ਐੱਚਆਈਵੀ (HIV) ਕੀ ਹੁੰਦਾ ਹੈ?
ਐੱਚਆਈਵੀ (HIV) ਤੋਂ ਭਾਵ ਹਿਊਮਨ ਇਮਿਊਨੋਡੈਫ਼ੀਸ਼ੈਂਸੀ ਵਾਇਰਸ (Human Immunodeficiency Virus) ਹੁੰਦਾ ਹੈ। ਐੱਚਆਈਵੀ (HIV) ਇੱਕ ਵਾਇਰਸ ਹੁੰਦਾ ਹੈ ਜਿਹੜਾ ਬਿਮਾਰੀ ਤੋਂ ਬਚਾਅ ਕਰਨ ਵਾਲੀ ਪ੍ਰਣਾਲੀ (immune system) ਦੇ ਕੁਝ ਸੈੱਲਾਂ ਨੂੰ ਲਾਗ ਲਾ ਦਿੰਦਾ ਹੈ। ਸਮਾਂ ਪਾ ਕੇ ਬਿਮਾਰੀ ਤੋਂ ਬਚਾ ਕਰਨ ਵਾਲੀ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਇਸ ਨਾਲ ਵਿਅਕਤੀ ਨੂੰ ਕਈ ਹੋਰ ਗੰਭੀਰ ਲਾਗਾਂ ਦੇ ਲੱਗਣ ਦਾ ਖ਼ਤਰਾ ਬਣ ਜਾਂਦਾ ਹੈ।
ਜਿਨ੍ਹਾਂ ਵਿਅਕਤੀਆਂ ਨੂੰ ਐੱਚਆਈਵੀ (HIV) ਦੀ ਲਾਗ ਲੱਗ ਜਾਂਦੀ ਹੈ ਉਨ੍ਹਾਂ ਨੂੰ ਐੱਚਆਈਵੀ ਪੌਜ਼ੇਟਿਵ ਕਿਹਾ ਜਾਂਦਾ ਹੈ। ਜਿਨ੍ਹਾਂ ਵਿਅਕਤੀਆਂ ਨੂੰ ਐੱਚਆਈਵੀ (HIV) ਦੀ ਲਾਗ ਨਹੀਂ ਲੱਗੀ ਹੁੰਦੀ ਉਨ੍ਹਾਂ ਨੂੰ ਐੱਚਆਈਵੀ ਨੈਗੇਟਿਵ ਕਿਹਾ ਜਾਂਦਾ ਹੈ।
ਬਹੁਤੇ ਬੱਚਿਆਂ ਨੂੰ ਐੱਚਆਈਵੀ (HIV) ਦੀ ਲਾਗ ਵਾਲੀਆਂ ਆਪਣੀਆਂ ਮਾਵਾਂ ਤੋਂ ਇਹ ਲਾਗ ਲੱਗ ਜਾਂਦੀ ਹੈ। ਐੱਚਆਈਵੀ (HIV) ਗਰਭ ਅਵਸਥਾ ਦੌਰਾਨ, ਜਨਮ ਸਮੇਂ ਜਾਂ ਛਾਤੀ ਦਾ ਦੁੱਧ ਪਿਆਉਂਦਿਆਂ ਉਨ੍ਹਾਂ ਦੇ ਬੇਬੀਆਂ ਨੂੰ ਲੱਗ ਜਾਂਦੀ ਹੈ। ਜੇ ਤੁਹਾਨੂੰ ਐੱਚਆਈਵੀ (HIV) ਦੀ ਲਾਗ ਲੱਗੀ ਹੋਈ ਹੈ ਅਤੇ ਤੁਹਾਨੂੰ ਬੇਬੀ ਹੋਣ ਵਾਲਾ ਹੋਵੇ, ਤੁਹਾਡੇ ਬੇਬੀ ਨੂੰ ਐੱਚਆਈਵੀ (HIV) ਲੱਗਣ ਦਾ ਖ਼ਤਰਾ ਘਟਾਉਣ ਅਤੇ ਇਹ ਪਤਾ ਕਰਨ ਲਈ ਕਿ ਤੁਹਾਡੇ ਬੇਬੀ ਨੂੰ ਲਾਗ ਲੱਗ ਗਈ ਹੈ ਜਾਂ ਨਹੀਂ ਸੰਬੰਧੀ ਇਹ ਪੰਨਾ ਵਿਆਖਿਆ ਕਰਦਾ ਹੈ।
ਜਨਮ ਤੋਂ ਪਹਿਲਾਂ, ਦੌਰਾਨ ਅਤੇ ਪਿੱਛੋਂ ਜੇ ਤੁਸੀਂ ਚੰਗੀ ਤਰ੍ਹਾਂ ਧਿਆਨ ਰੱਖੋਂ ਤਾਂ ਤੁਹਾਡੇ ਬੇਬੀ ਨੂੰ ਐੱਚਆਈਵੀ ਲੱਗਣ ਦੀ ਘੱਟ ਸੰਭਾਵਨਾ ਹੁੰਦੀ ਹੈ
ਸਾਰੀਆਂ ਗਰਭਵਤੀ ਔਰਤਾਂ ਜਾਂ ਅਜਿਹੀਆਂ ਔਰਤਾਂ ਜਿਨ੍ਹਾਂ ਨੇ ਗਰਭਵਤੀ ਬਣਨ ਦਾ ਵਿਚਾਰ ਬਣਾ ਰਹੀਆਂ ਹੋਣ, ਸਾਰੀਆਂ ਨੂੰ ਐੱਚਆਈਵੀ (HIV) ਦਾ ਟੈਸਟ ਕਰਵਾ ਲੈਣਾ ਚਾਹੀਦਾ ਹੈ।
ਜੇ ਕਿਸੇ ਔਰਤ ਨੂੰ ਐੱਚਆਈਵੀ (HIV) ਹੋਵੇ ਅਤੇ ਉਹ ਗਰਭ ਅਵਸਥਾ ਜਾਂ ਜਣਨ ਦੌਰਾਨ ਦਵਾਈ ਨਹੀਂ ਲੈਂਦੀ ਤਾਂ ਬੇਬੀ ਨੂੰ ਲਾਗ ਲੱਗਣ ਦਾ ਖ਼ਤਰਾ ਲਗਭਗ 25% ਹੁੰਦਾ ਹੈ। ਇਸ ਦਾ ਭਾਵ ਹੈ 4 ਵਿੱਚੋਂ 1 ਬੇਬੀ ਨੂੰ ਲਾਗ ਲੱਗੇਗੀ।
ਜੇ ਹੇਠ ਦਰਜ ਸਾਰੀਆਂ ਗੱਲਾਂ ਹੋਣ ਤਾਂ ਤੁਹਾਡੇ ਬੇਬੀ ਨੂੰ ਲਾਗ ਦਾ ਖ਼ਤਰਾ ਬਹੁਤ ਹੀ ਘੱਟ ਹੁੰਦਾ ਹੈ:
- ਗਰਭ ਦੇ ਪਹਿਲੇ 3 ਮਹੀਨਿਆਂ ਵਿੱਚ ਦਵਾਈ ਲੈਂਦੇ ਹੋ ਅਤੇ ਨਾ ਲੱਭਿਆ ਜਾ ਸਕਣ ਵਾਲਾ ਵਾਇਰਲ ਲੋਡ (Viral load) ਹੋਵੇ, ਅਰਥਾਤ ਕਿ ਤੁਹਾਡੇ ਖ਼ੂਨ ਵਿੱਚ ਐੱਚਆਈਵੀ (HIV) ਦੇ ਵਾਇਰਸ ਏਨੀ ਘੱਟ ਮਾਤਰਾ ਵਿੱਚ ਹਨ ਕਿ ਉਨ੍ਹਾਂ ਦਾ ਟੈਸਟਾਂ ਵਿੱਚ ਪਤਾ ਨਹੀਂ ਲੱਗ ਸਕਦਾ।
- ਜੰਮਣ-ਪੀੜਾ ਦੌਰਾਨ, ਤੁਸੀਂ ਨਾੜੀ (HIV) ਰਾਹੀਂ ਜ਼ੀਡੋਵੂਡੀਨ (AZT) ਨਾਂ ਦੀ ਦਵਾਈ ਲੈਂਦੇ ਹੋਵੋ। ਇਸ ਦਾ ਭਾਵ ਹੈ ਕਿ ਨਾੜੀ ਰਾਹੀਂ ਦਵਾਈ ਸਿੱਧੀ ਤੁਹਾਡੇ ਖੂਨ ਦੇ ਵਹਾਅ ਵਿੱਚ ਚਲੀ ਜਾਂਦੀ ਹੈ।
- ਜਨਮ ਪਿੱਛੋਂ ਤੁਹਾਡਾ ਬੇਬੀ 6 ਹਫ਼ਤਿਆਂ ਲਈ ਏ ਜ਼ੈੱਡ ਟੀ (AZT)) ਲੈਂਦਾ ਹੈ।
ਜੇ ਇਹ ਸਾਰੇ ਕੰਮ ਕੀਤੇ ਜਾਂਦੇ ਹਨ ਤਾਂ ਤੁਹਾਡੇ ਬੇਬੀ ਨੂੰ ਲਾਗ ਲੱਗਣ ਦਾ ਖ਼ਤਰਾ 1% ਤੋਂ ਵੀ ਘੱਟ ਰਹਿ ਜਾਂਦਾ ਹੈ। ਇਸ ਦਾ ਭਾਵ ਕਿ 100 ਬੇਬੀਆਂ ਪਿੱਛੇ 1 ਤੋਂ ਵੀ ਘੱਟ ਬੇਬੀ ਨੂੰ ਲਾਗ ਲਗ ਸਕਦੀ ਹੈ।
ਵਧੇਰੇ ਜਾਣਕਾਰੀ ਲਈ ਕਿਰਪਾ ਕਰ ਕੇ "ਐੱਚਆਈਵੀ (HIV) ਅਤੇ ਗਰਭ" ਪੜ੍ਹੋ।
ਤੁਹਾਡੇ ਬੇਬੀ ਨੂੰ ਐੱਚ ਆਈ ਵੀ (HIV) ਟੈਸਟ ਕਰਵਾਉਣ ਦੀ ਲੋੜ ਪਵੇਗੀ
ਤੁਹਾਡਾ ਡਾਕਟਰ ਸਿਰਫ਼ ਤੁਹਾਡੇ ਬੇਬੀ ਵੱਲ ਵੇਖ ਕੇ ਨਹੀਂ ਦੱਸ ਸਕਦਾ ਕਿ ਤੁਹਾਡੇ ਬੇਬੀ ਨੂੰ ਐੱਚਆਈਵੀ (HIV) ਹੈ। ਬਹੁਤਾ ਕਰਕੇ ਐੱਚਆਈਵੀ (HIV) ਵਾਲੇ ਬੇਬੀ ਵੇਖਣ ਨੂੰ ਉਨ੍ਹਾਂ ਬੇਬੀਆਂ ਜਿਹੇ ਹੀ ਲੱਗਣਗੇ ਜਿਨ੍ਹਾਂ ਨੂੰ ਐੱਚਆਈਵੀ (HIV)ਨਹੀਂ। ਜੇ ਬੇਬੀ ਦੂਸਰੀਆਂ ਲਾਗਾਂ ਕਾਰਨ ਬਿਮਾਰ ਹੋ ਜਾਂਦਾ ਹੈ ਤਾਂ ਇਸ ਦਾ ਸੰਬੰਧ ਐੱਚਆਈਵੀ (HIV) ਨਾਲ ਹੁੰਦਾ ਹੈ। ਇਹ ਅਜਿਹੀ ਲਾਗ ਵੀ ਹੋ ਸਕਦੀ ਹੈ ਜੋ ਬੇਬੀ ਨੂੰ ਹਰ ਸੂਰਤ ਵਿੱਚ ਲੱਗਣੀ ਹੀ ਸੀ।
ਐੱਚਆਈਵੀ ਲਈ ਟੈਸਟ
ਬੇਬੀ ਦੇ ਜਨਮ ਪਿੱਛੋਂ ਛੇਤੀ ਹੀ ਅਤੇ 2 ਵਾਰੀ ਫਿਰ, ਆਮ ਤੌਰ ਤੇ ਜਦੋਂ ਤੁਹਾਡਾ ਬੇਬੀ 1 ਮਹੀਨੇ ਅਤੇ 2 ਮਹੀਨੇ ਦਾ ਹੁੰਦਾ ਹੈ, ਤੁਹਾਡੇ ਬੱਚੇ ਦੇ ਡਾਕਟਰ ਨੂੰ ਬੇਬੀ ਦੇ ਟੈਸਟ ਕਰਨ ਦੀ ਲੋੜ ਹੁੰਦੀ ਹੈ। ਇਸ ਟੈਸਟ ਨੂੰ ਪੀਸੀਆਰ (PCR) ਕਿਹਾ ਜਾਂਦਾ ਹੈ ਜਿਸ ਦਾ ਮੂਲ ਨਾਮ ਪੌਲੀਮੇਰੇਜ਼ ਚੇਨ ਰੀਐਕਸ਼ਨ (PCR) ਹੁੰਦਾ ਹੈ। ਇਹ ਬੇਬੀ ਦੇ ਖ਼ੂਨ ਵਿੱਚੋਂ ਐੱਚਆਈਵੀ (HIV) ਦਾ ਪਤਾ ਕਰਦਾ ਹੈ। ਇਸ ਟੈਸਟ ਦੇ ਨਤੀਜੇ ਹਾਸਲ ਕਰਨ ਲਈ 1 ਮਹੀਨਾ ਲੱਗ ਜਾਂਦਾ ਹੈ। ਜੇ ਪੀਸੀਆਰ ਟੈਸਟਾਂ ਵਿੱਚ ਵਾਇਰਸ ਨਹੀਂ ਮਿਲਦਾ ਤਾਂ ਤੁਹਾਡੇ ਬੇਬੀ ਨੁੰ ਐੱਚਆਈਵੀ (HIV) ਨਹੀਂ ਲੱਗਾ ਹੁੰਦਾ।
ਬਾਲਗ਼ਾਂ ਅਤੇ ਵੱਡੇ ਬੱਚਿਆਂ ਲਈ, ਸਾਧਾਰਨ ਐੱਚਆਈਵੀ (HIV) ਟੈਸਟ ਇਕ ਐਂਟੀਬਾਡੀ ਟੈਸਟ ਹੁੰਦਾ ਹੈ। ਬਿਮਾਰੀ ਤੋਂ ਬਚਾਅ ਕਰਨ ਵਾਲੀ ਪ੍ਰਣਾਲੀ ਲਾਗਾਂ ਵਿਰੁੱਧ ਲੜਣ ਲਈ ਐਂਟੀਬਾਡੀਜ਼ ਪੈਦਾ ਕਰਦੀ ਹੈ। ਜਦੋਂ ਬੱਚੇ ਨੂੰ ਲਾਗ ਲੱਗ ਜਾਂਦੀ ਹੈ ਜਾਂ ਉਹ ਟੀਕਾ ਲਵਾਉਂਦਾ ਹੈ, ਉਸ ਦਾ ਸਰੀਰ ਉਸ ਲਾਗ ਵਿਰੁੱਧ ਐਂਟੀਬਾਡੀਜ਼ ਬਣਾਉਂਦਾ ਹੈ। ਜੇ ਕਿਸੇ ਵਿਅਕਤੀ ਦੇ ਖ਼ੂਨ ਅੰਦਰ ਐੱਚਆਈਵੀ (HIV) ਐਂਟੀਬਾਡੀਜ਼ ਹੋਣ ਤਾਂ ਇਸ ਦਾ ਭਾਵ ਆਮ ਕਰਕੇ ਇਹ ਹੈ ਕਿ ਉਸ ਨੂੰ ਐੱਚਆਈਵੀ (HIV) ਹੈ। ਇਸ ਲਈ ਐਂਟੀਬਾਡੀਜ਼ ਟੈਸਟ ਖ਼ੂਨ ਵਿਚਲੀਆਂ ਐਂਟੀਬਾਡੀਜ਼ ਲੱਭਦਾ ਹੁੰਦਾ ਹੈ। ਯਾਦ ਰੱਖੋ ਕਿ ਐਂਟੀਬਾਡੀਜ਼ ਐੱਚਆਈਵੀ (HIV) ਵਿਰੁੱਧ ਬਚਾਅ ਨਹੀਂ ਕਰਦੇ।
ਬੇਬੀਆਂ ਵਿੱਚ ਐਂਟੀਬਾਡੀਜ਼ ਟੈਸਟ ਕੰਮ ਨਹੀਂ ਕਰਦਾ। ਜਦੋਂ ਔਰਤ ਗਰਭਵਤੀ ਹੁੰਦੀ ਹੈ ਤਾਂ ਉਹ ਕੁਝ ਆਪਣੇ ਐਂਟੀਬਾਡੀਜ਼ ਬੇਬੀ ਨੂੰ ਪਹੁੰਚਾ ਦਿੰਦੀ ਹੈ। ਇਸ ਦਾ ਭਾਵ ਹੈ ਕਿ ਜੇ ਔਰਤ ਨੂੰ ਐੱਚਆਈਵੀ (HIV) ਹੈ, ਐਂਟੀਬਾਡੀਜ਼ ਟੈਸਟ ਉਸ ਦੇ ਬੇਬੀ ਦੇ ਖ਼ੂਨ ਵਿੱਚ ਹਮੇਸ਼ਾਂ ਹੀ ਐੱਚਆਈਵੀ (HIV) ਐਂਟੀਬਾਡੀਜ਼ ਦਾ ਪਤਾ ਲਾ ਲੈਣਗੇ, ਭਾਵੇਂ ਕਿ ਬੱਚੇ ਵਿੱਚ ਐੱਚਆਈਵੀ ਨਹੀਂ ਵੀ ਹੁੰਦਾ। ਇਸ ਕਾਰਨ, ਇਹ ਵੇਖਣ ਲਈ ਕਿ ਬੇਬੀ ਦੇ ਖ਼ੂਨ ਵਿੱਚ ਵਾਇਰਸ ਹੈ, ਤੁਹਾਡੇ ਬੇਬੀ ਦਾ ਪੀ ਸੀ ਆਰ ਟੈਸਟ ਕਰਨਾ ਜ਼ਰੂਰੀ ਹੋਵੇਗਾ।

ਤੁਹਾਡੇ ਬੇਬੀ ਨੂੰ ਏ ਜ਼ੈਡ ਟੀ ਲੈਣ ਦੀ ਲੋੜ ਹੋਵੇਗੀ
ਜਦੋਂ ਤੁਹਾਡਾ ਬੇਬੀ ਪੈਦਾ ਹੁੰਦਾ ਹੈ, ਪੈਦਾ ਹੋਣ ਪਿੱਛੋਂ ਪਹਿਲੇ ਦਿਨ (24 ਘੰਟੇ) ਦੇ ਅੰਦਰ ਏ ਜ਼ੈਡ ਟੀ ਸ਼ੁਰੂ ਕਰ ਦਿੱਤੀ ਜਾਵੇਗੀ। ਤੁਹਾਨੂੰ ਇਹ ਦਵਾਈ ਉਸ ਦੇ ਜੀਵਨ ਦੇ ਪਹਿਲੇ 6 ਹਫ਼ਤਿਆਂ ਦੌਰਾਨ ਦਿਨ ਵਿੱਚ 4 ਵਾਰੀ ਜ਼ਰੂਰੀ ਦੇਣੀ ਪਵੇਗੀ। ਇਸ ਨਾਲ ਤੁਹਾਡੇ ਬੇਬੀ ਨੂੰ ਐੱਚਆਈਵੀ (HIV) ਦੀ ਲਾਗ ਦਾ ਖ਼ਤਰਾ ਘਟ ਜਾਵੇਗਾ।

ਨਰਸ ਜਾਂ ਸਿਹਤ ਸੰਭਾਲ ਕਰਨ ਵਾਲਾ ਪੇਸ਼ਾਵਰ ਤੁਹਾਨੂੰ ਦੱਸੇਗਾ ਕਿ ਦਵਾਈ ਕਿਵੇਂ ਦੇਣੀ ਹੈ।
ਆਪਣੇ ਬੇਬੀ ਨੂੰ ਛਾਤੀ ਦਾ ਦੁੱਧ ਨਾ ਪਿਆਓ
ਜੇ ਤੁਹਾਨੂੰ ਐੱਚਆਈਵੀ (HIV) ਹੋਵੇ, ਆਪਣੇ ਬੇਬੀ ਨੂੰ ਛਾਤੀ ਦਾ ਦੁੱਧ ਨਾ ਪਿਆਓ। ਛਾਤੀ ਦਾ ਦੁੱਧ ਪਿਆਉਣ ਨਾਲ ਮਾਂ ਤੋਂ ਬੇਬੀ ਨੂੰ ਐੱਚਆਈਵੀ (HIV) ਲੱਗਣ ਦਾ ਇੱਕ ਰਸਤਾ ਬਣਦਾ ਹੈ। ਕੈਨੇਡਾ ਅਤੇ ਦੂਜੇ ਵਿਕਸਤ ਦੇਸ਼ਾਂ ਵਿੱਚ ਤੁਹਾਡੇ ਬੇਬੀ ਦੇ ਪੋਸ਼ਟਿਕ ਭੋਜਨ ਲਈ ਫ਼ਾਰਮੂਲਾ ਸਭ ਤੋਂ ਵੱਧ ਸੁਰੱਖਿਅਤ ਹੁੰਦਾ ਹੈ। ਆਂਟੇਰੀਓ ਵਿੱਚ ਇੱਕ ਪ੍ਰੋਗਰਾਮ ਹੈ ਜੋ ਐੱਚਆਈਵੀ (HIV) ਪੌਜ਼ੇਟਿਵ ਮਾਵਾਂ ਨੂੰ ਪੈਦਾ ਹੋਏ ਬੇਬੀਆਂ ਦੇ ਜੀਵਨ ਦੇ ਪਹਿਲੇ ਸਾਲ ਲਈ ਮੁਫ਼ਤ ਫ਼ਾਰਮੂਲਾ ਮੁਹੱਈਆ ਕਰਦਾ ਹੈ। ਟਰੀਸਾ ਗਰੁਪ ਨੂੰ ਫ਼ੋਨ ਕਰਕੇ ਇਸ ਪ੍ਰੋਗਰਾਮ `ਤੇ ਪਹੁੰਚ ਕਰੋ। ਜੇ ਤੁਸੀਂ ਆਂਟੇਰੀਓ ਤੋਂ ਬਾਹਰ ਰਹਿੰਦੇ ਹੋਵੋਂ, ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਪੁੱਛੋ ਕਿ ਮੁਫ਼ਤ ਫ਼ਾਰਮੂਲਾ ਮੁਹੱਈਆ ਕਰਨ ਵਾਲੇ ਪ੍ਰੋਗਰਾਮ ਕਿੱਥੇ ਹਨ।
ਦਵਾਈਆਂ ਦੇ ਤੁਹਾਡੇ ਬੇਬੀ ਉੱਤੇ ਮੰਦੇ ਅਸਰ ਵੀ ਪੈ ਸਕਦੇ ਹਨ
ਭਾਵੇਂ ਐੱਚਆਈਵੀ (HIV) ਟੈਸਟ ਨੈਗੇਟਿਵ ਹੀ ਹੋਵੇ, ਡਾਕਟਰ ਤੁਹਾਡੇ ਬੇਬੀ ਦੀ ਪੈਰਵੀ ਕਰੇਗਾ ਕਿ ਕੀ ਦਵਾਈਆਂ ਥੋੜ੍ਹੇ ਸਮੇਂ ਜਾਂ ਲੰਮੇਂ ਸਮੇਂ ਦੀਆਂ ਸਮੱਸਿਆਵਾਂ ਤਾਂ ਨਹੀਂ ਪੈਦਾ ਕਰ ਰਹੀਆਂ। ਗਰਭਵਤੀ ਮਾਵਾਂ ਨੂੰ ਦਿੱਤੀਆਂ ਜਾਂਦੀਆਂ ਦਵਾਈਆਂ ਬਹੁਤ ਸੁਰੱਖਿਅਤ ਹੁੰਦੀਆਂ ਹਨ। ਕਦੇ ਕਦੇ ਥੋੜ੍ਹੇ ਸਮੇਂ ਲਈ ਮੰਦੇ ਅਸਰ ਵੇਖਣ ਵਿੱਚ ਆ ਸਕਦੇ ਹਨ।
- ਪੈਦਾ ਹੋਣ ਪਿੱਛੋਂ ਏ ਜ਼ੈੱਡ ਟੀ ਕਾਰਨ ਤੁਹਾਡੇ ਬੇਬੀ ਨੂੰ ਅਨੀਮਾ ਹੋ ਸਕਦਾ ਹੈ। ਅਨੀਮੇ ਦਾ ਭਾਵ ਹੁੰਦਾ ਹੈ ਕਿ ਤੁਹਾਡੇ ਬੇਬੀ ਵਿੱਚ ਲਾਲ ਸੈੱਲ ਕਾਫ਼ੀ ਨਹੀਂ ਹਨ, ਉਹ ਸੈੱਲਾ ਜਿਹੜੇ ਸਾਰੇ ਸਰੀਰ ਨੂੰ ਆਕਸੀਜਨ ਪਹੁੰਚਾਉਂਦੇ ਹਨ।
- ਏ ਜ਼ੈੱਡ ਟੀ ਮਿਟੀਚੋਂਡਰੀਆ (Mitochondria) ਦਾ ਵੀ ਨੁਕਸਾਨ ਕਰ ਸਕਦੀ ਹੈ ਅਤੇ ਬੇਬੀ ਲਈ ਖ਼ੂਨ ਜਾਂ ਕਾਲਜੇ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਮਿਟੀਚੋਂਡਰੀਆ ਤੁਹਾਡੇ ਸਰੀਰ ਦੇ ਸਾਰੇ ਸੈੱਲਾਂ ਵਿੱਚ ਮਿਲਦੇ ਹਨ। ਉਹ ਸੈੱਲ ਵਿੱਚ ਊਰਜਾ ਬਣਾਉਣ ਵਿੱਚ ਮਦਦ ਕਰਦੀਆਂ ਹਨ।

ਜਦੋਂ ਏ ਜ਼ੈੱਡ ਟੀ ਦੇਣੀ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਅਨੀਮੇ ਜਾਂ ਮਿਟੀਚੋਂਡਰੀਆ ਕਾਰਨ ਹੋਏ ਨੁਕਸਾਨ ਵੀ ਖ਼ਤਮ ਹੋ ਜਾਂਦੇ ਹਨ।
ਹੁਣ ਤੀਕ, ਦੇ ਅਧਿਐਨ ਦੱਸਦੇ ਹਨ ਕਿ ਇਹ ਦਵਾਈਆਂ ਲੈਣ ਨਾਲ ਲੰਮੇਂ ਸਮੇਂ ਦੇ ਮੰਦੇ ਅਸਰ ਨਹੀਂ ਪੈਂਦੇ। ਅਧਿਐਨ ਇਹ ਵੀ ਦਰਸਾਉਂਦੇ ਹਨ ਕਿ ਬੱਚੇ ਇਹ ਦਵਾਈਆਂ ਆਮ ਲੈਂਦੇ ਹਨ।
ਅਸੀਂ ਤੁਹਾਡੇ ਬੱਚੇ ਦੇ ਵਿਕਾਸ ਦਾ ਬਾਕਾਇਦਾ ਮੁਲਾਂਕਣ ਕਰਦੇ ਰਹਾਂਗੇ। ਜੇ ਕੋਈ ਚਿੰਤਾ ਵਾਲੀ ਗੱਲ ਵੇਖੀ ਗਈ ਤਾਂ ਅਸੀਂ ਸੁਝਾਅ ਦੇਵਾਂਗੇ ਜਾਂ ਤੁਹਾਡੇ ਬੱਚੇ ਨੂੰ ਦੂਜੇ ਪ੍ਰੋਗਰਾਮਾਂ ਲਈ ਭੇਜਾਂਗੇ
ਜੇ ਤੁਹਾਡੇ ਬੇਬੀ ਦਾ ਐੱਚਆਈਵੀ ਟੈਸਟ ਪੌਜ਼ੇਟਿਵ ਹੋਵੇ
ਕੈਨੇਡਾ ਵਿੱਚ ਜੇ ਤੁਹਾਡਾ ਬੇਬੀ ਸਿਹਤ ਸੰਭਾਲ ਲਈ ਬਾਕਾਇਦਾ ਕਲਿਨਿਕ ਜਾਂਦੇ ਹੋਣ, ਅਤੇ ਨੁਸਖ਼ੇ ਅਨੁਸਾਰ ਦਵਾਈ ਲੈਂਦੇ ਹੋਣ ਤਾਂ ਉਹ ਆਮ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਨ। ਜੇ ਤੁਹਾਡੇ ਬੇਬੀ ਦੀ ਪਹਿਲਾਂ ਹੀ ਤਸ਼ਖ਼ੀਸ ਹੋ ਜਾਂਦੀ ਹੈ ਤਾਂ ਜੇ ਲੋੜ ਹੋਵੇ, ਉਸ ਨੂੰ ਸਿਹਤਮੰਦ ਰੱਖਣ ਲਈ ਡਾਕਟਰ ਨਾਲ ਹੀ ਦਵਾਈ ਦੇਣੀ ਸ਼ੁਰੂ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਕ੍ਰਿਪਾ ਕਰ ਕੇ "ਐੱਚਆਈਵੀ (HIV) ਅਤੇ ਤੁਹਾਡਾ ਬੱਚਾ" ਪੜ੍ਹੋ।
ਐੱਚਆਈਵੀ ਅਤੇ ਗਰਭ ਸੰਬੰਧਤ ਹੋਰ ਵਸੀਲੇ
ਜੇ ਤੁਹਾਡੇ ਕੋਈ ਪ੍ਰਸ਼ਨ ਜਾਂ ਸਰੋਕਾਰ ਹੋਣ ਤਾਂ ਆਪਣੇ ਬੱਚੇ ਦੇ ਡਾਕਟਰ ਜਾਂ ਐੱਚਆਈਵੀ ਕਲੀਨਿਕ ਨਾਲ ਸੰਪਰਕ ਕਰੋ।
ਵੱਧ ਜਾਣਕਾਰੀ ਵਾਸਤੇ ਕਿਰਪਾ ਕਰ ਕੇ ਹੇਠ ਦਰਜ ਪੜ੍ਹੋ
ਮਦਰਸਿੱਕ (Motherisk)
www.motherisk.org (ਸਿਰਫ਼ ਅੰਗਰੇਜੀ ਵਿੱਚ ਹੀ ਉਪਲਬਧ ਹੈ)
ਟਰੀਸਾ ਗਰੁੱਪ (Teresa Group)
www.teresagroup.ca (ਸਿਰਫ਼ ਅੰਗਰੇਜੀ ਵਿੱਚ ਹੀ ਉਪਲਬਧ ਹੈ)
416-596-7703
ਮੁੱਖ ਨੁਕਤੇ
- ਜੇ ਮਾਂ ਗਰਭ ਅਵਸਥਾ ਜਾਂ ਜਨਮ ਦੇਣ ਦੌਰਾਨ ਦਵਾਈ ਨਹੀਂ ਲੈਂਦੀ ਤਾਂ 4 ਐੱਚਆਈਵੀ (HIV) ਪੌਜ਼ੇਟਿਵ ਮਾਵਾਂ ਵਿੱਚੋਂ 1 ਮਾਂ ਨੂੰ ਐੱਚਆਈਵੀ ਲੱਗ ਜਾਵੇਗੀ।
- ਮਾਂ ਅਤੇ ਬੇਬੀ ਦੋਹਾਂ ਲਈ ਦਵਾਈਆਂ ਬੇਬੀ ਲਈ ਵੀ ਐੱਚਆਈਵੀ (HIV) ਲੱਗਣ ਦੇ ਖ਼ਤਰੇ ਨੂੰ ਘੱਟ ਕਰ ਸਕਦੀਆਂ ਹਨ।
- ਤੁਹਾਡੇ ਬੇਬੀ ਦੀ ਪੈਰਵੀ ਸੰਭਾਲ ਕਰਨ ਦੀ ਲੋੜ ਹੋਵੇਗੀ ਇਹ ਦੇਖਣ ਲਈ ਕਿ ਕੀ ਦਵਾਈਆਂ ਕਿਸੇ ਮੰਦੇ ਅਸਰਾਂ ਦਾ ਕਾਰਨ ਹਨ।