ਕੰਨ ਪੇੜੇ ਕੀ ਹੁੰਦੇ ਹਨ?
ਕੰਨ ਪੇੜੇ ਇੱਕ ਸਖ਼ਤ (ਅਚਾਨਕ ਲੱਗਣ ਵਾਲੀ) ਬਿਮਾਰੀ ਹੈ ਜੋ ਪੈਰਾਮਿਕਸੋਵਾਇਰਸ (ਵਾਇਰਸਾਂ ਦਾ ਇੱਕ ਗਰੁਪ ਜਿਸ ਵਿੱਚ ਕੰਨ ਪੇੜੇ ਅਤੇ ਖਸਰਾ ਲਾਉਣ ਵਾਲੇ ਵਾਇਰਸ ਸ਼ਾਮਲ ਹੁੰਦੇ ਹਨ) ਨਾਂ ਦੇ ਵਾਇਰਸ ਕਾਰਨ ਲੱਗਦੀ ਹੈ। ਇਸ ਕਾਰਨ ਪਰਾਟਿਡ ਗਲੈਂਡਜ਼ ਸੁੱਜ ਜਾਂਦੇ ਹਨ, ਜਿਹੜੇ ਸਲਾਈਵਾ (ਲਵਾਬ) ਪੈਦਾ ਕਰਦੇ ਹਨ। ਇਹ ਗਲੈਂਡਜ਼ ਹਰੇਕ ਕੰਨ ਦੇ ਸਾਮ੍ਹਣੇ ਅਤੇ ਥੱਲ੍ਹੇ ਅਤੇ ਥਲੜ੍ਹੇ ਜਬਾੜੇ ਦੀ ਲਾਈਨ ਨੇੜੇ ਸਥਿਤ ਹੁੰਦੇ ਹਨ।
ਕੰਨ ਪੇੜੇ ਆਸਾਨੀ ਨਾਲ ਫੈਲ ਜਾਂਦੇ ਹਨ
ਕੰਨ ਪੇੜੇ ਹਵਾ ਦੁਆਰਾ, ਖੰਘਣ, ਨਿੱਛ ਮਾਰਨ ਨਾਲ, ਜਾਂ ਸਧਾਰਨ ਗੱਲਾਂ ਕਰਦਿਆਂ ਆਦਮੀ ਤੋਂ ਆਦਮੀ ਤੱਕ ਫੈਲ ਜਾਂਦੇ ਹਨ। ਕੰਨ ਪੇੜੇ ਛੋਹਣ ਨਾਲ ਵੀ ਫੈਲ ਸਕਦੇ ਹਨ। ਤੁਹਾਡੇ ਬੱਚੇ ਨੂੰ ਕਿਸੇ ਸਤਹਾ ਜਿਸ `ਤੇ ਲਾਗ ਵਾਲੇ ਤੁਪਕੇ ਲੱਗੇ ਹੁੰਦੇ ਹਨ ਨੂੰ ਛੋਹਣ ਅਤੇ ਫਿਰ ਹੱਥਾਂ ਨਾਲ ਆਪਣੀਆਂ ਅੱਖਾਂ, ਮੂੰਹ, ਜਾਂ ਚਿਹਰੇ ਨੂੰ ਛੋਹਣ ਨਾਲ ਵਾਇਰਸ ਲੱਗ ਸਕਦੀ ਹੈ।
ਕੰਨ ਪੇੜੇ ਬਹੁਤ ਹੀ ਛੂਤਕਾਰੀ (ਇਹ ਆਸਾਨੀ ਨਾਲ ਫੈਲਦੀ ਹੈ) ਬਿਮਾਰੀ ਹੈ ਜੋ ਗਲੈਂਡਜ਼ ਦੇ ਸੁਜਣਾ ਸ਼ੁਰੂ ਹੋਣ ਦੇ ਇੱਕ ਜਾਂ ਦੋ ਦਿਨ ਪਹਿਲਾਂ ਅਤੇ ੫ ਦਿਨ ਪਿੱਛੋਂ ਤੱਕ ਫੈਲ ਸਕਦੀ ਹੈ। ਤੁਹਾਡੇ ਬੱਚੇ ਨੂੰ ਅਲੱਗ ਰੱਖਣ ਦੀ ਜ਼ਰੂਰਤ ਹੋਵੇਗੀ। ਆਪਣੇ ਬੱਚੇ ਦੂਸਰਿਆਂ ਤੋਂ ਦੂਰ ਰੱਖੋ, ਵਿਸ਼ੇਸ਼ ਤੌਰ ਤੇ ਬੇਬੀਜ਼ ਅਤੇ ਛੋਟੇ ਬੱਚਿਆਂ ਤੋਂ, ਜਿੰਨੀ ਦੇਰ ਤੀਕ ਉਹ ਛੂਤਕਾਰੀ ਤੋਂ ਮੁਕਤ ਨਹੀਂ ਹੋ ਜਾਂਦੀ।
ਕੰਨ ਪੇੜਿਆਂ ਦੀ ਵੈਕਸੀਨ ਨਾਲ ਰੱਖਿਆ ਕਰਨੀ
ਵੈਕਸੀਨੇਸ਼ਨ ਪ੍ਰੋਗਰਾਮਾਂ ਕਾਰਨ, ਵਿਕਸਤ ਦੇਸਾਂ ਵਿੱਚ ਬਚਪਨ ਵਿੱਚ ਕੰਨ ਪੇੜੇ ਬਹੁਤ ਹੀ ਘੱਟ ਹੁੰਦੇ ਹਨ। ਬੱਚਿਆਂ ਨੂੰ ਖਸਰਾ-ਕੰਨ ਪੇੜੇ-ਛੇਟੀ ਸੀਤਲਾ (measles-mumps-rubella (MMR) ਵੈਕਸੀਨ ਦਿੱਤੀ ਜਾਂਦੀ ਹੈ ਜਦੋਂ ਉਹ 12 ਅਤੇ 15 ਮਹੀਨਿਆਂ ਦੇ ਦਰਮਿਆਨ ਹੁੰਦੇ ਹਨ। ਉਸ ਪਿੱਛੋਂ, ਵੈਕਸੀਨ ਦਾ ਇੱਕ ਬੂਸਟਰ ਸ਼ਾਟ ਦਿੱਤਾ ਜਾਂਦਾ ਹੈ ਜਾਂ ਤਾਂ ਜਦੋਂ ਉਹ 18 ਮਹੀਨਿਆਂ ਦੇ ਹੋ ਜਾਂਦੇ ਹਨ ਜਾਂ ਚਾਰ ਤੋਂ ਪੰਜ ਸਾਲ ਦੇ ਦਰਮਿਆਨ ਹੁੰਦੇ ਹਨ। ਬਹੁਤੇ ਕੇਸਾਂ ਵਿੱਚ ਕੰਨ ਪੇੜੇ ਉਨ੍ਹਾਂ ਲੋਕਾਂ ਨੂੰ ਹੁੰਦੇ ਹਨ ਜਿਨ੍ਹਾਂ ਨੂੰ ਬਿਲਕੁਲ ਹੀ ਟੀਕਾ ਨਹੀਂ ਲੱਗਾ ਹੁੰਦਾ ਜਾਂ ਜਿਨ੍ਹਾਂ ਨੇ ਬੂਸਟਰ ਸ਼ਾਟ ਨਹੀਂ ਲਗਵਾਇਆ ਹੁੰਦਾ।
ਕੰਨ ਪੇੜਿਆਂ ਦੀਆਂ ਨਿਸ਼ਾਨੀਆਂ ਅਤੇ ਲੱਛਣ
ਪੰਜਾਂ ਵਿੱਚੋਂ ਇੱਕ ਬੱਚੇ ਵਿੱਚ ਕੰਨ ਪੇੜਿਆਂ ਦੇ ਕੋਈ ਲੱਛਣ ਨਹੀਂ ਹੁੰਦੇ। ਤਿੰਨ ਵਿੱਚੋਂ ਇੱਕ ਬੱਚੇ ਨੂੰ ਸੋਜ ਨਹੀਂ ਹੁੰਦੀ। ਹੇਠ ਦਰਜ ਕੁਝ ਲੱਛਣ ਹਨ ਜਿਨ੍ਹਾਂ ਦਾ ਤੁਸੀਂ ਪਤਾ ਕਰ ਸਕਦੇ ਹੋ:
- ਮੂੰਹ ਵਿੱਚ ਥੁੱਕ ਪੈਦਾ ਕਰਨ ਵਾਲੇ ਗਲੈਂਡਜ਼ ਵਿੱਚੋਂ ਇੱਕ ਜਾਂ ਵੱਧ ਗਲੈਂਡਜ਼ ਦਾ ਸੁਜਣਾ
- ਕੰਨਾਂ ਮੂਹਰੇ ਅਤੇ ਜਬਾੜੇ ਤੋਂ ਪਾਰ ਲੰਘਦੇ ਪਰਾਟਿਡ ਗਲੈਂਡਜ਼ ਵਿੱਚੋਂ ਇੱਕ ਜਾਂ ਦੋਹਾਂ ਦਾ ਸੁਜਣਾ
- ਖੰਘ ਜਾਂ ਵਗਦਾ ਨੱਕ
- ਸਿਰ ਦਾ ਦਰਦ, ਸਿਹਤ ਦੀ ਖ਼ਰਾਬੀ, ਅਤੇ ਨੀਵੇ ਦਰਜੇ ਦਾ ਬੁਖ਼ਾਰ
- ਬਿਨਾਂ ਸੋਜ ਗਲ਼ੇ ਦੀ ਲਾਗ
ਸਿਰਫ਼ ਡਾਕਟਰੀ ਹੀ ਕੰਨੇ ਪੇੜਿਆਂ ਦੀ ਤਸ਼ਖ਼ੀਸ ਕਰ ਸਕਦਾ ਹੈ।
ਕੰਨ ਪੇੜਿਆਂ ਦੀਆਂ ਪੇਚੀਦਗੀਆਂ
ਆਮ ਤੌਰ ਤੇ ਬੱਚਿਆਂ ਵਿੱਚ ਕੰਨ ਪੇੜੇ ਹਲ਼ਕੀ ਪੱਧਰ ਦੇ ਹੁੰਦੇ ਹਨ। ਜ਼ਿਆਦਾ ਗੰਭੀਰ ਰੋਗ ਬਾਲਗਾਂ ਨੂੰ ਹੋ ਸਕਦਾ ਹੈ ਪਰ ਬੱਚਿਆਂ ਵਿੱਚ ਫਿਰ ਵੀ ਪੇਚੀਦਗੀਆਂ ਹੋ ਸਕਦੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹੋ ਸਕਦੀਆਂ ਹਨ:
- ਪਤਾਲੂ (orchitis) ਦੀ ਸੋਜ ਜਿਸ ਨਾਲ ਦਰਦ, ਸੋਜ, ਨਰਮੀ, ਜੀਅ ਕੱਚਾ ਹੋਣਾ, ਉਲਟੀ ਆਉਣੀ, ਜਾਂ ਬੁਖ਼ਾਰ ਹੋਣਾ ਹੋ ਸਕਦਾ ਹੈ। ਇਹ ਦਰਦ ਕਈ ਹਫ਼ਤੇ ਰਹਿੰਦਾ ਹੈ। ਪਤਾਲੂਆਂ ਦੀ ਸੋਜ ਜੁਆਨੀ ਚੜ੍ਹਣ ਪਿੱਛੋਂ ਅਕਸਰ ਹੁੰਦੀ ਹੈ।
- ਕਈ ਬੱਚਿਆਂ ਅਤੇ ਬਾਲਗ਼ਾਂ ਨੂੰ ਜੋੜਾਂ, ਥਾਇਰਾਡ ਗਲੈਂਡ, ਛਾਤੀ (ਆਂ), ਦਿਮਾਗ਼, ਜਾਂ ਗੁਰਦਿਆਂ ਦੀ ਸੋਜ ਹੋ ਸਕਦੀ ਹੈ। ਇਹ ਬਹੁਤ ਹੀ ਘੱਟ ਹੁੰਦਾ ਹੈ।
- ਕੰਨ ਪੇੜੇ ਕੇਂਦਰੀ ਨਰਵਿਸ ਪ੍ਰਣਾਲੀ ਨੂੰ ਹਾਨੀ ਪਹੁੰਚਾਅ ਸਕਦੇ ਹਨ। ਇਸ ਦਾ ਮਤਲਬ ਮੈਨਿਨਜਾਈਟਿਸ ( ਲਾਗ ਵਾਲੀ ਬਿਮਾਰੀ ਜਿਸ ਵਿੱਚ ਦਿਮਾਗ਼ ਅਤੇ ਰੀੜ੍ਹ ਦੁਆਲੇ ਟਿਸ਼ੂਆਂ ਨੂੰ ਜਰਾਸੀਮੀ ਲਾਗ ਕਾਰਨ ਸੋਜ ਹੋ ਜਾਂਦੀ ਹੈ), ਚੱਲਣ-ਫ਼ਿਰਨ ਵਿੱਚ ਤਾਲਮੇਲ ਦੀ ਸਮੱਸਿਆ (ਸੇਰਿਬਿਲਰ ਅਟੈਕਸੀਆ) , ਜਾਂ ਇੱਕ ਜਾਂ ਦੋਹਾਂ ਕੰਨਾਂ ਤੋਂ ਬੋਲ਼ੇ ਹੋਣਾ ਹੋ ਸਕਦਾ ਹੈ। ਕੰਨ ਪੇੜਿਆਂ ਕਾਰਨ ਬੱਚਿਆਂ ਦਾ ਬੋਲ਼ੇ ਹੋ ਜਾਣਾ ਸਭ ਤੋਂ ਵੱਧ ਸੰਭਾਵੀ ਪੇਚੀਦਗੀ ਹੁੰਦੀ ਹੈ।
ਕੰਨ ਪੇੜਿਆਂ ਦੇ ਖ਼ਤਰਿਆਂ ਦੇ ਕਾਰਨ
ਜਿਹੜੇ ਬੱਚੇ ਐਮਐਮਆਰ(MMR) ਦੀ ਵੈਕਸੀਨ ਦੇ ਟੀਕੇ ਨਹੀਂ ਲਵਾ ਕੇ ਸੁਰੱਖਿਅਤ ਨਹੀਂ ਹੋਏ ਹੁੰਦੇ ਉਨ੍ਹਾਂ ਨੂੰ ਕੰਨ ਪੇੜਿਆਂ ਦੇ ਲੱਗਣ ਦੀ ਸੰਭਾਨਾ ਵੱਧ ਹੁੰਦੀ ਹੈ।
ਡਾਕਟਰ ਕੰਨ ਪੇੜਿਆਂ ਦਾ ਕੀ ਕਰ ਸਕਦਾ ਹੈ
ਕੰਨ">ਹੈ। ਸਕਦਾ ਕਹਿ ਵੀ ਲੈਣ ਨਮੂਨਾ ਨਾਲ ਫ਼ੰਬੇ ਵਿੱਚੋਂ ਗਲ਼ੇ ਜਾਂ ਨੱਕ ਲਈ ਟੈਸਟ ਦੇ ਖ਼ੂਨ ਡਾਕਟਰ ਜਾਂਦੀ ਕੀਤੀ ਰਾਹੀਂ ਮੁਆਇਨੇ ਸਰੀਰਕ ਬੱਚੇ ਤੁਹਾਡੇ ਤਸ਼ਖ਼ੀਸ ਦੀ ਪੇੜਿਆਂ>
ਕੰਨ ਪੇੜਿਆਂ ਵਾਲੇ ਬੱਚੇ ਦੀ ਘਰ ਵਿੱਚ ਸੰਭਾਲ ਕਰਨੀ
ਕੰਨ ਪੇੜਿਆਂ ਦਾ ਕੋਈ ਵਿਸੇਸ਼ ਇਲਾਜ ਨਹੀਂ ਹੁੰਦਾ। ਤੁਸੀਂ ਆਪਣੇ ਬੱਚੇ ਨੂੰ ਅਰਾਮ ਵਿੱਚ ਰੱਖ ਕੇ ਉਸ ਦੀ ਮਦਦ ਕਰ ਸਕਦੇ ਹੋ।
ਬੁਖ਼ਾਰ 'ਤੇ ਨਜ਼ਰ ਰੱਖੋ ਅਤੇ ਇਲਾਜ ਕਰੋ
ਬੁਖ਼ਾਰ ਜਾਂ ਦਰਦ ਦੇ ਇਲਾਜ ਲਈ ਅਸੀਟਾਮਿਨੋਫ਼ਿਨ (ਟਾਇਲਾਨੌਲ ਜਾਂ ਟੈਂਪਰਾ ਜਾਂ ਦੂਜੇ ਬਰੈਂਡ) ਜਾਂ ਆਈਬਿਊਪਰੋਫ਼ੈਨ (ਮੌਟਰਿਨ ਜਾਂ ਐਡਵਿੱਲ ਜਾਂ ਦੂਜੇ ਬਰੈਂਡ) ਵਰਤੀ ਜਾ ਸਕਦੀ ਹੈ। ਆਪਣੇ ਬੱਚੇ ਨੂੰ ਏ ਐੱਸ ਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ) ਨਾ ਦਿਓ।
ਤਰਲ
ਬੱਚੇ ਅੰਦਰ ਪਾਣੀ ਦੀ ਢੁਕਵੀਂ ਮਾਤਰਾ ਕਾਇਮ ਰੱਖਣ ਲਈ ਉਸ ਨੂੰ ਪਾਣੀ ਜਾਂ ਦੂਜੇ ਤਰਲ ਦਿਓ।
ਆਪਣੇ ਬੱਚੇ ਨੂੰ ਬੈੱਡ ਉੱਤੇ ਅਰਾਮ ਕਰਨ ਦੇਣਾ ਅਤੇ ਦੂਜਿਆਂ ਤੋਂ ਅਲਹਿਦਾ ਰੱਖਣਾ
ਪਰਾਟਿਡ ਗਲੈਂਡਜ਼ ਦੀ ਸੋਜ ਸ਼ੁਰੂ ਹੋਣ ਤੋਂ ਪਿੱਛੋਂ 5 ਦਿਨ ਲਈ ਤੁਹਾਡਾ ਬੱਚਾ ਸਕੂਲ ਜਾਂ ਡੇਅ ਕੇਅਰ ਨਹੀਂ ਜਾ ਸਕਦਾ। ਪਬਲਿਕ ਹੈਲ਼ਥ ਵਿਭਾਗ ਨੂੰ ਤੁਹਾਡੇ ਬੱਚੇ ਅੰਦਰ ਕੰਨ ਪੇੜਿਆਂ ਦੀ ਤਸ਼ਖ਼ੀਸ ਦੀ ਸੂਚਨਾ ਦੇ ਦਿੱਤੀ ਜਾਵੇਗੀ ਅਤੇ ਉਹ ਵਿਭਾਗ ਉਸ ਬਾਰੇ ਪੈਰਵੀ ਕਰੇਗਾ।
ਡਾਕਟਰੀ ਸਹਾਇਤਾ ਕਦੋਂ ਲੈਣੀ ਹੈ
ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ ਜੇ:
- ਤੁਹਾਡੇ ਬੱਚੇ ਦਾ ਬੁਖ਼ਾਰ 3 ਦਿਨਾਂ ਤੋਂ ਵੱਧ ਰਹਿੰਦਾ ਹੈ
- ਪਰਾਟਿਡ ਗਲੈਂਡਜ਼ ਦੀ ਸੋਜ 7 ਦਿਨਾਂ ਤੋਂ ਵੱਧ ਰਹਿੰਦੀ ਹੈ; ਕਈ ਸੂਰਤਾਂ ਵਿੱਚ, ਪਹਿਲੇ ਪਾਸੇ ਵਿੱਚ ਸੋਜ ਹੋਣ ਦੇ ਥੋੜ੍ਹੇ ਦਿਨਾਂ ਪਿੱਛੋਂ ਹੀ ਚਿਹਰੇ ਦੇ ਦੂਜੇ ਪਾਸੇ ਵਿੱਚ ਸੋਜ ਹੋ ਜਾਂਦੀ ਹੈ
- ਸੋਜ ਦਾ ਦਰਦ ਹੋਰ ਵਧਦਾ ਜਾਂਦਾ ਹੈ
ਆਪਣੇ ਬੱਚੇ ਨੂੰ ਐਮਰਜੰਸੀ ਲੈ ਕੇ ਜਾਓ ਜਾਂ 911 ਨੂੰ ਫ਼ੋਨ ਕਰੋ, ਜੇ:
- ਤੁਹਾਡੇ ਬੱਚੇ ਦੇ ਵਰਤਾਉ ਜਾਂ ਉਸ ਦੀਆਂ ਸਰੀਰਕ ਯੋਗਤਾਵਾਂ ਵਿੱਚ ਤਬਦੀਲੀਆਂ ਵੇਖਦੇ ਹੋ ਜਾਂ ਉਸ ਨੂੰ ਦੌਰਾ ਪੈਂਦਾ ਹੈ
- ਤੁਸੀਂ ਆਪਣੇ ਬੱਚੇ ਦੇ ਦਰਦ ਨੂੰ ਅਸੀਟਾਮਿਨੋਫ਼ਿਨ ਜਾਂ ਆਈਬਿਊਪਰੋਫ਼ੈਨ ਨਾਲ ਠੀਕ ਨਹੀਂ ਕਰ ਸਕਦੇ
- ਸੋਜ ਬਹੁਤ ਹੀ ਦੁਖਦਾਈ ਹੈ
ਕੰਨ ਪੇੜਿਆਂ ਦੀ ਰੋਕਥਾਮ ਕਰਨੀ
ਤੁਹਾਡੇ ਬੱਚੇ ਨੂੰ ਖ਼ਸਰੇ,ਕੰਨ ਪੇੜਿਆਂ-ਛੋਟੀ ਸੀਤਲਾ (measles-mumps-rubella (MMR)ਦੀ ਵੈਕਸੀਨ ਦੀਆਂ 2 ਖ਼ੁਰਾਕਾਂ ਨਾਲ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧੀ 2 ਸਮਾਂ ਸੂਚੀਆਂ ਹਨ:
- 12 ਮਹੀਨੇ ਅਤੇ 18 ਮਹੀਨੇ, ਜਾਂ
- 15 ਮਹੀਨੇ ਅਤੇ 4 ਤੋਂ 6 ਸਾਲ
ਮੁੱਖ ਨੁਕਤੇ
- ਕੰਨ ਪੇੜੇ ਇੱਕ ਅਜਿਹਾ ਵਾਇਰਸ ਹੁੰਦਾ ਹੈ ਜਿਸ ਦਾ ਕੋਈ ਵਿਸ਼ੇਸ਼ ਇਲਾਜ ਨਹੀਂ ਹੁੰਦਾ।
- ਕਿਉਂਕਿ ਕੰਨ ਪੇੜੇ ਛੂਤ ਨਾਲ ਲੱਗਣ ਵਾਲੇ ਹੁੰਦੇ ਹਨ, ਇਸ ਲਈ ਤੁਹਾਡੇ ਬੱਚੇ ਨੂੰ ਅਲਹਿਦਾ ਰੱਖਣਾ ਜ਼ਰੂਰੀ ਹੈ।
- ਲੱਛਣਾਂ ਵਿੱਚ ਪਰਾਟਿਡ ਗਲੈਂਡਜ਼ ਦੀ ਸੋਜ, ਸਾਹ ਲੈਣ ਨਾਲ ਸੰਬੰਧਤ ਲੱਛਣ ਸ਼ਾਮਲ ਹੁੰਦੇ ਹਨ, ਜਾਂ ਬਿਲਕੁਲ ਕੋਈ ਲੱਛਣ ਨਹੀਂ ਹੁੰਦੇ।
- ਕੰਨ ਪੇੜਿਆਂ ਨੂੰ ਟੀਕੇ ਦੁਆਰਾ ਸੁਰੱਖਿਅਤ ਬਣਾ ਕੇ ਰੋਕਿਆ ਜਾ ਸਕਦਾ ਹੈ।