ਦਵਾਈ ਦੀ ਮਾਪੀ ਹੋਈ ਖ਼ੁਰਾਕ ਵਾਲਾ ਇਨਹੇਲਰ ਕੀ ਹੁੰਦਾ ਹੈ?
ਦਮੇ ਦੀਆਂ ਕਈ ਦਵਾਈਆਂ ਮਾਪੀ ਹੋਈ ਖ਼ੁਰਾਕ ਵਾਲੇ ਇਨਹੇਲਰ (ਐੱਮ ਡੀ ਆਈ) ਨਾਲ ਦਿੱਤੀਆਂ ਜਾਂਦੀਆਂ ਹਨ। ਐੱਮ ਡੀ ਆਈ ਧਾਤ ਦੀ ਇੱਕ ਡੱਬੀ ਹੁੰਦੀ ਹੈ ਜਿਸ ਨੂੰ ਪਲਾਸਟਿਕ ਦੇ ਹੋਲਡਰ ਵਿੱਚ ਪਾਇਆ ਹੁੰਦਾ ਹੈ। ਧਾਤ ਦੀ ਡੱਬੀ ਵਿੱਚ ਦਮੇ ਦੀ ਦਵਾਈ ਹੁੰਦੀ ਹੈ। ਜਦੋਂ ਡੱਬੀ ਨੂੰ ਹੇਠਾਂ ਵੱਲ ਨੂੰ ਦਬਾਇਆ ਜਾਂਦਾ ਹੈ, ਇਸ ਵਿੱਚੋਂ ਦਵਾਈ ਦਾ ਫ਼ੁਹਾਰਾ (ਪਫ਼) ਬਾਹਰ ਨਿਕਲਦਾ ਹੈ। ਦਵਾਈ ਦੀ ਖ਼ੁਰਾਕ ਨੂੰ ਫ਼ੇਫ਼ੜਿਆਂ ਵਿੱਚ ਪਹੁੰਚਾਉਣ ਲਈ ਐੱਮ ਡੀ ਆਈ ਨੂੰ ਸਪੇਸਰ ਨਾਲ ਵਰਤਣਾ ਚਾਹੀਦਾ ਹੈ।
ਛੋਟੇ ਬੱਚੇ ਐੱਮ ਡੀ ਆਈ ਨੂੰ ਆਪਣੇ ਆਪ ਠੀਕ ਢੰਗ ਨਾਲ ਨਹੀਂ ਵਰਤ ਸਕਦੇ। ਤੁਹਾਨੂੰ ਆਪਣੇ ਬੱਚੇ ਦੀ ਮਦਦ ਕਰਨੀ ਹੋਵੇਗੀ।
ਆਮ ਤੌਰ `ਤੇ 9 ਸਾਲ ਤੋਂ ਘੱਟ ਉਮਰ ਦੇ ਬੱਚੇ ਐੱਮ ਡੀ ਆਈ ਆਪਣੇ ਆਪ ਠੀਕ ਢੰਗ ਨਾਲ ਨਹੀਂ ਵਰਤ ਸਕਦੇ। ਤੁਹਾਨੂੰ ਆਪਣੇ ਬੱਚੇ ਦੀ ਮਦਦ ਕਰਨੀ ਹੋਵੇਗੀ।
ਸਪੇਸਰ ਕੀ ਹੁੰਦਾ ਹੈ?
ਸਪੇਸਰ ਮਾਪੀ ਹੋਈ ਖ਼ੁਰਾਕ ਵਾਲੇ ਇਨਹੇਲਰ (ਐੱਮ ਡੀ ਆਈ) ਵਿੱਚੋਂ ਛੱਡੀ ਜਾਂਦੀ ਦਵਾਈ ਦੀ ਰਫ਼ਤਾਰ ਨੂੰ ਹੌਲ਼ੀ ਕਰ ਦਿੰਦਾ ਹੈ। ਇਸ ਢੰਗ ਨਾਲ ਦਵਾਈ ਸਪੇਸਰ ਵਿੱਚ ਰੁਕ ਜਾਂਦੀ ਹੈ ਅਤੇ ਤੁਹਾਡਾ ਬੱਚਾ ਇਸ ਨੂੰ ਸਾਹ ਰਾਹੀਂ ਆਪਣੇ ਫ਼ੇਫ਼ੜਿਆਂ ਵਿੱਚ ਖਿੱਚ ਲੈਂਦਾ ਹੈ। ਸਪੇਸਰ ਤੋਂ ਬਗੈਰ, ਦਵਾਈ ਸਿੱਧੀ ਤੁਹਾਡੇ ਬੱਚੇ ਦੇ ਮੂੰਹ ਅਤੇ ਗਲ਼ੇ ਵਿੱਚ ਛਿੜਕੀ ਜਾਂਦੀ ਹੈ, ਬਹੁਤ ਥੋੜ੍ਹੀ ਦਵਾਈ ਫ਼ੇਫ਼ੜਿਆਂ ਤੀਕ ਪਹੁੰਚਦੀ ਹੈ। ਸਪੇਸਰ ਨੂੰ ਐਰੋਸੋਲ-ਹੋਲਡਿੰਗ ਚੈਂਬਰ ਵੀ ਕਹਿੰਦੇ ਹਨ।
AeroChamber® ਅਤੇ OptiChamber® ਸਪੇਸਰ ਦੀਆਂ ਉਦਾਹਰਣਾਂ ਹਨ।
ਜਦੋਂ ਵੀ ਸੰਭਵ ਹੋਵੇ ਆਪਣੇ ਬੱਚੇ ਨੂੰ ਸਾਹ ਰਾਹੀਂ ਅੰਦਰ ਖਿੱਚਣ ਵਾਲੀ ਦਵਾਈ ਸਪੇਸਰ ਦੁਆਰਾ ਦੇਣ ਦੀ ਕੋਸ਼ਿਸ਼ ਕਰੋ। ਦਵਾਈ ਦੇਣ ਦਾ ਇਹ ਸਭ ਤੋਂ ਜ਼ਿਆਦਾ ਅਸਰਦਾਇਕ ਤਰੀਕਾ ਹੈ।
ਜਦੋਂ ਤੁਹਾਡਾ ਬੱਚਾ ਸਾਹ ਰਾਹੀਂ ਖਿੱਚਣ ਵਾਲੇ ਕੋਰਟੀਕੋਸਟਿਰੋਆਇਡ ਲੈਂਦਾ ਹੈ ਉਦੋਂ ਸਪੇਸਰ ਹਮੇਸ਼ਾ ਵਰਤਣਾ ਚਾਹੀਦਾ ਹੈ। ਜਦੋਂ ਕੋਰਟੀਕੋਸਟਿਰੋਆਇਡ ਦਵਾਈ ਸਿੱਧੀ ਮੂੰਹ ਵਿੱਚ ਛਿੜਕੀ ਜਾਂਦੀ ਹੈ, ਦਵਾਈ ਮੂੰਹ ਅਤੇ ਗਲ਼ੇ ਵਿੱਚ ਜਮ੍ਹਾਂ ਹੋ ਜਾਂਦੀ ਹੈ। ਇਸ ਨਾਲ ਮੂੰਹ ਵਿੱਚ ਜਲਣ ਅਤੇ ਕਈ ਵਾਰੀ ਲਾਗ (ਉੱਲੀ ਵਰਗੀ) ਲੱਗ ਜਾਂਦੀ ਹੈ।
ਹਰੇਕ ਬੱਚੇ ਦਾ ਆਪਣਾ ਆਪਣਾ ਸਪੇਸਰ ਹੋਣਾ ਚਾਹੀਦਾ ਹੈ। ਇੱਕ ਦੂਜੇ ਬੱਚੇ ਦਾ ਸਪੇਸਰ ਨਾ ਵਰਤੋ।
ਸਪੇਸਰ ਮਾਊਥਪੀਸ (ਕੇਵਲ ਮੂੰਹ ਵਿੱਚ ਜਾਣ ਵਾਲਾ) ਜਾਂ ਨਿਕਾਬ (ਮਾਸਕ) ਨਾਲ ਵਰਤੇ ਜਾ ਸਕਦੇ ਹਨ
ਆਪਣੇ ਬੱਚੇ ਦੀ ਉਮਰ ਅਨੁਸਾਰ, ਤੁਸੀਂ ਆਪਣੇ ਬੱਚੇ ਨੂੰ ਦਮੇ ਦੀ ਦਵਾਈ ਮਾਊਥਪੀਸ ਵਾਲੇ ਜਾਂ ਨਿਕਾਬ (ਮਾਸਕ) ਵਾਲੇ ਸਪੇਸਰ ਨਾਲ ਦੇ ਸਕਦੇ ਹੋ। ਛੋਟੇ ਬੱਚਿਆਂ ਨੂੰ ਨਿਕਾਬ ਵਾਲੇ ਸਪੇਸਰ ਦੀ ਲੋੜ ਪੈ ਸਕਦੀ ਹੈ, ਕਿਉਂਕਿ ਹੋ ਸਕਦਾ ਹੈ ਉਹ ਮਾਊਥਪੀਸ ਵਰਤਣ ਵੇਲੇ ਆਪਣੇ ਬੁੱਲ੍ਹਾਂ ਨੂੰ ਚੰਗੀ ਤਰ੍ਹਾਂ ਬੰਦ ਕਰਨ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰ ਸਕਣ।
ਆਪਣੇ ਬੱਚੇ ਦੀ ਉਮਰ ਅਨੁਸਾਰ, ਤੁਸੀਂ ਆਪਣੇ ਬੱਚੇ ਨੂੰ ਦਮੇ ਦੀ ਦਵਾਈ ਮਾਊਥਪੀਸ ਵਾਲੇ ਜਾਂ ਨਿਕਾਬ ਵਾਲੇ ਸਪੇਸਰ ਨਾਲ ਦੇ ਸਕਦੇ ਹੋ। ਛੋਟੇ ਬੱਚਿਆਂ (5 ਸਾਲ ਤੋਂ ਘੱਟ ਉਮਰ ਦੇ) ਨੂੰ ਨਿਕਾਬ ਵਾਲਾ ਸਪੇਸਰ ਵਰਤਣ ਦੀ ਲੋੜ ਪੈ ਸਕਦੀ ਹੈ, ਕਿਉਂਕਿ ਹੋ ਸਕਦਾ ਹੈ ਉਹ ਮਾਊਥਪੀਸ ਵਰਤਣ ਵੇਲੇ ਆਪਣੇ ਬੁੱਲ੍ਹਾਂ ਨੂੰ ਚੰਗੀ ਤਰ੍ਹਾਂ ਬੰਦ ਕਰਨ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰ ਸਕਣ।
ਜਦੋਂ ਤੁਹਾਡਾ ਬੱਚਾ ਮਾਊਥਪੀਸ ਵਾਲਾ ਸਪੇਸਰ ਵਰਤਣ ਦੀ ਉਮਰ ਦਾ ਹੋ ਜਾਂਦਾ ਹੈ, ਉਸ ਨੂੰ ਇਹ ਵਰਤਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਮਾਊਥਪੀਸ ਵਾਲੇ ਸਪੇਸਰ ਨਾਲ ਦਵਾਈ ਵਧੇਰੇ ਅਸਰਦਾਇਕ ਤਰੀਕੇ ਨਾਲ ਦਿੱਤੀ ਜਾਂਦੀ ਹੈ। ਜਦੋਂ ਤੁਹਾਡਾ ਬੱਚਾ ਨਿਕਾਬ ਵਾਲਾ ਸਪੇਸਰ ਵਰਤਦਾ ਹੈ ਉਸ ਨਾਲ ਦਵਾਈ ਨੱਕ ਵਿੱਚ ਜਮ੍ਹਾਂ ਹੋ ਸਕਦੀ ਹੈ। ਮਾਊਥਪੀਸ ਵਾਲੇ ਸਪੇਸਰ ਨਾਲ ਇਸ ਤਰ੍ਹਾਂ ਨਹੀਂ ਹੁੰਦਾ।
ਨਿਕਾਬ ਵਾਲਾ ਸਪੇਸਰ ਕਿਵੇਂ ਵਰਤਣਾ ਚਾਹੀਦਾ ਹੈ
ਆਪਣੇ ਬੱਚੇ ਨੁੰ ਨਿਕਾਬ (ਮਾਸਕ) ਵਾਲੇ ਸਪੇਸਰ ਨਾਲ ਦਮੇ ਦੀ ਦਵਾਈ ਦੇਣ ਲਈ ਹੇਠ ਦਰਜ 4 ਕਦਮਾਂ ਦੀ ਪਾਲਣਾ ਕਰੋ।
ਕਦਮ 1: ਐੱਮ ਡੀ ਆਈ ਅਤੇ ਸਪੇਸਰ ਲਉ
- ਸਪੇਸਰ ਅਤੇ ਐੱਮ ਡੀ ਆਈ ਲਉ।
- ਜੇ ਉਹ ਪਹਿਲਾਂ ਹੀ ਜੋੜੇ ਹੋਏ ਨਹੀਂ ਹਨ ਤਾਂ ਦਵਾਈ ਵਾਲੀ
- ਐੱਮ ਡੀ ਆਈ ਤੋਂ ਪਲਾਸਟਿਕ ਦਾ ਢੱਕਣ ਉਤਾਰ ਦਿਉ।
ਕਦਮ 2: ਤਿਆਰ ਹੋਣਾ
- ਐੱਮ ਡੀ ਆਈ ਨੂੰ ਉੱਪਰ ਨੂੰ ਖੜ੍ਹਵੀਂ ਦਿਸ਼ਾ ਵਿੱਚ ਰੱਖ ਕੇ ਸਪੇਸਰ ਦੀ ਰਬੜ ਵਾਲੇ ਸੁਰਾਖ਼ ਵਿੱਚ ਪਾਉ। ਐੱਮ ਡੀ ਆਈ ਸੁਰਾਖ਼ ਵਿੱਚ ਪੂਰੀ ਤਰ੍ਹਾਂ ਫਸਿਆ ਹੋਣਾ ਚਾਹੀਦਾ ਹੈ।
- ਆਪਣੇ ਬੱਚੇ ਨੂੰ ਅਰਾਮਦਾਇਕ ਅਵਸਥਾ ਵਿੱਚ ਸਿੱਧਾ ਬਿਠਾਉ ਜਾਂ ਖੜ੍ਹਾ ਕਰੋ।
ਕਦਮ 3: ਨਿਕਾਬ ਨੂੰ ਆਪਣੇ ਬੱਚੇ ਦੇ ਚੇਹਰੇ `ਤੇ ਲਾਉਣਾ
- ਐੱਮ ਡੀ ਆਈ ਅਤੇ ਸਪੇਸਰ ਇਕੱਠੇ ਪਕੜੋ। ਇਸ ਨੂੰ 5 ਵਾਰੀ ਚੰਗੀ ਤਰ੍ਹਾਂ ਹਿਲਾਉ।
- ਨਿਕਾਬ ਨੂੰ ਆਪਣੇ ਬੱਚੇ ਦੇ ਚੇਹਰੇ ਉੱਪਰ ਚੰਗੀ ਤਰ੍ਹਾਂ ਲਗਾਉ। ਮੂੰਹ ਅਤੇ ਨੱਕ ਨੂੰ ਢਕਣਾ ਯਕੀਨੀ ਬਣਾਉ।
ਕਦਮ 4: ਦਵਾਈ ਦੇਣਾ
- ਇੱਕ ਹੱਥ ਨਾਲ ਨਿਕਾਬ (ਮਾਸਕ) ਨੂੰ ਆਪਣੇ ਬੱਚੇ ਦੇ ਚੇਹਰੇ ਉੱਪਰ ਪਕੜ ਕੇ ਰੱਖੋ। ਦੂਜੇ ਹੱਥ ਨਾਲ ਸਪੇਸਰ ਨੂੰ ਪਕੜੋ ਅਤੇ ਆਪਣੇ ਅੰਗੂਠੇ ਨਾਲ ਐੱਮ ਡੀ ਆਈ ਨੂੰ ਜ਼ੋਰ ਨਾਲ ਨੀਚੇ ਦਬਾਉ। ਇਸ ਨਾਲ ਦਵਾਈ ਦਾ ਇੱਕ ਫ਼ੁਹਾਰਾ (ਪਫ਼) ਸਪੇਸਰ ਵਿੱਚ ਜਾਵੇਗਾ।
- ਨਿਕਾਬ ਨੂੰ ਆਪਣੇ ਬੱਚੇ ਦੇ ਮੂੰਹ ਅਤੇ ਨੱਕ ਉੱਪਰ 10 ਤੋਂ 15 ਸਕਿੰਟ ਤੀਕ ਲਗਾਈ ਰੱਖੋ। ਇੰਨੇ ਸਮੇਂ ਵਿੱਚ ਤੁਹਾਡਾ ਬੱਚਾ 6 ਸਾਹ ਲੈ ਲਵੇਗਾ। ਸਾਹ ਗਿਣਨ ਲਈ ਤੁਸੀਂ ਸਪੇਸਰ ਦੇ ਅੰਦਰ ਲੱਗੇ ਵਾਲਵ ਦੀ ਹਿੱਲਜੁਲ ਵੀ ਵੇਖ ਸਕਦੇ ਹੋ। ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਡੂੰਘੇ ਸਾਹ ਲਵੇ।
ਜੇ ਤੁਹਾਡੇ ਬੱਚੇ ਨੂੰ ਇੱਕ ਫ਼ੁਹਾਰੇ (ਪਫ਼) ਤੋਂ ਵੱਧ ਦਵਾਈ ਲੈਣ ਦੀ ਲੋੜ ਹੈ, ਤਾਂ ਕਦਮ 3 ਅਤੇ 4 ਦੁਹਰਾਉ।
ਕਦਮ 5: ਯਕੀਨੀ ਬਣਾਉ ਕਿ ਤੁਹਾਡਾ ਬੱਚਾ ਆਪਣਾ ਮੂੰਹ ਪਾਣੀ ਨਾਲ ਕੁਰਲੀ ਕਰ ਕੇ ਸਾਫ਼ ਕਰਦਾ ਹੈ
- ਨਿਕਾਬ (ਮਾਸਕ) ਆਪਣੇ ਬੱਚੇ ਦੇ ਚਿਹਰੇ ਤੋਂ ਉਤਾਰ ਦਿਉ।
- ਆਪਣੇ ਬੱਚੇ ਦਾ ਚਿਹਰਾ ਸਾਫ਼ ਕਰੋ। ਇਸ ਤੋਂ ਪਿੱਛੋਂ ਆਪਣੇ ਬੱਚੇ ਨੂੰ ਪਾਣੀ ਪੀਣ ਦਿਉ ਜਾਂ ਮੂੰਹ ਪਾਣੀ ਨਾਲ ਸਾਫ਼ ਕਰਨ ਦਿਉ। ਇਸ ਨਾਲ ਮੂੰਹ ਵਿੱਚ ਰਹਿ ਗਈ ਦਵਾਈ ਸਾਫ਼ ਹੋ ਜਾਵੇਗੀ ਅਤੇ ਮੂੰਹ ਵਿੱਚ ਲਾਗ (ਇਨਫ਼ੈਕਸਨ) ਲੱਗਣ ਤੋਂ ਬਚਾਅ ਹੋਵੇਗਾ।
ਮਾਊਥਪੀਸ ਵਾਲਾ ਸਪੇਸਰ ਕਿਵੇਂ ਵਰਤਣਾ ਚਾਹੀਦਾ ਹੈ
ਜਿਹੜੇ ਬੱਚੇ ਹੇਠ ਦਰਜ ਦੀ ਪਾਲਣਾ ਕਰ ਸਕਦੇ ਹਨ, ਉਨ੍ਹਾਂ ਲਈ ਮਾਊਥਪੀਸ ਵਾਲਾ ਸਪੇਸਰ ਉਚਿੱਤ ਹੈ:
- ਸਪੇਸਰ ਦੇ ਮਾਊਥਪੀਸ ਦੁਆਲੇ ਆਪਣੇ ਬੁੱਲ੍ਹ ਘੁੱਟ ਕੇ ਬੰਦ ਕਰ ਕੇ ਰੱਖ ਸਕਦੇ ਹਨ
- ਕੇਵਲ ਮੂੰਹ ਰਾਹੀਂ ਸਾਹ ਲੈ ਸਕਦੇ ਹਨ
- ਆਪਣਾ ਸਾਹ 10 ਸਕਿੰਟਾਂ ਲਈ ਰੋਕ ਸਕਦੇ ਹਨ
ਆਮ ਤੌਰ `ਤੇ ਇਸ ਦਾ ਭਾਵ ਹੁੰਦਾ ਹੈ 5 ਸਾਲ ਤੋਂ ਵੱਡੀ ਉਮਰ ਦੇ ਬੱਚੇ।
ਜਦੋਂ ਤੁਹਾਡਾ ਬੱਚਾ ਨਿਕਾਬ (ਮਾਸਕ) ਵਾਲਾ ਸਪੇਸਰ ਵਰਤਦਾ ਹੈ ਤਾਂ ਦਵਾਈ ਨੱਕ ਅੰਦਰ ਜਮ੍ਹਾਂ ਹੋ ਸਕਦੀ ਹੈ। ਜਦੋਂ ਤੁਹਾਡਾ ਬੱਚਾ ਹਦਾਇਤਾਂ ਦੀ ਪਾਲਣਾ ਕਰ ਸਕਣ ਦੀ ਉਮਰ ਦਾ ਹੋ ਜਾਵੇ, ਉਸ ਨੂੰ ਮਾਊਥਪੀਸ ਵਾਲਾ ਸਪੇਸਰ ਵਰਤਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਆਪਣੇ ਬੱਚੇ ਨੁੰ ਮਾਊਥਪੀਸ ਵਾਲੇ ਸਪੇਸਰ ਨਾਲ ਦਮੇ ਦੀ ਦਵਾਈ ਦੇਣ ਲਈ ਹੇਠ ਦਰਜ 4 ਕਦਮਾਂ ਦੀ ਪਾਲਣਾ ਕਰੋ।
ਕਦਮ 1: ਐੱਮ ਡੀ ਆਈ ਅਤੇ ਸਪੇਸਰ ਲਉ
- ਸਪੇਸਰ ਅਤੇ ਐੱਮ ਡੀ ਆਈ ਲਉ।
- ਜੇ ਉਹ ਪਹਿਲਾਂ ਹੀ ਜੋੜੇ ਹੋਏ ਨਹੀਂ ਹਨ ਤਾਂ ਦਵਾਈ ਵਾਲੀ ਧਾਤ ਦੀ ਡੱਬੀ ਨੂੰ ਪਲਾਸਟਿਕ ਦੇ ਹੋਲਡਰ ਵਿੱਚ ਪਾਉ।
- ਐੱਮ ਡੀ ਆਈ ਅਤੇ ਸਪੇਸਰ ਤੋਂ ਪਲਾਸਟਿਕ ਦੇ ਢੱਕਣ ਉਤਾਰ ਦਿਉ।
ਕਦਮ 2: ਤਿਆਰ ਹੋਣਾ
- ਐੱਮ ਡੀ ਆਈ ਨੂੰ ਉੱਪਰ ਨੂੰ ਖੜ੍ਹਵੀਂ ਦਿਸ਼ਾ ਵਿੱਚ ਰੱਖ ਕੇ ਸਪੇਸਰ ਦੀ ਰਬੜ ਵਾਲੇ ਸੁਰਾਖ਼ ਵਿੱਚ ਪਾਉ। ਐੱਮ ਡੀ ਆਈ ਸੁਰਾਖ਼ ਵਿੱਚ ਪੂਰੀ ਤਰ੍ਹਾਂ ਫਸਿਆ ਹੋਣਾ ਚਾਹੀਦਾ ਹੈ।
- ਆਪਣੇ ਬੱਚੇ ਨੂੰ ਅਰਾਮਦਾਇਕ ਅਵਸਥਾ ਵਿੱਚ ਸਿੱਧੇ ਬਿਠਾਉ ਜਾਂ ਖੜ੍ਹਾ ਕਰੋ
ਕਦਮ 3: ਦਵਾਈ ਦੇਣਾ
- ਐੱਮ ਡੀ ਆਈ ਅਤੇ ਸਪੇਸਰ ਨੂੰ ਇਕੱਠੇ ਪਕੜੋ। ਇਸ ਨੂੰ 5 ਵਾਰੀ ਚੰਗੀ ਤਰ੍ਹਾਂ ਹਿਲਾਉ।
- ਆਪਣੇ ਬੱਚੇ ਨੂੰ ਸਾਹ ਬਾਹਰ ਕੱਢਣ ਲਈ ਕਹੋ।
- ਆਪਣੇ ਬੱਚੇ ਨੂੰ ਸਪੇਸਰ ਦਾ ਮਾਊਥਪੀਸ ਦੰਦਾਂ ਦੇ ਵਿਚਕਾਰ ਰੱਖ ਲੈਣ ਦਿਉ।
- ਆਪਣੇ ਬੱਚੇ ਨੂੰ ਕਹੋ ਕਿ ਉਹ ਆਪਣੇ ਬੁੱਲ੍ਹ ਮਾਊਥਪੀਸ ਦੇ ਦੁਆਲੇ ਚੰਗੀ ਤਰ੍ਹਾਂ ਬੰਦ ਕਰੇ ਤਾਂ ਕਿ ਹਵਾ ਬਾਹਰ ਨਾ ਨਿਕਲ ਸਕੇ।
- ਐੱਮ ਡੀ ਆਈ ਨੂੰ ਜ਼ੋਰ ਨਾਲ ਨੀਚੇ ਦਬਾਉ। ਇਸ ਨਾਲ ਦਵਾਈ ਦਾ ਇੱਕ ਫ਼ੁਹਾਰਾ (ਪਫ਼) ਸਪੇਸਰ ਵਿੱਚ ਜਾਵੇਗਾ।
- ਆਪਣੇ ਬੱਚੇ ਨੂੰ ਜਿੰਨਾ ਡੂੰਘਾ ਹੋ ਸਕੇ, ਲੰਬਾ ਅਤੇ ਹੌਲ਼ੀ ਹੌਲ਼ੀ ਸਾਹ ਲੈਣ ਲਈ ਕਹੋ।
- ਇਹ ਯਕੀਨੀ ਬਣਾਉ ਕਿ ਸਪੇਸਰ ਵਿੱਚੋਂ ਸੀਟੀ ਦੀ ਅਵਾਜ਼ ਨਾ ਆਵੇ। ਜੇ ਤੁਹਾਨੂੰ ਸੀਟੀ ਦੀ ਅਵਾਜ਼ ਸੁਣਾਈ ਦਿੰਦੀ ਹੈ, ਇਸ ਦਾ ਭਾਵ ਹੈ ਕਿ ਤੁਹਾਡਾ ਬੱਚਾ ਬਹੁਤ ਤੇਜ਼ ਸਾਹ ਲੈ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਬੱਚਾ ਦਵਾਈ ਉਚਿੱਤ ਢੰਗ ਨਾਲ ਨਹੀਂ ਲੈ ਸਕੇਗਾ। ਆਪਣੇ ਬੱਚੇ ਨੂੰ ਹੋਰ ਹੌਲ਼ੀ ਸਾਹ ਲੈਣ ਲਈ ਕਹੋ।
ਕਦਮ 4: ਆਪਣੇ ਬੱਚੇ ਨੂੰ ਸਾਹ ਰੋਕ ਕੇ ਰੱਖਣ ਲਈ ਕਹੋ
- ਆਪਣੇ ਬੱਚੇ ਨੂੰ ਸਪੇਸਰ ਮੂੰਹ ਵਿੱਚੋਂ ਬਾਹਰ ਕੱਢਣ ਲਈ ਕਹੋ
- ਆਪਣੇ ਬੱਚੇ ਨੂੰ ਕਹੋ ਕਿ ਉਹ ਆਪਣਾ ਸਾਹ ਉਦੋਂ ਤੀਕ ਰੋਕ ਕੇ ਰੱਖੇ ਜਦੋਂ ਤੀਕ ਤੁਸੀਂ ਹੌਲ਼ੀ ਹੋਲ਼ੀ 10 ਤੱਕ ਗਿਣਤੀ ਨਹੀਂ ਕਰ ਲੈਂਦੇ।
- ਆਪਣੇ ਬੱਚੇ ਨੂੰ ਕਹੋ ਕਿ ਉਹ ਆਪਣਾ ਸਾਹ ਉਦੋਂ ਤੀਕ ਰੋਕ ਕੇ ਰੱਖੇ ਜਦੋਂ ਤੀਕ ਤੁਸੀਂ ਬਹੁਤ ਹੌਲ਼ੀ ਹੋਲ਼ੀ 10 ਤੱਕ ਗਿਣਤੀ ਨਹੀਂ ਕਰ ਲੈਂਦੇ।
- ਆਪਣੇ ਬੱਚੇ ਨੂੰ ਹੌਲ਼ੀ ਹੌਲ਼ੀ ਨੱਕ ਰਾਹੀਂ ਸਾਹ ਬਾਹਰ ਕੱਢਣ ਲਈ ਕਹੋ।
ਜੇ ਤੁਹਾਡਾ ਬੱਚਾ ਪੀਲ਼ੇ ਰੰਗ ਦੇ ਨਿਕਾਬ (ਮਾਸਕ) ਵਾਲਾ ਸਪੇਸਰ ਵਰਤਣ ਵਾਲੀ ਉਮਰ ਤੋਂ ਵੱਡਾ ਹੋ ਗਿਆ ਹੈ ਪ੍ਰੰਤੂ ਉਹ ਆਪਣਾ ਸਾਹ 10 ਸਕਿੰਟ ਲਈ ਰੋਕ ਕੇ ਨਹੀਂ ਰੱਖ ਸਕਦਾ, ਤੁਸੀਂ ਉਸ ਨੂੰ ਆਪਣਾ ਸਾਹ 5 ਵਾਰੀ ਅੰਦਰ ਖਿੱਚਣ ਅਤੇ ਬਾਹਰ ਕੱਢਣ ਲਈ ਕਹਿ ਸਕਦੇ ਹੋ। ਸਾਹ ਰਾਹੀਂ ਦਵਾਈ ਅੰਦਰ ਖਿੱਚਣ ਦਾ ਇਹ ਕੋਈ ਵਧੀਆ ਤਰੀਕਾ ਨਹੀਂ ਹੈ, ਪ੍ਰੰਤੂ ਇਹ ਤੁਹਾਡੇ ਬੱਚੇ ਨੂੰ ਮਾਊਥਪੀਸ ਵਰਤਣ ਦੀ ਆਦਤ ਪਾਉਣ ਵਿੱਚ ਸਹਾਈ ਹੋ ਸਕਦਾ ਹੈ। ਆਪਣੇ ਬੱਚੇ ਨੂੰ 10 ਸਕਿੰਟ ਤੀਕ ਸਾਹ ਰੋਕਣ ਦੀ ਪ੍ਰੈਕਟਿਸ ਕਰਵਾਉਂਦੇ ਰਹੋ।
ਜੇ ਤੁਹਾਡਾ ਬੱਚਾ ਪੀਲ਼ੇ ਰੰਗ ਦੇ ਨਿਕਾਬ (ਮਾਸਕ) ਵਾਲਾ ਸਪੇਸਰ ਵਰਤਣ ਵਾਲੀ ਉਮਰ ਤੋਂ ਵੱਡਾ ਹੋ ਗਿਆ ਹੈ ਪ੍ਰੰਤੂ ਉਹ ਆਪਣਾ ਸਾਹ 10 ਸਕਿੰਟ ਲਈ ਰੋਕ ਕੇ ਨਹੀਂ ਰੱਖ ਸਕਦਾ, ਤੁਸੀਂ ਉਸ ਨੂੰ ਆਪਣਾ ਸਾਹ 4 ਤੋਂ 5 ਵਾਰੀ ਅੰਦਰ ਖਿੱਚਣ ਅਤੇ ਬਾਹਰ ਕੱਢਣ ਲਈ ਕਹਿ ਸਕਦੇ ਹੋ। ਸਾਹ ਰਾਹੀਂ ਦਵਾਈ ਅੰਦਰ ਖਿੱਚਣ ਦਾ ਇਹ ਕੋਈ ਵਧੀਆ ਤਰੀਕਾ ਨਹੀਂ ਹੈ, ਪ੍ਰੰਤੂ ਇਹ ਤੁਹਾਡੇ ਬੱਚੇ ਨੂੰ ਮਾਊਥਪੀਸ ਵਰਤਣ ਦੀ ਆਦਤ ਪਾਉਣ ਵਿੱਚ ਸਹਾਈ ਹੋ ਸਕਦਾ ਹੈ। ਆਪਣੇ ਬੱਚੇ ਨੂੰ 10 ਸਕਿੰਟ ਤੀਕ ਸਾਹ ਰੋਕਣ ਦੀ ਪ੍ਰੈਕਟਿਸ ਕਰਵਾਉਂਦੇ ਰਹੋ।
ਜੇ ਤੁਹਾਡੇ ਬੱਚੇ ਨੂੰ ਇੱਕ ਫ਼ੁਹਾਰੇ (ਪਫ਼) ਤੋਂ ਵੱਧ ਦਵਾਈ ਲੈਣ ਦੀ ਲੋੜ ਹੈ, ਤਾਂ ਕਦਮ 3 ਅਤੇ 4 ਦੁਹਰਾਉ। ਯਕੀਨੀ ਬਣਾਉ ਕਿ ਤੁਹਾਡਾ ਬੱਚਾ ਦਵਾਈ ਲੈਣ ਤੋਂ ਪਿੱਛੋਂ ਆਪਣਾ ਮੂੰਹ ਪਾਣੀ ਦੀ ਕੁਰਲੀ ਕਰ ਕੇ ਸਾਫ਼ ਕਰ ਲੈਂਦਾ ਹੈ।