਰ) ਨਾਪੋ।

ਮੁੱਖ ਨੁਕਤੇ

  • ​ਜੇ ਤੁਹਾਡਾ ਬੱਚਾ ਕੈਮੋਥੇਰਿਪੀ ਕੈਪਸੂਲ ਨੂੰ ਪੂਰੇ ਦਾ ਪੂਰਾ ਨਿਗਲਣ ਦੇ ਯੋਗ ਨਹੀਂ ਹੈ, ਤੁਹਾਨੂੰ ਕੈਪਸੂਲਾਂ ਨੂੰ ਖੋਲ੍ਹਣ ਦੀ ਜ਼ਰੂਰਤ ਹੋਵੇਗੀ।
  • ਆਪਣੇ ਬੱਚੇ ਨੂੰ ਕੈਪਸੂਲਾਂ ਨੂੰ ਦੇਣ ਤੋਂ ਪਹਿਲਾਂ, ਨਕਾਬ, ਗਾਉਨ, ਅਤੇ ਦਸਤਾਨੇ ਪਾਓ
  • ਖੁਰਾਕ ਦੇਣ ਤੋਂ ਤੁਰੰਤ ਪਹਿਲਾਂ ਪਾਊਡਰ ਨੂੰ ਭੋਜਨ ਜਾਂ ਤਰਲ ਵਿੱਚ ਮਿਲਾਉ।
  • ਪਰੋਕਾਰਬੇਜ਼ਾਈਨ ਅਤੇ ਹਾਈਡਰੋਕਸੀਯੂਰੀਅ ਘੋਲਾਂ ਨੂੰ 20 ਮਿੰਟਾਂ ਦੇ ਅੰਦਰ ਵਰਤ ਲਵੋ।
Last updated: December 23 2010