ਅਲੈਕਟਰੋਕਾਰਡੀਓਗਰਾਮ (ECG)

Electrocardiogram (ECG) test [ Punjabi ]

PDF download is not available for Arabic and Urdu languages at this time. Please use the browser print function instead

ਅਲੈਕਟਰੋਕਾਰਡੀਓਗਰਾਮ (ਈ ਸੀ ਜੀ), ਇੱਕ ਟੈਸਟ ਹੁੰਦਾ ਹੈ ਜੋ ਦਿਲ ਦੀ ਬਿਜਲਈ ਹਰਕਤ ਨੂੰ ਮਾਪਦਾ ਹੈ।

ਅਲੈਕਟਰੋਕਾਰਡੀਓਗਰਾਮ ਕੀ ਹੁੰਦਾ ਹੈ?

ਅਲੈਕਟਰੋਕਾਰਡੀਅਗਰਾਮ ਅਲੈਕਟਰੋਕਾਰਡੀਅਗਰਾਮ

ਅਲੈਕਟਰੋਕਾਰਡੀਓਗਰਾਮ (ECG) ਇੱਕ ਟੈਸਟ ਹੁੰਦਾ ਹੈ ਜੋ ਤੁਹਾਡੇ ਬੱਚੇ ਦੇ ਦਿਲ ਦੀ ਬਿਜਲਈ ਹਰਕਤ ਨੂੰ ਗਰਾਫ਼ ਉੱਤੇ ਰਿਕਾਰਡ ਕਰਦਾ ਹੈ।

ਇਹ ਟੈਸਟ ਡਾਕਟਰ ਨੂੰ ਹੇਠ ਦਰਜ ਗੱਲਾਂ ਬਾਰੇ ਜਾਣਕਾਰੀ ਦਿੰਦਾ ਹੈ:

  • ਤੁਹਾਡੇ ਬੱਚੇ ਦੇ ਦਿਲ ਦੀ ਗਤੀ ਦੀ ਦਰ
  • ਦਿਲ ਦੀ ਤਾਲ ਵਿੱਚ ਕਿਸੇ ਬਾਕਾਇਦਗੀ ਦੀ ਘਾਟ
  • ਦਿਲ ਦੇ ਪੱਠੇ ਦਾ ਆਕਾਰ

ਈ ਸੀ ਜੀ (ECG) ਕਿਵੇਂ ਕੀਤੀ ਜਾਂਦੀ ਹੈ?

ਇਹ ਟੈਸਟ ਕਰਨ ਨੂੰ ਲਗਭਗ 10 ਮਿੰਟ ਲੱਗਦੇ ਹਨ। ਇਸ ਨਾਲ ਕੋਈ ਪੀੜ ਨਹੀਂ ਹੁੰਦੀ।

ਟੈਕਨੌਲੋਜਿਸਟ ਤੁਹਾਡੇ ਬੱਚੇ ਦਾ ਟੈਸਟ ਕਰੇਗਾ। ਟੈਕਨੌਲੋਜਿਸਟ ਉਹ ਵਿਅਕਤੀ ਹੁੰਦੇ ਹਨ ਜੋ ਹਸਪਤਾਲ ਵਿੱਚ ਮਸ਼ੀਨਾਂ ਉੱਤੇ ਟੈਸਟ ਕਰਨ ਲਈ ਸੁਸਿੱਖਅਤ ਹੁੰਦੇ ਹਨ।

ਟੈਕਨੌਲੋਜਿਸਟ ਤੁਹਾਡੇ ਬੱਚੇ ਦੀਆਂ ਬਾਹਾਂ, ਲੱਤਾਂ ਅਤੇ ਛਾਤੀ ਉੱਤੇ 13 ਛੋਟੇ ਛੋਟੇ ਸਟਿੱਕਰ ਲਾਵੇਗਾ ਜਿਨ੍ਹਾਂ ਨੂੰ ਅਲੈਕਟ੍ਰੋਡਜ਼ ਕਿਹਾ ਜਾਂਦਾ ਹੈ। ਹਰੇਕ ਸਟਿੱਕਰ ਨਾਲ ਇੱਕ ਤਾਰ ਜੁੜੀ ਹੁੰਦੀ ਹੈ।

ਤੁਹਾਡਾ ਬੱਚਾ ਬੈੱਡ ਉੱਤੇ ਲੇਟ ਜਾਵੇਗਾ। ਜਦੋਂ ਰਿਕਾਰਡਿੰਗ ਹੋ ਰਹੀ ਹੋਵੇ ਤਾਂ ਤੁਹਾਡੇ ਬੱਚੇ ਨੂੰ ਲਗਭਗ 1 ਮਿੰਟ ਲਈ ਬਿਲਕੁਲ ਟਿਕ ਕੇ ਲੇਟੇ ਰਹਿਣਾ ਪੈਣਾ ਹੈ ।

ਜਦੋਂ ਟੈਸਟ ਖ਼ਤਮ ਹੋ ਜਾਂਦਾ ਹੈ ਤਾਂ ਟੈਕਨੌਲੋਜਿਸਟ ਸਾਰੇ ਸਟਿੱਕਰਾਂ ਨੂੰ ਉਤਾਰ ਦੇਵੇਗਾ।

ਨਤੀਜੇ ਹਾਸਲ ਕਰਨੇ

ਕਾਰਡੀਆਲੋਜਿਸਟ (ਦਿਲ ਦਾ ਮਾਹਰ) ਈ ਸੀ ਜੀ (ECG) ਦੀ ਰਿਕਾਰਡਿੰਗ ਨੂੰ ਪੜ੍ਹੇਗਾ। ਇਹ ਡਾਕਟਰ ਰਿਪੋਰਟ ਉਸ ਡਾਕਟਰ ਨੂੰ ਭੇਜੇਗਾ ਜਿਸ ਨੇ ਟੈਸਟ ਕਰਵਾਉਣ ਲਈ ਕਿਹਾ ਹੋਵੇ। ਤੁਹਾਡੇ ਬੱਚੇ ਦਾ ਡਾਕਟਰ ਇਸ ਦੇ ਨਤੀਜਿਆਂ ਬਾਰੇ ਤੁਹਾਡੇ ਨਾਲ ਗੱਲਬਾਤ ਕਰੇਗਾ।

ਮੁੱਖ ਨੁਕਤੇ

  • ਅਲੈਕਟਰੋਕਾਰਡੀਓਗਰਾਮ (ECG) ਇੱਕ ਟੈਸਟ ਹੁੰਦਾ ਹੈ ਜੋ ਤੁਹਾਡੇ ਬੱਚੇ ਦੇ ਦਿਲ ਦੀ ਬਿਜਲਈ ਹਰਕਤ ਨੂੰ ਰਿਕਾਰਡ ਕਰਦਾ ਹੈ।
  • ਇਹ ਟੈਸਟ ਲੱਗਭਗ 10 ਮਿੰਟ ਲੈਂਦਾ ਹੈ। ਇਸ ਨਾਲ ਪੀੜ ਨਹੀਂ ਹੁੰਦੀ।
  • ਜਦੋਂ ਰਿਕਾਰਡਿੰਗ ਹੋ ਰਹੀ ਹੋਵੇ ਤਾਂ ਤੁਹਾਡੇ ਬੱਚੇ ਨੂੰ ਲਗਭਗ 1 ਮਿੰਟ ਲਈ ਬਿਲਕੁਲ ਟਿਕ ਕੇ ਲੇਟੇ ਰਹਿਣਾ ਪੈਣਾ ਹੈ।
Last updated: ਨਵੰਬਰ 06 2009