ਪੀਲੀਆ

Jaundice in newborns [ Punjabi ]

PDF download is not available for Arabic and Urdu languages at this time. Please use the browser print function instead

ਪੀਲੀਆ ਇੱਕ ਅਜਿਹੀ ਹਾਲਤ ਹੈ ਜਿਸ ਕਾਰਨ ਚਮੜੀ ਅਤੇ ਅੱਖਾਂ ਅੰਦਰ ਦੀ ਚਟਿਆਈ ਬਦਲ ਕੇ ਪੀਲ਼ੇ ਰੰਗ ਦੀ ਹੋ ਜਾਂਦੀ ਹੈ। ਨਵ-ਜੰਮਿਆਂ ਵਿੱਚ ਪੀਲੀਏ ਦੇ ਕਾਰਨਾਂ ਅਤੇ ਇਸ ਦੇ ਇਲਾਜ ਬਾਰੇ ਸਿਖਿਆ ਪ੍ਰਾਪਤ ਕਰੋ।

ਪੀਲੀਆ ਕੀ ਹੁੰਦਾ ਹੈ?

ਪੀਲੀਆ ਚਮੜੀ, ਸਰੀਰ ਦੇ ਟਿਸ਼ੂਆਂ (ਤੰਤੂਆਂ), ਅਤੇ ਤਰਲਾਂ ਦਾ ਰੰਗ ਪੀਲਾ ਹੋ ਜਾਣ ਦਾ ਕਾਰਨ ਬਣਨ ਵਾਲੀ ਇੱਕ ਹਾਲਤ ਹੁੰਦੀ ਹੈ। ਇਹ ਰੰਗ ਤੁਸੀਂ ਚਮੜੀ ਜਾਂ ਅੱਖਾਂ ਦੇ ਚਿੱਟੇ ਹਿੱਸਿਆਂ `ਤੇ ਅਕਸਰ ਦੇਖਦੇ ਹੋ। ਪੀਲਾ ਰੰਗ ਬਿਲੀਰੂਬਿਨ ਦਾ ਖੂਨ ਵਿੱਚ ਇਕੱਠੇ ਹੋਣ ਦੇ ਕਾਰਨ ਬਣਦਾ ਹੈ। ਬਿਲੀਰੂਬਿਨ ਰੰਗ ਚਾੜ੍ਹਨ ਵਾਲੇ ਪਦਾਰਥਾਂ ਦਾ ਖ਼ੂਨ ਵਿੱਚ ਛੱਡਿਆ ਜਾਂਦਾ ਹੈ ਜਦੋਂ ਲਾਲ ਰੰਗ ਦੇ ਸੈੱਲ ਟੁੱਟ ਭੱਜ ਜਾਂਦੇ ਹਨ।

ਪੀਲੀਆ ਨਵੇਂ ਜਨਮੇ ਬੱਚਿਆਂ ਵਿੱਚ ਆਮ ਹੁੰਦਾ ਹੈ। ਇਹ ਇਸ ਕਰਕੇ ਹੁੰਦਾ ਹੈ ਕਿਉਂਕ ਨਵੇਂ ਜਨਮੇ ਬੇਬੀ ਜ਼ਰੂਰਤ ਨਾਲੋਂ ਵੱਧ ਲਾਲ ਖੂਨ ਦੇ ਸੈੱਲਜ਼ ਨਾਲ ਜਨਮ ਲੈਂਦੇ ਹਨ। ਇਹ ਵਾਧੂ ਲਾਲ ਖੂਨ ਦੇ ਸੈੱਲਜ਼ ਟੁੱਟ ਜਾਂਦੇ ਹਨ, ਜਿਸ ਨਾਲ ਖੂਨ ਵਿੱਚ ਬਿਲੀਰੁਬਿਨ ਪੈਦਾ ਹੋ ਜਾਂਦਾ ਹੈ।

ਨਵੇਂ ਜਨਮੇ ਬੱਚਿਆਂ ਨੂੰ ਜ਼ਿੰਦਗੀ ਦੇ ਪਹਿਲੇ ਕੁਝ ਦਿਨਾਂ ਦੌਰਾਨ ਪੀਲੀਆ ਹੋਣਾ ਸਧਾਰਣ ਗੱਲ ਹੁੰਦੀ ਹੈ। ਆਮ ਤੌਰ ਤੇ ਇਹ ਹਾਨੀਕਾਰਕ ਨਹੀਂ ਹੁੰਦਾ।

ਹੇਠ ਦਰਜ ਕਾਰਨਾਂ ਕਰਕੇ ਨਵ-ਜਨਮੇ ਬੱਚਿਆਂ ਦੇ ਖੂਨ ਵਿੱਚ ਬਿਲੀਰੂਬਿਨ ਦੀ ਅਸਾਧਾਰਨ ਤੌਰ ਤੇ ਉੱਚੀ ਪੱਧਰ ਹੋ ਸਕਦੀ ਹੈ:

  • ਲਾਗ, ਆਹਰ ਪਾਚਕ ਅਸੰਤੁਲਨ, ਜਾਂ ਦੂਜੀਆਂ ਹਾਲਤਾਂ ਖ਼ੂਨ ਦੇ ​​ਲਾਲ ਸੈੱਲਾਂ ਨੂੰ ਆਸਾਨੀ ਨਾਲ ਟੁੱਟ ਜਾਣ ਵਾਲੇ ਬਣਾ ਸਕਦੀਆਂ ਹਨ।
  • ਜਿਗਰ, ਆਂਦਰਾਂ , ਜਾਂ ਆਹਾਰ ਨਲੀ ਦੀਆਂ ਸਮੱਸਿਆਵਾਂ ਬਿਲੀਰੂਬਿਨ ਤੋਂ ਖਹਿੜਾ ਛੁਡਾਉਣ ਵਿੱਚ ਜ਼ਿਆਦਾ ਹੌਲੀ ਹੌਲੀ ਕੰਮ ਕਰਨ ਕਰਕੇ ਵੀ ਪੈਦਾ ਹੋ ਸਕਦੀਆਂ ਹਨ। ਇਸ ਕਿਸਮ ਦੀ ਦੇਰੀ ਕੁਝ ਡਰੱਗਜ਼ ਕਾਰਨ ਵੀ ਪੈਦਾ ਹੋ ਸਕਦੀ ਹੈ।
  • ਇਸ ਤੋਂ ਪਹਿਲਾਂ ਕਿ ਸਰੀਰ ਇਸ ਤੋਂ ਛੁਟਕਾਰਾ ਪਾ ਲਵੇ, ਨਵ-ਜਨਮੇ ਬੱਚਿਆਂ ਵਿੱਚ, ਆਹਾਰ ਨਲੀ `ਚੋਂ ਬਿਲੀਰੂਬਿਨ ਵਾਪਸ ਖੂਨ ਵਿੱਚ ਜਜ਼ਬ ਹੋ ਜਾਂਦਾ ਹੈ। ਨਵ ਜਨਮੇ ਬੱਚੇ ਜਿਹੜੇ ਚੰਗੀ ਤਰ੍ਹਾਂ ਖੁਰਾਕ ਨਹੀਂ ਲੈਂਦੇ, ਉਨ੍ਹਾਂ ਵਿੱਚ ਜ਼ਿਆਦਾ ਬਿਲੀਰੂਬਿਨ ਜਜ਼ਬ ਹੁੰਦਾ ਹੈ। ਨਵ-ਜਨਮੇ ਬੱਚਿਆਂ ਵਿੱਚ ਪੀਲੀਏ ਦਾ ਇਹ ਸਭ ਤੋਂ ਵੱਧ ਆਮ ਕਾਰਨ ਹੁੰਦਾ ਹੈ।

ਜੇ ਮੈਨੂੰ ਦੱਸਿਆ ਜਾਂਦਾ ਹੈ ਕਿ ਮੇਰੇ ਬੇਬੀ ਨੂੰ ਛਾਤੀ ਦੇ ਦੁੱਧ ਚੁੰਘਾਉਣ ਜਾਂ ਛਾਤੀ ਦੇ ਦੁੱਧ ਦਾ ਪੀਲੀਆ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਤੁਸੀਂ ਕੁਝ ਲੋਕਾਂ ਤੋਂ ਛਾਤੀ ਦੇ ਦੁੱਧ ਚੁੰਘਾਉਣ ਦੇ ਪੀਲੀਏ ਜਾਂ ਛਾਤੀ ਦੇ ਦੁੱਧ ਦੇ ਪੀਲੀਏ ਦਾ ਜ਼ਿ਼ਕਰ ਕਰਦਿਆਂ ਸੁਣੋਗੇ। ਇਹ ਸ਼ਬਦ ਬਹੁਤ ਰਲ਼ਗੱਡ ਕਰਨ ਵਾਲੇ ਹਨ। ਭਾਵੇਂ ਕੁਝ ਪੀਲੀਆ ਛਾਤੀ ਦਾ ਦੁੱਧ ਚੁੰਘਾਉਣ ਕਾਰਨ ਹੋ ਸਕਦਾ ਹੈ, ਇਹ ਸਾਧਾਰਨ ਗੱਲ ਹੁੰਦੀ ਹੈ ਅਤੇ ਆਮ ਕਰ ਕੇ ਬੇਬੀ ਲਈ ਹਾਨੀਕਾਰਕ ਨਹੀਂ ਹੁੰਦੀ।

ਜਿੱਥੋਂ ਤੱਕ ਸੰਭਵ ਹੋਵੇ ਬੇਬੀ ਨੂੰ ਛਾਤੀ ਦਾ ਦੁੱਧ ਚੁੰਘਾਉਣਾ ਚੰਗੀ ਗੱਲ ਹੁੰਦੀ ਹੈ। ਕੈਨੇਡੀਅਨ ਪੀਡੀਐਟ੍ਰਿਕ ਸੁਸਾਇਟੀ (ਕੈਨੇਡੀਅਨ ਬਾਲ ਚਕਿੱਤਸਾ ਸੁਸਾਇਟੀ) ਅਤੇ ਦੂਜੀਆਂ ਪੀਡੀਐਟ੍ਰਿਕ (ਬਾਲ ਚਕਿੱਤਸਾ) ਅਸੋਸੀਏਸ਼ਨਾਂ ਘੱਟੋ ਘੱਟ 6 ਮਹੀਨੇ ਛਾਤੀ ਦਾ ਦੁੱਧ ਚੁੰਘਾਉਣ ਦੀ ਸਿਫ਼ਾਰਸ਼ ਕਰਦੀਆਂ ਹਨ। ਕਈ ਸੂਰਤਾਂ ਵਿੱਚ, ਬੇਬੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਛਾਤੀ ਦਾ ਦੁੱਧ ਚੁੰਘਾਉਣ ਅਤੇ ਆਮ ਕਰ ਕੇ ਦੁੱਧ ਪਿਆਉਣ ਬਾਰੇ ਮਦਦ ਦੀ ਲੋੜ ਹੁੰਦੀ ਹੈ। ਤੁਹਾਡਾ ਡਾਕਟਰ, ਦੁੱਧ ਦੇ ਲਹਿਣ ਬਾਰੇ ਸਲਾਹਕਾਰ, ਜਾਂ ਕੋਈ ਨਰਸ ਦੁੱਧ ਚੁੰਘਾਉਣ ਦੇ ਪ੍ਰਸ਼ਨਾਂ ਜਾਂ ਸਮੱਸਿਆਵਾਂ ਸੰਬੰਧੀ ਤੁਹਾਡੀ ਮਦਦ ਕਰ ਸਕਦੇ ਹਨ।

ਪੀਲੀਏ ਦੀਆਂ ਨਿਸ਼ਾਨੀਆਂ ਅਤੇ ਲੱਛਣ

ਪੀਲੀਏ ਨਾਲ ਬੇਬੀ ਦੀ ਚਮੜੀ ਅਤੇ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ। ਇਸ ਨਾਲ ਬੇਬੀ ਨੂੰ ਬਹੁਤ ਨੀਂਦ ਆਉਂਦੀ ਹੈ ਅਤੇ ਇਸ ਕਾਰਨ ਖ਼ੁਰਾਕ ਚੰਗੀ ਤਰ੍ਹਾਂ ਲੈਣ ਵਿੱਚ ਵੀ ਮੁਸ਼ਕਲ ਆਉਂਦੀ ਹੈ। ਨਵ-ਜੰਮੇ ਬੇਬੀ, ਜਿਸ ਨੂੰ ਪੀਲੀਆ ਨਹੀਂ, ਦੇ ਮੁਕਾਬਲੇ ਵਿੱਚ ਇਸ ਬੇਬੀ ਦੇ ਪੈਦਾ ਹੋਣ ਪਿੱਛੋਂ ਵੀ ਕਾਫ਼ੀ ਸਮਾਂ ਉਸ ਦੀ ਟੱਟੀ ਦਾ ਰੰਗ ਕਾਲ਼ਾ ਹੀ ਰਹਿ ਸਕਦਾ ਹੈ।

ਪੀਲੀਏ ਵਾਲੇ ਬੇਬੀ ਵਾਸਤੇ ਤੁਹਾਡਾ ਡਾਕਟਰ ਕੀ ਕਰ ਸਕਦਾ ਹੈ

ਤੁਹਾਡਾ ਡਾਕਟਰ ਬੇਬੀ ਦਾ ਸਰੀਰਕ ਮੁਆਇਨਾ ਕਰੇਗਾ ਅਤੇ ਬਿਲੀਰੂਬਿਨ ਦੀ ਪੱਧਰ ਦਾ ਨਿਰਣਾ ਕਰਨ ਲਈ ਇੱਕ ਸਾਦਾ ਟੈਸਟ ਕਰ ਕੇ ਤਸ਼ਖ਼ੀਸ ਦੀ ਪੁਸ਼ਟੀ ਕਰੇਗਾ। ਫ਼ਿਰ ਤੁਹਾਡੇ ਬੇਬੀ ਦੇ ਟੈਸਟ ਦੇ ਨਤੀਜਿਆਂ ਦੇ ਆਧਾਰ `ਤੇ ਡਾਕਟਰ ਸਭ ਤੋਂ ਵਧੀਆ ਇਲਾਜ ਕਰਨ ਬਾਰੇ ਫ਼ੈਸਲਾ ਕਰੇਗਾ। ਤੁਹਾਡੇ ਬੇਬੀ ਦੀ ਉਮਰ ਅਤੇ ਜਨਮ ਵੇਲੇ ਦਾ ਭਾਰ ਵੀ ਬਹੁਤ ਮਹੱਤਵਪੂਰਨ ਹੁੰਦੇ ਹਨ।

ਜਦੋਂ ਤੁਹਾਡਾ ਬੱਚਾ ਹਸਪਤਾਲ ਤੋਂ ਛੁੱਟੀ ਕਰ ਲੈਂਦਾ ਹੈ, ਡਾਕਟਰ ਜਾਂ ਨਰਸ ਤੁਹਾਨੂੰ ਦੱਸੇਗੀ ਕਿ ਆਪਣੇ ਬੇਬੀ ਦੀ ਮਦਦ ਕਰਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

ਜੇ ਟੈਸਟ ਇਹ ਸੁਝਾਅ ਦਿੰਦੇ ਹੋਣ ਕਿ ਤੁਹਾਡੇ ਬੇਬੀ ਦੇ ਬਿਲੀਰੂਬਿਨ ਲੱਗਣ ਦਾ ਵਧੇਰੇ ਖ਼ਤਰਾ ਹੈ ਜਿਸ ਦਾ ਹੋਰ ਇਲਾਜ ਕਰਨ ਦੀ ਲੋੜ ਹੈ, ਤਾਂ ਤੁਹਾਡਾ ਡਾਕਟਰ ਇੱਕ ਪੈਰਵੀ ਫੇਰੀ ਦਾ ਪ੍ਰਬੰਧ ਕਰੇਗਾ। ਕੋਈ ਹੋਰ ਤੁਹਾਡੇ ਬੇਬੀ ਦਾ ਮੁਆਇਨਾ ਅਤੇ ਟੈਸਟ ਕਰੇਗਾ।

ਜੇ ਡਾਕਟਰ ਇਹ ਨਿਰਣਾ ਕਰਦਾ ਹੈ ਪੀਲੀਆ ਹੋਣ ਦੇ ਕਈ ਹੋਰ ਪੇਚੀਦਾ ਕਾਰਨ ਹੋ ਸਕਦੇ ਹਨ ਤਾਂ ਉਹ ਅਧਿਕ ਟੈਸਟ ਕਰਵਾਉਣ ਦਾ ਫ਼ੈਸਲਾ ਵੀ ਕਰ ਸਕਦਾ/ਸਕਦੀ ਹੈ।

ਪੀਲੀਏ ਦੀਆਂ ਉਲਝਣਾਂ

ਪੀਲੀਏ ਨੂੰ ਬਹੁਤਾ ਹੀ ਸਖਤ ਬਣ ਜਾਣ ਤੋਂ ਰੋਕਣ ਲਈ ਕੁਝ ਬੇਬੀਆਂ ਦਾ ਇਲਾਜ ਕਰਨ ਦੀ ਜ਼ਰੂਰਤ ਹੁੰਦੀ ਹੈ।

ਬੇਬੀਆਂ ਦੀ ਇੱਕ ਛੋਟੀ ਜਿਹੀ ਗਿਣਤੀ ਨੂੰ ਸਖ਼ਤ ਪੀਲੀਏ ਦੀ ਕਰਨਿਕ ਟਰ ਅਸ (kernicterus ਕਹੋ: ker-NICK-ter-us) ਕਹੀ ਜਾਂਦੀ ਹਾਲਤ ਵਿਕਸਤ ਹੋ ਸਕਦੀ ਹੈ। ਇਹ ਬਹੁਤ ਹੀ ਘੱਟ ਹੁੰਦੀ ਹੈ। ਕਰਨਿਕ ਟਰ ਅਸ ਚਿਰਜੀਵੀ ਦਿਮਾਗ ਦਾ ਨੁਕਸਾਨ ਅਤੇ ਸੁਣਨ ਹਾਨੀ ਦਾ ਕਾਰਨ ਬਣ ਸਕਦਾ ਹੈ।

ਪੀਲੀਏ ਦਾ ਇਲਾਜ

ਫ਼ੋਟੋਥਰੈਪੀ (ਰੋਸ਼ਨੀ ਦੁਅਰਾ ਇਲਾਜ)

ਫ਼ੋਟੋਥਰੈਪੀ ਦਾ ਭਾਵ '' ਰੋਸ਼ਨੀ ਦੁਆਰਾ ਇਲਾਜ'' ਹੁੰਦਾ ਹੈ। ਡਾਕਟਰ ਜਾਂ ਨਰਸ ਤੁਹਾਡੇ ਬੇਬੀ ਨੂੰ ਨੰਗਾ ਕਰੇਗੀ, ਉਸ ਦੀ ਅੱਖਾਂ ਦੀ ਸੁਰੱਖਿਆ ਕਰ ਲਈ ਜਾਵੇਗੀ, ਅਤੇ ਉਸ ਨੂੰ ਖ਼ਾਸ ਤਰ੍ਹਾਂ ਦੀ ਰੌਸ਼ਨੀ ਵਿੱਚ ਰੱਖਿਆ ਜਾਵੇਗਾ। ਤੁਹਾਡੇ ਬੇਬੀ ਦੀ ਚਮੜੀ ਅਤੇ ਖ਼ੂਨ ਰੋਸ਼ਨੀ ਦੀਆਂ ਕਿਰਨਾਂ ਨੂੰ ਜਜ਼ਬ ਕਰ ਲੈਂਦੀ ਹੈ। ਇਹ ਰੋਸ਼ਨੀ ਬਿਲੀਰੂਬਿਨ ਨੂੰ ਇਸ ਰੂਪ ਵਿੱਚ ਢਾਲ ਦੇਵੇਗੀ ਜਿਹੜਾ ਪਾਣੀ ਵਿੱਚ ਘੁਲ਼ਣਸ਼ੀਲ ਹੁੰਦਾ ਤਾਂ ਜੋ ਸਰੀਰ ਇਸ ਤੋਂ ਆਸਾਨੀ ਨਾਲ ਖਹਿੜਾ ਛੁਡਾ ਸਕੇ।

ਇੱਕ ਹੋਰ ਉਤਪਾਦ ਵੀ ਹੁੰਦਾ ਹੈ ਜਿਸ ਨੂੰ ''ਬਿੱਲੀਬਲੈਂਕਿਟ'' ਕਿਹਾ ਜਾਂਦਾ ਹੈ। ਇਹ ਬੇਬੀ ਦੇ ਪੀਲੀਏ ਦਾ ਰੋਸ਼ਨੀ ਨਾਲ ਇਲਾਜ ਕਰਨ ਦਾ ਦੂਸਰਾ ਤਰੀਕਾ ਹੈ। ਕੰਬਲ ਪੱਧਰੇ ਪੈਡ ਵਾਲੀ ਜੈਕਟ ਹੁੰਦੀ ਹੈ ਜਿਹੜੀ ਬੇਬੀ ਦੇ ਦੁਆਲੇ ਵਲ਼ ਦਿੱਤੀ ਜਾਂਦੀ ਹੈ। ਇੱਕ ਲੰਬੀ ਸਲੇਟੀ ਰੰਗੇ ਹੋਜ਼ ਦੁਆਰਾ ਇਸ ਨੂੰ ਇੱਕ ਵਿਸ਼ੇਸ਼ ਮਸ਼ੀਨ ਨਾਲ ਜੋੜ ਦਿੱਤਾ ਜਾਂਦਾ ਹੈ। ਮਸ਼ੀਨ ਪੈਡ ਰੌਸ਼ਨੀ ਨੂੰ ਜਗਾ ਦਿੰਦੀ ਹੈ।

ਇਹ ਇਲਾਜ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਫ਼ੋਟੋਥੈਰਪੀ ਦੇ ਮੰਦੇ ਅਸਰ

ਬੇਬੀਆਂ ਨੂੰ ਘੜੀ ਮੁੜੀ ਤੇ ਪਤਲੀਆਂ ਟੱਟੀਆਂ ਲੱਗ ਜਾਂਦੀਆਂ ਹਨ ਜਿਨ੍ਹਾਂ ਦਾ ਰੰਗ ਕਈ ਵਾਰੀ ਹਰੇ ਜਿਹੇ ਰੰਗ ਦਾ ਹੁੰਦਾ ਹੈ। ਇਹ ਸਾਧਾਨ ਗੱਲ ਹੁੰਦੀ ਹੈ, ਕਿਉਂਕਿ ਸਰੀਰ ਟੱਟੀ ਰਾਹੀਂ ਬਿਲੀਰੂਬਿਨ ਨੂੰ ਖ਼ਾਰਜ ਕਰਦਾ ਹੈ। ਇਹ ਮੰਦਾ ਅਸਰ ਇਲਾਜ ਖ਼ਤਮ ਹੋਣ ਦੇ ਨਾਲ ਹੀ ਖ਼ਤਮ ਹੋ ਜਾਣਾ ਚਾਹੀਦਾ ਹੈ।

ਫ਼ੋਟੋਥਰੈਪੀ ਦੁਆਰਾ ਇਲਾਜ ਕਰਵਾੳਣ ਵਾਲੇ ਬੇਬੀਆਂ ਦੀ ਨਿਗਰਾਨੀ ਰੱਖੀ ਜਾਵੇਗੀ ਤਾਂਕਿ ਬੇਬੀਆਂ ਵਿੱਚ ਪਾਣੀ ਦੀ ਘਾਟ ਨਾ ਹੋ ਜਾਵੇ। ਕਈ ਬੇਬੀਆਂ ਨੂੰ ਅਧਿਕ ਤਰਲ ਦੀ ਲੋੜ ਪੈ ਸਕਦੀ ਹੈ ਜੋ ਨਾੜੀ ਰਾਹੀਂ (IV) ਦਿੱਤਾ ਜਾਂਦਾ ਹੈ।

ਪੀਲੀਏ ਦੀ ਰੋਕਥਾਮ

ਬੇਬੀ ਦੇ ਪੈਦਾ ਹੋਣ ਪਿੱਛੋਂ ਪਹਿਲੇ ਘੰਟੇ ਅਤੇ ਪਹਿਲੇ ਦਿਨਾਂ ਵਿੱਚ ਦੁੱਧ ਪਿਆਉਣ, ਖ਼ਾਸ ਕਰ ਛਾਤੀ ਦਾ ਦੁੱਧ ਬੇਬੀ ਨੂੰ ਕਈ ਵਾਰ ਚੁੰਘਾਉ। ਇਸ ਨਲ ਬੇਬੀ ਨੂੰ ਪੀਲੀਏ ਦਾ ਗੰਭੀਰ ਖ਼ਤਰਾ ਘਟਾਉਣ ਵਿੱਚ ਮਦਦ ਮਿਲਦੀ ਹੈ। ਖੁਰਾਕ ਦੇਣ ਨਾਲ ਤੁਹਾਡਾ ਬੇਬੀ ਖ਼ੁਰਾਕ ਜ਼ਿਆਦਾ ਟੱਟੀ ਕਰੇਗਾ। ਬਿਲੀਰੂਬਿਨ ਤੋਂ ਛੁਟਕਾਰਾ ਪਾਉਣ ਲਈ ਦੁੱਧ ਬੇਬੀ ਦੇ ਜਿਗਰ ਨੂੰ ਲੋੜੀਂਦੀ ਊਰਜਾ ਮੁਹਈਆ ਕਰਦਾ ਹੈ।

ਡਾਕਟਰੀ ਸਹਾਇਤਾ ਕਦੋਂ ਲੈਣੀ ਹੈ

ਆਪਣੇ ਬੇਬੀ ਦੇ ਰੈਗੂਲਰ ਡਾਕਟਰ ਨੂੰ ਫ਼ੋਨ ਕਰੋ ਜੇ:

  • ਤੁਹਾਡੇ ਬੇਬੀ ਨੂੰ ਪੀਲੀਆ (ਪੀਲ਼ਾ) ਹੋ ਗਿਆ ਜਾਪਦਾ ਹੋਵੇ
  • ਤੁਹਾਡਾ ਬੇਬੀ ਵੱਧ ਸੁਸਤ ਅਤੇ ਹਿਲਦਾ-ਜੁਲਦਾ ਨਾ ਲੱਗੇ
  • ਤੁਹਾਡਾ ਬੇਬੀ ਚੰਗੀ ਤਰ੍ਹਾਂ ਦੁੱਧ ਨਾ ਪੀਂਦਾ ਹੋਵੇ ਜਾਂ ਪਾਣੀ ਦੀ ਘਾਟ ਦੀਆਂ ਨਿਸ਼ਾਨੀਆਂ ਵਿਖਾਉਂਦਾ ਹੋਵੇ

ਆਪਣੇ ਬੇਬੀ ਨੂੰ ਨਜ਼ਦੀਕੀ ਐਮਰਜੰਸੀ ਵਿਭਾਗ ਲੈ ਕੇ ਜਾਓ, ਜਾਂ 911 'ਤੇ ਫ਼ੋਨ ਕਰੋ, ਜੇ:

  • ਤੁਹਾਡਾ ਬੇਬੀ ਹੱਦੋਂ ਵੱਧ ਸੁਸਤ ਅਤੇ ਬਿਲਕੁਲ ਹਿਲਦਾ-ਜੁਲਦਾ ਨਾ ਹੋਵੇ
  • ਤੁਹਾਡਾ ਬੇਬੀ ਉਲਟੀਆਂ ਕਰਦਾ (ਉੱਪਰ ਨੂੰ ਸੁੱਟਦਾ) ਹੋਵੇ
  • ਤੁਹਾਡੇ ਬੇਬੀ ਨੂੰ ਬੁਖ਼ਾਰ ਹੋਵੇ
  • ਤੁਹਾਨੂੰ ਚਿੰਤਾ ਹੁੰਦੀ ਹੋਵੇ ਕਿ ਪੀਲੀਆ ਪਹਿਲਾਂ ਨਾਲੋਂ ਵਿਗੜ ਰਿਹਾ ਹੈ ਅਤੇ ਤੁਹਾਡਾ ਡਾਕਟਰ ਮਿਲ ਨਹੀਂ ਰਿਹਾ

ਮੁੱਖ ਨੁਕਤੇ

  • ਜੇ ਤੁਹਾਡਾ ਬੇਬੀ ਨੂੰ ਪੀਲੀਆ ਵੱਧਦਾ ਜਾਂਦਾ ਲੱਗੇ ਤਾਂ ਓਸੇ ਦਿਨ ਡਾਕਟਰੀ ਸਹਾਇਤਾ ਹਾਸਲ ਕਰੋ।
  • ਬੇਬੀ ਨੂੰ ਛਾਤੀ ਦਾ ਦੁੱਧ ਚੁੰਘਾਓ
  • ਜੇ ਤੁਹਾਡੇ ਬੇਬੀ ਚੰਗੀ ਤਰ੍ਹਾਂ ਦੁੱਧ ਨਹੀਂ ਪੀ ਰਿਹਾ ਤਾਂ ਓਸੇ ਦਿਨ ਡਾਕਟਰੀ ਸਹਾਇਤਾ ਹਾਸਲ ਕਰੋ।
  • ਹਸਪਤਾਲ ਤੋਂ ਛੁੱਟੀ ਪਿੱਛੋਂ ਜੇ ਆਪਣੇ ਬੇਬੀ ਦੀ ਬਿਲੀਰੂਬਿਨ ਜਾਂ ਉਸ ਦੇ ਪੀਲੀਏ ਦੀ ਪੱਧਰ ਨੂੰ ਮੁੜ ਚੈੱਕ ਕਰਨ ਵਾਸਤੇ ਤੁਹਾਨੂੰ ਦੁਬਾਰਾ ਹਸਪਤਾਲ ਆਉਣ ਲਈ ਕਿਹਾ ਗਿਆ ਹੋਵੇ, ਤਾਂ ਇਸ ਸੰਬੰਧੀ ਹਦਾਇਤਾਂ ਦੀ ਧਿਆਨ ਨਾਲ ਪਾਲਣਾ ਕਰੋ
Last updated: abril 12 2011