ਐਟੋਪੋਸਾਈਡ ਇੱਕ ਦਵਾਈ ਹੈ ਜਿਸ ਨੂੰ ਕੈਂਸਰ ਸੈੱਲਜ਼ (ਕੋਸ਼ਾਣੂਆਂ) ਨੂੰ ਮਾਰਨ ਲਈ ਵਰਤਿਆ ਜਾਂਦਾ ਹੈ। ਇਹ ਸੈੱਲਜ਼ ਨੂੰ ਅਲੱਗ ਹੋਣ ਅਤੇ ਨਵੇਂ ਸੈੱਲਜ਼ ਬਣਾਉਣ ਤੋਂ ਰੋਕ ਦਿੰਦੀ ਹੈ। ਇਹ ਐਟੋਪੋਸਾਈਡ ਕੈਪਸੂਲਾਂ ਅਤੇ ਇੰਜੈਕਸ਼ਨ ਰੂਪਾਂ ਵਿੱਚ ਆਉਂਦੀ ਹੈ।
ਤੁਸੀਂ ਐਟੋਪੋਸਾਈਡ ਨੂੰ ਵੀ ਪੀ-16 (VP-16), ਜਾਂ ਇਸ ਦੇ ਮਾਰਕਾ ਨਾਮ ਈਪੀਸਾਈਡ® (VePesid®) ਨਾਲ ਵੀ ਸੁਣ ਸਕਦੇ ਹੋ।
ਕੁਝ ਬੱਚੇ ਐਟੋਪੋਸਾਈਡ 50 ਮਿਲੀ ਗ੍ਰਾਮ ਨੂੰ ਨਿਗਲਣ ਤੋਂ ਅਸਮਰੱਥ ਹੁੰਦੇ ਹਨ ਜਾਂ 50 ਮਿਲੀ ਗ੍ਰਾਮ ਤੋਂ ਥੋੜ੍ਹੀ ਖੁਰਾਕ ਦੇਣ ਦੀ ਜ਼ਰੂਰਤ ਹੁੰਦੀ ਹੈ। ਐਟੋਪੋਸਾਈਡ 20 ਮਿਲੀ ਗ੍ਰਾਮ/ਮਿਲੀ ਲੀਟਰ ਇੰਜੈਕਟੇਬਲ ਘੋਲ ਨੂੰ ਮੂੰਹ ਰਾਹੀਂ ਦਿੱਤਾ ਜਾਂਦਾ ਹੈ। ਕਿਰਪਾ ਕਰਕੇ ਹੇਠ ਦਰਜ ਹਦਾਇਤਾਂ ਦੀ ਧਿਆਨ ਨਾਲ ਸਮੀਖਿਆ ਕਰੋ।
ਕਿਸੇ ਕੈਮੋਥੇਰਿਪੀ ਨੂੰ ਦੇਣ ਤੋਂ ਪਹਿਲਾਂ, ਕਿਰਪਾ ਕਰਕੇ ਗ੍ਰਹਿ ਵਿਖੇ ਕੈਮੋਥੇਰਿਪੀ: ਦਵਾਈਆਂ ਨੂੰ ਸੁਰੱਖਿਅਤ ਤੌਰ ਤੇ ਸੰਭਾਲਣਾ ਅਤੇ ਦੇਣਾ ਨੂੰ ਦੇਖੋ।
ਆਪਣੇ ਬੱਚੇ ਨੂੰ ਕੈਮੋਥੇਰਿਪੀ ਦੇਣ ਵਕਤ:
- ਦਸਤਾਨੇ, ਨਕਾਬ, ਅਤੇ ਗਾਉਨ ਪਾਓ
- ਪੱਕਾ ਕਰ ਲਵੋ ਕਿ ਨਿਪਟਾਰਾ ਪੂਰਤੀਆ ਤਿਆਰ ਹਨ
ਤੁਹਾਨੂੰ ਇਨ੍ਹਾਂ ਦੀ ਵੀ ਜ਼ਰੂਰਤ ਹੁੰਦੀ ਹੈ:
- ਇੰਟਰਾਵੇਨਸ ਸਰਿੰਜਾਂ
- ਵਾਇਲ ਅਕਸੈਸ ਯੰਤਰ (ਸਪਾਈਕਸ)
- ਇੱਕ ਸੋਕ ਲੈਣ ਵਾਲਾ ਪਲਾਸਟਿਕ-ਬੈਕਡ ਪੈਡ
- ਐਟੋਪੋਸਾਈਡ ਦਵਾਈ ਵਾਲੀ ਵਾਇਲ
ਵਾਇਲ `ਚੋਂ ਐਟੋਪੋਸਾਈਡ ਕੱਢਣ ਲਈ, ਵਾਇਲ ਅਕਸੈਸ ਯੰਤਰ (ਸਪਾਈਕਸ) ਅਤੇ ਇੰਟਰਾਵੇਨਸ ਸਰਿੰਜ ਨੂੰ ਵਰਤਣ ਦੀ ਤੁਹਾਨੂੰ ਲੋੜ ਹੁੰਦੀ ਹੈ।
ਵਾਇਲ `ਚੋਂ ਐਟੋਪੋਸਾਈਡ ਨੂੰ ਕੱਢਣਾ
- ਐਟੋਪੋਸਾਈਡ ਵਾਇਲ ਤੋਂ ਪਲਾਸਟਿਕ ਢੱਕਣ ਨੂੰ ਉਤਾਰ ਦਿਉ ਅਤੇ ਵਾਇਲ ਨੂੰ ਇੱਕ ਸਥਿਰ ਸਤਾ `ਤੇ ਸਿੱਧਾ ਟਿਕਾ ਦਿਉ।
- ਇਸ ਦੇ ਪੈਕੇਜ `ਚੋਂ ਵਾਇਲ ਸਪਾਈਕ ਕੱਢ ਲਵੋ ਅਤੇ ਇਸ ਨੂੰ ਦਵਾਈ ਦੀ ਸ਼ੀਸ਼ੀ ਵਿੱਚ ਪਾ ਦਿਉ।
- ਐਟੋਪੋਸਾਈਡ ਦੀ ਸ਼ੀਸ਼ੀ ਨੂੰ ਕਾਉਂਟਰ `ਤੇ ਰੱਖ ਦਿਉ ਅਤੇ ਸਪਾਈਕ ਨੂੰ ਸ਼ੀਸ਼ੀ ਦੇ ਬੰਦ ਹੋਣ ਵਾਲੇ ਮੂੰਹ ਦੇ ਕੇਂਦਰ ਦੀ ਸੇਧ ਵਿੱਚ ਸਿੱਧਾ ਕਰ ਲਵੋ। ਸਪਾਈਕ ਨੂੰ ਸਿੱਧਾ ਰੱਖੋ ਅਤੇ ਮਜ਼ਬੂਤੀ ਨਾਲ ਸ਼ੀਸ਼ੀ ਵਿੱਚ ਧੱਕ ਦਿਉ ਜਦੋਂ ਤੱਕ ਰਬੜ ਦੇ ਢੱਕਣ ਰਾਹੀਂ ਉਹ ਸਪਾਈਕ ਵਿੱਚ ਚਲਾ ਨਹੀਂ ਜਾਂਦਾ ਅਤੇ ਪਲਾਸਟਿਕ “ਸਕਰਟ" (skirt) ਸ਼ੀਸ਼ੀ ਵਿੱਚ ਟੁੱਟ ਕੇ ਪੈ ਨਹੀਂ ਜਾਂਦਾ।
- ਇਸ ਦੇ ਪੈਕੇਜ `ਚੋਂ ਸਰਿੰਜ ਕੱਢ ਲਵੋ। ਧੱਕਦਿਆਂ ਅਤੇ ਮਰੋੜਦਿਆਂ ਸਰਿੰਜ ਨੂੰ ਸ਼ੀਸ਼ੀ ਦੇ ਸਪਾਈਕ ਨਾਲ ਜੋੜ ਦਿਉ ਜਿੰਨੀ ਦੇਰ ਤੱਕ ਪੀਢੀ ਨਹੀਂ ਹੋ ਜਾਂਦੀ।
- ਸ਼ੀਸ਼ੀ ਨੂੰ ਸਿਰ ਭਾਰ ਉਲਟਾ ਦਿਉ ਅਤੇ ਲੋੜੀਂਦੀ ਖੁਰਾਕ ਕੱਢਣ ਲਈ ਸਰਿੰਜ ਪਲੰਜਰ ਨੂੰ ਹੌਲੀ ਹੌਲੀ ਪਿਛਾਂਹ ਨੂੰ ਖਿੱਚ ਲਵੋ।
- ਦਬਾਅ ਨੂੰ ਬਰਾਬਰ ਰੱਖਣ ਲਈ ਸ਼ੀਸ਼ੀ ਦੇ ਅੰਦਰ ਇੱਕ ਛੋਟਾ ਬੈਲੂਨ ਫੁੱਲ ਜਾਵੇਗਾ। ਇਹ ਸਾਧਾਰਣ ਗੱਲ ਹੁੰਦੀ ਹੈ।
- ਸ਼ੀਸ਼ੀ ਦੇ ਸਪਾਈਕ `ਚੋਂ ਸਰਿੰਜ ਕੱਢ ਲਵੋ।
ਹੁਣ ਤੁਸੀਂ ਐਟੋਪੋਸਾਈਡ ਖੁਰਾਕ ਦੇਣ ਲਈ ਤਿਆਰ ਹੋ।
ਤੁਹਾਡੇ ਬੱਚੇ ਨੂੰ ਮੂੰਹ ਰਾਹੀਂ ਐਟੋਪੋਸਾਈਡ (etoposide) ਦੇਣੀ
- ਸੁਆਦ ਨੂੰ ਬਿਹਤਰ ਬਣਾਉਣ ਲਈ ਐਟੋਪੋਸਾਈਡ ਤਰਲ ਨੂੰ ਘੱਟ ਤੋਂ ਘੱਟ ਉਸ ਦੇ ਬਰਾਬਰ ਦੀ ਮਾਤਰਾ ਦੇ ਜਿਊਸ ਨਾਲ ਪਤਲਾ ਕਰ ਲਵੋ। ਤੁਸੀਂ ਸੇਬ ਜੂਸ, ਸੰਤਰੇ ਦਾ ਜੂਸ, ਕੋਲਾ, ਜਾਂ ਲੈਮੋਨੇਡ ਦੀ ਵਰਤੋਂ ਕਰ ਸਕਦੇ ਹੋ। ਗਰੇਪਫਰੂਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
- ਜਦੋਂ ਤੁਸੀਂ ਅਮਲ ਖ਼ਤਮ ਕਰ ਲਵੋ ਖਾਲੀ ਸਰਿੰਜ ਨੂੰ ਸ਼ਾਰਪਸ ਕਨਟੇਨਰ ਵਿੱਚ ਸੁੱਟ ਦਿਉ ।
- ਜਦੋਂ ਵਧੀਕ ਖੁਰਾਕਾਂ ਦੀ ਜ਼ਰੂਰਤ ਹੁੰਦੀ ਹੈ, ਨਵੀਂ ਸਰਿੰਜ ਦੀ ਵਰਤੋਂ ਕਰਨੀ ਚਾਹੀਦੀ ਹੈ।
- ਐਟੋਪੋਸਾਈਡ ਵਾਇਲ ਵਿੱਚ ਵਾਇਲ ਸਪਾਈਕ (vial spike) ਰਹਿ ਜਾਂਦੀ ਹੈ ਅਤੇ 10 ਦਿਨਾਂ ਤੱਕ ਇਸ ਦੀਆਂ ਅਗਲੀਆਂ ਖੁਰਾਕਾਂ ਵਾਸਤੇ ਵਰਤਿਆ ਜਾ ਸਕਦਾ ਹੈ। ਵਾਇਲ ਨੂੰ ਸਿੱਧੀ ਖੜ੍ਹੀ ਕਰਕੇ, ਕਿਸੇ ਠੰਢੀ, ਖੁਸ਼ਕ, ਚਾਨਣ ਤੋਂ ਸੁਰੱਖਿਅਤ ਥਾਂ `ਤੇ ਸਟੋਰ ਕਰ ਦਿਉ।
- ਹਰ ਇੱਕ ਨਵੀਂ ਐਟੋਪੋਸਾਈਡ ਵਾਇਲ ਜੋ ਤੁਸੀਂ ਵਰਤਦੇ ਹੋ ਵਾਸਤੇ ਨਵੀਂ ਵਾਇਲ ਸਪਾਈਕ ਦੀ ਵਰਤੋਂ ਕਰੋ।
ਸੁਰੱਖਿਅਤ ਸਟੋਰੇਜ ਅਤੇ ਡਿਸਪੋਜ਼ਲ ਜਾਣਕਾਰੀ ਵਾਸਤੇ, ਕਿਰਪਾ ਕਰਕੇ ਗ੍ਰਹਿ ਵਿਖੇ ਕੈਮੋਥੇਰਿਪੀ: ਦਵਾਈਆਂ ਨੂੰ ਸੁਰੱਖਿਅਤ ਤੌਰ ਤੇ ਸੰਭਾਲਣਾ ਅਤੇ ਦੇਣਾ ਨੂੰ ਦੇਖੋ।
ਮੁੱਖ ਨੁਕਤੇ
- ਐਟੋਪੋਸਾਈਡ 20 ਮਿਲੀ ਗ੍ਰਾਮ /ਮਿਲੀ ਲੀਟਰ ਇੰਜੈਕਟੇਬਲ ਘੋਲ ਮੂੰਹ ਰਾਹੀਂ ਦਿੱਤਾ ਜਾਂਦਾ ਹੈ।
- ਆਪਣੇ ਬੱਚੇ ਨੂੰ ਐਟੋਪੋਸਾਈਡ ਦੇਣ ਵੇਲੇ ਦਸਤਾਨੇ, ਨਕਾਬ, ਅਤੇ ਗਾਉਨ ਪਾਓ।
- ਵਾਇਲ `ਚੋਂ ਐਟੋਪੋਸਾਈਡ ਨੂੰ ਕੱਢਣ ਵਾਸਤੇ, ਤੁਹਾਨੂੰ ਵਾਇਲ ਅਕਸੈਸ ਡਿਵਾਈਸ (ਸਪਾਈਕ) ਅਤੇ ਇੰਟਰਾਵੇਨਸ ਸਰਿੰਜ ਦੀ ਵਰਤੋਂ ਕਰਨ ਦੀ ਜ਼ਰੂਰਤ ਹੁੰਦੀ ਹੈ।
- ਐਟੋਪੋਸਾਈਡ ਨੂੰ ਕਿਸੇ ਤਰਲ ਵਿੱਚ ਪਤਲਾ ਕਰੋ। ਗਰੇਪਫਰੂਟ ਜੂਸ ਦੀ ਵਰਤੋਂ ਨਾ ਕਰੋ।
- ਹਰ ਇੱਕ ਨਵੀਂ ਐਟੋਪੋਸਾਈਡ ਵਾਇਲ ਜੋ ਤੁਸੀਂ ਵਰਤਦੇ ਹੋ ਵਾਸਤੇ ਨਵੀਂ ਵਾਇਲ ਸਪਾਈਕ ਦੀ ਵਰਤੋਂ ਕਰੋ।