ਜੈਨਰਲ ਅਨੱਸਥੀਸੀਆ (ਅਪਰੇਸ਼ਨ ਆਦਿ ਕਰਨ ਲਈ ਬੇਹੋਸ਼ ਕਰਨਾ)

What is general anesthesia? [ Punjabi ]

PDF download is not available for Arabic and Urdu languages at this time. Please use the browser print function instead

ਜਨਰਲ ਅਨੱਸਥੈਟਿਕ ਤੋਂ ਪਹਿਲਾਂ ਤੁਹਾਡੇ ਬੱਚੇ ਦਾ ਪੇਟ ਖਾਲੀ ਹੋਣਾ ਚਾਹੀਦਾ ਹੈ। ਆਪਣੇ ਬੱਚੇ ਦੇ ਅਪਰੇਸ਼ਨ, ਟੈਸਟ ਜਾਂ ਇਲਾਜ ਵਾਸਤੇ ਤਿਆਰੀ ਵਿੱਚ ਮਦਦ ਕਰਨ ਲਈ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰੋ।

ਜੈਨਰਲ ਅਨੱਸਥੀਸੀਆ ਤੋਂ ਕੀ ਭਾਵ ਹੈ?

ਜੈਨਰਲ ਅਨੱਸਥੀਸੀਆ ਦਵਾਈਆਂ ਦਾ ਇੱਕ ਮਿਸ਼ਰਨ ਹੁੰਦਾ ਹੈ ਜੋ ਤੁਹਾਡੇ ਬੱਚੇ ਨੂੰ ਢੂੰਘੀ ਨੀਂਦ ਲਿਆਉਣ ਵਿੱਚ ਮਦਦ ਕਰਦਾ ਹੈ। ਇਸ ਦਾ ਭਾਵ ਹੈ ਕਿ ਤੁਹਾਡਾ ਬੱਚਾ ਦਰਦ ਮਹਿਸੂਸ ਨਹੀਂ ਕਰੇਗਾ ਜਾਂ ਅਪਰੇਸ਼ਨ ਨੂੰ ਯਾਦ ਨਹੀ ਰੱਖੇਗਾ। ਜਦੋਂ ਬੱਚੇ ਦਾ ਅਪਰੇਸ਼ਨ, ਟੈਸਟ, ਜਾਂ ਇਲਾਜ ਹੁੰਦਾ ਹੈ ਤਾਂ ਜੈਨਰਲ ਅਨੱਸਥੀਸੀਆ ਦਿੱਤਾ ਜਾਂਦਾ ਹੈ।

ਇਹ ਜਾਣਕਾਰੀ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਜੈਨਰਲ ਅਨੱਸਥੀਸੀਆ ਦੇਣ ਲਈ ਤਿਆਰ ਕਰਨ ਵਿੱਚ ਮਦਦ ਕਰੇਗੀ। ਕ੍ਰਿਪਾ ਕਰ ਕੇ, ਇਸ ਜਾਣਕਾਰੀ ਨੁੰ ਧਿਆਣ ਨਾਲ ਪੜ੍ਹੋ ਅਤੇ ਅਜਿਹੇ ਸ਼ਬਦ ਵਰਤ ਕੇ ਉਸ ਨੂੰ ਸਮਝਾਉ ਜੋ ਉਹ ਸਮਝ ਸਕਦਾ/ਸਕਦੀ ਹੋਵੇ। ਕੀ ਕੁਝ ਹੋਣਾ ਹੈ ਬਾਰੇ ਜਾਣ ਲੈਣ ਨਾਲ ਤੁਹਾਡਾ ਬੱਚਾ ਘੱਟ ਘਬਰਾਹਟ ਮਹਿਸੂਸ ਕਰੇਗਾ। ਆਪ ਅਤੇ ਆਪਣੇ ਬੱਚੇ ਨੂੰ ਤਿਆਰ ਕਰਨ ਲਈ ਤੁਸੀਂ ਪ੍ਰੀ- ਅਨੱਸਥੀਸੀਆ ਕਲੀਨਿਕ ਨਾਲ ਵੀ ਸੰਪਰਕ ਕਰ ਸਕਦੇ ਹੋ।

ਜੈਨਰਲ ਅਨੱਸਥੀਸੀਆ ਤੋਂ ਪਹਿਲਾਂ ਆਪਣੇ ਬੱਚੇ ਨੂੰ ਖਾਣ ਲਈ ਕੀ ਦੇਣਾ ਹੈ?

ਜੈਨਰਲ ਅਨੱਸਥੀਸੀਆ ਤੋਂ ਪਹਿਲਾਂ ਤੁਹਾਡੇ ਬੱਚੇ ਦਾ ਪੇਟ ਖ਼ਾਲੀ ਹੋਣਾ ਚਾਹੀਦਾ ਹੈ। ਜੇ ਤੁਹਾਡੇ ਬੱਚੇ ਦੇ ਪੇਟ ਵਿੱਚ ਭਾਵੇਂ ਥੋੜ੍ਹੀ ਮਾਤਰਾ ਵਿੱਚ ਖਾਣ ਜਾਂ ਪੀਣ ਵਾਲੀ ਕੋਈ ਚੀਜ਼ ਹੈ ਤੁਹਾਡਾ ਬੱਚਾ ਅਨੱਸਥੀਸੀਆ ਦੇਣ ਦੌਰਾਨ ਉਸ ਨੂੰ ਉਲਟੀ ਕਰ ਕੇ ਬਾਹਰ ਸੁੱਟ ਸਕਦਾ ਹੈ ਅਤੇ ਉਸ ਦੇ ਫੇਫੜਿਆਂ ਦਾ ਨੁਕਸਾਨ ਹੋ ਸਕਦਾ ਹੈ। ਖ਼ਾਲੀ ਪੇਟ ਨਾਲ ਉਲਟੀ ਕਰਨ ਦੀ ਸੰਭਾਵਨਾ ਘਟ ਜਾਂਦੀ ਹੈ।

ਬੱਚੇ ਦਾ ਪੇਟ ਖ਼ਾਲੀ ਹੋਣ ਨੂੰ ਯਕੀਨੀ ਬਣਾਉਣ ਲਈ ਹੇਠ ਦਰਜ ਹਦਾਇਤਾਂ ਦੀ ਪਾਲ​ਣਾ ਕਰੋ। ਜੇ ਤੁਸੀਂ ਇਨ੍ਹਾਂ ਦੀ ਪਾਲਣਾ ਨਹੀਂ ਕਰਦੇ,ਤੁਹਾਡੇ ਬੱਚੇ ਦਾ ਅਪਰੇਸ਼ਨ,ਟੈਸਟ ਜਾਂ ਇਲਾਜ ਕਰਨ ਵਿੱਚ ਦੇਰੀ ਹੋ ਸਕਦੀ ਹੈ ਜਾਂ ਰੱਦ ਹੋ ਸਕਦਾ ਹੈ:

  • ਤੁਹਾਡੇ ਬੱਚੇ ਲਈ ਜ਼ਰੂਰੀ ਹੈ ਕਿ ਅਨੱਸਥੀਸੀਆ ਦੇਣ ਤੋਂ ਪਹਿਲਾਂ ਅੱਧੀ ਰਾਤ ਪਿੱਛੋਂ ਉਹ ਠੋਸ ਖ਼ੁਰਾਕ,ਗੰਮ,ਕੈਂਡੀ, ਦੁੱਧ, ਸੰਤਰੇ ਦਾ ਜੂਸ, ਜਾਂ ਜੈਲੋ ਨਾ ਖਾਵੇ। ਅਨੱਸਥੀਸੀਆ ਦੇਣ ਤੋਂ ਤਿੰਨ ਘੰਟੇ ਪਹਿਲਾਂ ਤੁਹਾਡਾ ਬੱਚਾ ਸਾਫ਼ ਤਰਲ ਪੀ ਸਕਦਾ ਹੈ। ਸਾਫ਼ ਤਰਲ ਤੋਂ ਭਾਵ ਪੀਣ ਵਾਲੀ ਅਜਿਹੀ ਸਾਫ਼ ਚੀਜ਼ ਹੁੰਦੀ ਹੈ ਜੋ ਇਨੀ ਸਾਫ਼ ਹੋਵੇ ਜਿਵੇਂ ਖਿੜਕੀ ਵਿੱਚੋਂ ਆਰ-ਪਾਰ ਵੇਖਿਆ ਜਾ ਸਕਦਾ ਹੈ। ਸਾਫ਼ ਤਰਲਾਂ ਵਿੱਚ ਪਾਣੀ,ਜਿੰਜਰ ਏਲ,ਅਤੇ ਸੇਬਾਂ ਦਾ ਸਾਫ਼ ਜੂਸ ਸ਼ਾਮਲ ਹੁੰਦੇ ਹਨ।
  • ਤੁਹਾਡੇ ਬੱਚੇ ਲਈ ਜ਼ਰੂਰੀ ਹੈ ਕਿ ਉਹ ਅਨੱਸਥੀਸੀਆ ਦੇਣ ਤੋਂ ਤਿੰਨ ਘੰਟੇ ਪਹਿਲਾਂ ਕੋਈ ਸਾਫ਼ ਤਰਲ ਵੀ ਨਾ ਪੀਵੇ। ਜਿੰਨੀ ਦੇਰ ਤੀਕ ਉਹ (ਅਪਰੇਸ਼ਨ ਪਿੱਛੋਂ) ਜਾਗ ਨਹੀਂ ਪੈਂਦਾ/ਪੈਂਦੀ ਉਸ ਤੋਂ ਪਹਿਲਾਂ ਮੂੰਹ ਰਾਹੀਂ ਉਸ ਨੂੰ ਕੋਈ ਚੀਜ਼ ਨਹੀਂ ਦੇਣੀ ਚਾਹੀਦੀ।
  • ਜੇ ਤੁਹਾਡੇ ਬੱਚੇ ਨੂੰ ਨੁਸਖ਼ੇ ਵਾਲੀ ਦਵਾਈ ਦੇਣ ਦੀ ਲੋੜ ਹੋਵੇ ਤਾਂ ਦਵਾਈ ਦੇਣ ਤੋਂ ਪਹਿਲਾਂ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ।

ਤੁਹਾਡੇ ਬੱਚੇ ਨੂੰ _____________ ਸਮੇਂ ਅਨੱਸਥੀਸੀਆ ਦਿੱਤਾ ਜਾ ਰਿਹਾ ਹੈ

ਤੁਹਾਡੇ ਬੱਚੇ ਨੂੰ _____________ਸਮੇਂ ਤੋਂ ਪਿੱਛੋਂ ਸਾਫ਼ ਤਰਲ ਪੀਣੇ ਬੰਦ ਕਰ ਦੇਣੇ ਚਾਹੀਦੇ ਹਨ

ਬੇਬੀਆਂ ਲਈ

ਜੇ ਤੁਹਾਡੇ ਬੇਬੀ ਨੂੰ ਛਾਤੀ ਦਾ ਦੁੱਧ ਪਿਆਇਆ ਜਾਂਦਾ ਹੈ ਤਾਂ ਅਨੱਸਥੀਸੀਆ ਦੇਣ ਤੋਂ 4 ਘੰਟੇ ਪਹਿਲਾਂ ___________ ਸਮੇਂ ਤੋਂ ਛਾਤੀ ਦਾ ਦੁੱਧ ਪਿਆਉਣਾ ਬੰਦ ਕਰ ਦਿਓ।

ਜੇ ਤੁਹਾਡਾ ਬੇਬੀ ਫ਼ਾਰਮੂਲਾ ਪੀਂਦਾ ਹੋਵੇ ਤਾਂ ਅਨੱਸਥੀਸੀਆ ਦੇਣ ਤੋਂ 6 ਘੰਟੇ ਪਹਿਲਾਂ_________ ਸਮੇਂ ਤੋਂ ਫ਼ਾਰਮੂਲਾ ਦੇਣਾ ਬੰਦ ਕਰ ਦਿਓ।

ਸਾਰੰਸ਼: ਜੈਨਰਲ ਅਨੱਸਥੀਸੀਆ ਦੇਣ ਤੋਂ ਪਹਿਲਾਂ ਖਾਣਾ ਅਤੇ ਪੀਣਾ

ਸਮਾਂ ਤੁਹਾਡਾ ਬੱਚਾ ਕੀ ਖਾ ਅਤੇ ਪੀ ਸਕਦਾ ਹੈ
ਅਨੱਸਥੀਸੀਆ ਦੇਣ ਤੋਂ ਪਹਿਲਾਂ ਅੱਧੀ ਰਾਤ ਪਿੱਛੋਂ

ਆਪਣੇ ਬੱਚੇ ਨੂੰ ਠੋਸ ਖ਼ੁਰਾਕ,ਗੰਮ, ਕੈਂਡੀ, ਦੁੱਧ, ਸੰਤਰਿਆਂ ਦਾ ਜੂਸ, ਜੈਲ਼ੋ ਦੇਣੀ ਬੰਦ ਕਰ ਦਿਓ। ਜਦੋਂ ਤੀਕ ਤੁਹਾਡਾ ਬੱਚਾ ਜਾਗ ਨਹੀਂ ਪੈਂਦਾ/ਪੈਂਦੀ ਓਦੋਂ ਤੀਕ ਉਸ ਨੂੰ ਕੋਈ ਚੀਜ਼ ਨਹੀਂ ਖਾਣੀ ਚਾਹੀਦੀ।

ਤੁਹਾਡਾ ਬੱਚਾ ਸਮੇਤ ਪਾਣੀ, ਜਿੰਜਰ ਏਲ, ਅਤੇ ਸੇਬਾਂ ਦੇ ਸਾਫ਼ ਜੂਸ ਦੇ, ਸਾਫ਼ ਤਰਲ ਪੀ ਸਕਦਾ ਹੈ।

ਅਨੱਸਥੀਸੀਆ ਦੇਣ ਤੋਂ 6 ਘੰਟੇ ਪਹਿਲਾਂਬੱਚੇ ਨੂੰ ਫ਼ਾਰਮੂਲਾ ਦੇਣਾ ਬੰਦ ਕਰ ਦਿਓ।
ਅਨੱਸਥੀਸੀਆ ਦੇਣ ਤੋਂ 4 ਘੰਟੇ ਪਹਿਲਾਂਛਾਤੀ ਦਾ ਦੁੱਧ ਦੇਣਾ ਬੰਦ ਕਰ ਦਿਓ।
ਅਨੱਸਥੀਸੀਆ ਦੇਣ ਤੋਂ 3 ਘੰਟੇ ਪਹਿਲਾਂਆਪਣੇ ਬੱਚੇ ਨੂੰ ਸਾਫ਼ ਤਰਲ ਦੇਣੇ ਬੰਦ ਕਰ ਦਿਓ। ਜਦੋਂ ਤੀਕ ਉਹ ਜਾਗ ਨਹੀਂ ਪੈਂਦਾ ਤੁਹਾਡੇ ਬੱਚੇ ਨੂੰ ਕੋਈ ਚੀਜ਼ ਨਹੀਂ ਪੀਣੀ ਚਾਹੀਦੀ।

ਜੇ ਤੁਹਾਡਾ ਬੱਚਾ ਨੁਸਖ਼ੇ ਵਾਲੀ ਦਵਾਈ ਲੈਂਦਾ ਹੈ, ਤਾਂ ਬੱਚੇ ਦੇ ਡਾਕਟਰ ਨੂੰ ਪੁੱਛੋ ਕਿ ਦਵਾਈ ਕਦੋਂ ਅਤੇ ਕਿਵੇਂ ਦੇਣੀ ਹੈ।

ਜੈਨਰਲ ਅਨੱਸਥੀਸੀਆ ਦੇਣ ਤੋਂ ਪਹਿਲਾਂ ਤੁਹਾਡੇ ਬੱਚੇ ਦਾ ਮੁਲਾਂਕਣ

ਤੁਹਾਡੇ ਬੱਚੇ ਨੂੰ ਜੈਨਰਲ ਅਨੱਸਥੀਸੀਆ ਦੇਣ ਤੋਂ ਪਹਿਲਾਂ, ਇੱਕ ਨਰਸ ਕਾਲ ਕਰ ਕੇ ਤੁਹਾਨੂੰ ਤੁਹਾਡੇ ਬੱਚੇ ਦੀ ਸਿਹਤ ਬਾਰੇ ਪੁੱਛੇਗੀ। ਤੁਹਾਨੂੰ ਆਪਣੇ ਬੱਚੇ ਨੂੰ ਪ੍ਰੀ- ਅਨੱਸਥੀਸੀਆ ਅਸੈੱਸਮੈਂਟ ਕਲੀਨਿਕ ਲਿਆਉਣ ਲਈ ਕਿਹਾ ਜਾ ਸਕਦਾ ਹੈ। ਇਸ ਕਲੀਨਿਕ ਵਿਖੇ ਤੁਸੀਂ ਅਤੇ ਤੁਹਾਡਾ ਬੱਚਾ ਨਰਸ ਨਾਲ ਜਾਂ ਅਨੱਸਥੀਆਲੋਜਿਸਟ (ਅਨੱਸਥੀਸੀਆ ਦੇਣ ਵਾਲੇ) ਨਾਲ ਜੈਨਰਲ ਅਨੱਸਥੀਸੀਆ ਬਾਰੇ ਗੱਲਬਾਤ ਕਰੋਗੇ। ਇਸ ਕਾਰਜ ਵਿਧੀ ਵਿੱਚ ਖ਼ਤਰੇ ਨੂੰ ਘਟਾਉਣ ਲਈ ਅਨੱਸਥੀਆਲੋਜਿਸਟ ਜਾਣਨਾ ਚਾਹੇਗਾ ਕਿ ਕੀ ਤੁਹਾਡੇ ਬੱਚੇ ਨੂੰ ਕੋਈ ਸਿਹਤ ਦੀ ਸਮੱਸਿਆ ਤਾਂ ਨਹੀਂ ਹੈ। ਅਪਰੇਸ਼ਨ ਤੋਂ ਪਹਿਲਾਂ ਅਤੇ ਪਿੱਛੋਂ ਤੁਹਾਡੇ ਬੱਚੇ ਦੀ ਲੋੜੀਂਦੀ ਸੰਭਾਲ ਬਾਰੇ ਕਲੀਨਿਕ ਵਿਖੇ ਤੁਸੀਂ ਅਤੇ ਤੁਹਾਡਾ ਬੱਚਾ ਇੱਕ ਨਰਸ ਨਾਲ ਗੱਲਬਾਤ ਕਰੋਂਗੇ।

ਆਪਣੇ ਬੱਚੇ ਦੀਆਂ ਦਵਾਈਆਂ ਕਲੀਨਿਕ ਵਿੱਚ ਨਾਲ ਲੈ ਕੇ ਆਓ।

ਜੈਨਰਲ ਅਨੱਸਥੀਸੀਆ ਦੇਣ ਤੋਂ ਪਹਿਲਾਂ ਤੁਹਾਡੇ ਬੱਚੇ ਦੇ ਟੈਸਟ ਕਰਨ ਦੀ ਲੋੜ ਪੈ ਸਕਦੀ ਹੈ

ਅਨੱਸਥੀਸੀਆਲੋਜਿਸਟ (ਅਨੱਸਥੀਸੀਆ ਦੇਣ ਵਾਲਾ) ਜਾਂ ਤੁਹਾਡੇ ਬੱਚੇ ਦਾ ਡਾਕਟਰ ਫ਼ੈਸਲਾ ਕਰ ਸਕਦੇ ਹਨ ਕਿ ਜੈਨਰਲ ਅਨੱਸਥੀਸੀਆ ਦੇਣ ਤੋਂ ਪਹਿਲਾਂ ਤੁਹਾਡੇ ਬੱਚੇ ਦੇ ਪ੍ਰਯੋਗਸ਼ਾਲਾ ਟੈਸਟ ਹੋਣੇ ਚਾਹੀਦੇ ਹਨ। ਇਹ ਗੱਲ ਤੁਹਾਡੇ ਬੱਚੇ ਦੇ ਡਾਕਟਰੀ ਪਿਛੋਕੜ ਅਤੇ ਤੁਹਾਡੇ ਬੱਚੇ ਨੂੰ ਜੈਨਰਲ ਅਨੱਸਥੀਸੀਆ ਕਿਉਂ ਦਿੱਤਾ ਜਾ ਰਿਹਾ ਹੈ, ਉੱਤੇ ਨਿਰਭਰ ਕਰਦੀ ਹੈ।

ਜੇ ਤੁਹਾਡਾ ਬੱਚਾ ਅਪਰੇਸ਼ਨ, ਟੈਸਟ, ਜਾਂ ਇਲਾਜ ਤੋਂ ਪਹਿਲਾਂ ਬਿਮਾਰ ਹੈ

ਜੈਨਰਲ ਅਨੱਸਥੀਸੀਆ ਦੇਣ ਤੋਂ ਪਹਿਲਾਂ ਤੁਹਾਡੇ ਬੱਚੇ ਨੂੰ ਜਿੱਥੋਂ ਤੀਕ ਸੰਭਵ ਹੋ ਸਕੇ ਸਿਹਤਮੰਦ ਹੋਣਾ ਚਾਹੀਦਾ ਹੈ।

ਜੇ ਤੁਹਾਡਾ ਬੱਚਾ ਅਪਰੇਸ਼ਨ, ਟੈਸਟ, ਜਾਂ ਇਲਾਜ ਕਰਨ ਤੋਂ ਪਹਿਲਾਂ ਹਫ਼ਤੇ ਦੌਰਾਨ ਬਿਮਾਰ ਰਿਹਾ ਹੋਵੇ ਤਾਂ ਹਸਪਤਾਲ ਵਿੱਚ ਬੱਚੇ ਦੇ ਡਾਕਟਰ ਨੂੰ ਤੁਰੰਤ ਫ਼ੋਨ ਕਰੋ:

  • ਘਰਰ ਘਰਰ ਕਰਦਾ ਹੋਵੇ
  • ਖੰਘਦਾ ਹੋਵੇ
  • ਬੁਖ਼ਾਰ ਹੋਵੇ
  • ਨੱਕ ਵਗਦਾ ਹੋਵੇ
  • ਉਲਟੀਆਂ ਕਰਦਾ ਹੋਵੇ
  • ਆਮ ਤੌਰ ਤੇ ਠੀਕ ਮਹਿਸੂਸ ਨਾ ਕਰਦਾ ਹੋਵੇ

ਜੈਨਰਲ ਅਨੱਸਥੀਸੀਆ ਕਿਵੇਂ ਦਿੱਤਾ ਜਾਂਦਾ ਹੈ

ਤੁਹਾਡੇ ਬੱਚੇ ਨੂੰ ਨਿਕਾਬ ਚਾੜ੍ਹ ਕੇ ਜਾਂ ਨਾੜੀ ਵਿੱਚ ਛੋਟੀ ਜਿਹੀ ਟਿਊਬ,ਜਿਸ ਨੂੰ ਇੰਟਰਾਵੈਨਸ ਲਾਈਨ (IV) ਕਿਹਾ ਜਾਂਦਾ ਹੈ, ਰਾਹੀਂ ਜੈਨਰਲ ਅਨੱਸਥੀਸੀਆ ਦਿੱਤਾ ਜਾਂਦਾ ਹੈ।

ਜੇ ਤੁਹਾਡਾ ਬੱਚਾ ਬਹੁਤ ਘਬਰਾਇਆ ਹੋਇਆ ਹੋਵੇ,ਤਾਂ ਜੈਨਰਲ ਅਨੱਸਥੀਸੀਆ ਦੇਣ ਤੋਂ ਪਹਿਲਾਂ ਉਸ ਨੂੰ ਕੋਈ ਦਵਾਈ ਦਿੱਤੀ ਜਾ ਸਕਦੀ ਹੈ। ਇਸ ਨਾਲ ਉਸ ਨੂੰ ਸ਼ਾਂਤ ਕਰਨ ਵਿੱਚ ਮਦਦ ਮਿਲੇਗੀ ਜਾਂ ਜੈਨਰਲ ਅਨੱਸਥੀਸੀਆ ਦੇਣ ਬਾਰੇ ਉਹ ਘੱਟ ਪਰੇਸ਼ਾਨ ਹੋਵੇਗਾ/ਹੋਵੇਗੀ।

ਜੈਨਰਲ ਅਨੱਸਥੀਸੀਆ ਕੌਣ ਦਿੰਦਾ ਹੈ

ਡਾਕਟਰ, ਜਿਹੜਾ ਤੁਹਾਡੇ ਬੱਚੇ ਨੂੰ ਜੈਨਰਲ ਅਨੱਸਥੀਸੀਆ ਦਿੰਦਾ ਹੈ,ਨੂੰ ਅਨੱਸਥੀਆਲੋਜਿਸਟ ਕਿਹਾ ਜਾਂਦਾ ਹੈ। ਅਨੱਸਥੀਆਲੋਜਿਸਟ ਇੱਕ ਅਜਿਹਾ ਡਾਕਟਰ ਹੁੰਦਾ ਹੈ ਜੋ ਸਰਜਰੀ ਕਰਨ ਅਤੇ ਦੂਜੀਆਂ ਘਬਰਾਹਟ ਪੈਦਾ ਕਰਨ ਵਾਲੀਆਂ ਵਿਧੀਆਂ ਵਿੱਚ ਨੀਂਦ ਲਿਆਉਣ, ਦਰਦ ਮਾਰ ਅਤੇ ਬੇਹੋਸ਼ ਕਰਨ ਵਾਲੀਆਂ ਡਰੱਗਜ਼ ਇਸ ਮੰਤਵ ਲਈ ਦਿੰਦਾ ਹੈ ਕਿ ਤੁਹਾਡਾ ਬੱਚਾ ਇਨ੍ਹਾਂ ਪ੍ਰੋਸੀਜਰਾਂ (ਕਾਰਜ ਵਿਧੀਆਂ) ਦੌਰਾਨ ਸੁੱਤਾ ਰਹੇਗਾ ਅਤੇ ਇਨ੍ਹਾਂ ਤੋਂ ਬੇਸੁਰਤ ਰਹੇਗਾ।

ਅਨੱਸਥੀਆਲੋਜਿਸਟ ਤੁਹਾਡੇ ਬੱਚੇ ਦੀ ਸੰਭਾਲ ਕਰੇਗਾ ਅਤੇ ਜੈਨਰਲ ਅਨੱਸਥੀਸੀਆ ਦੇ ਅਸਰਾਂ ਨਾਲ ਸਿੱਝਣ ਵਿੱਚ ਉਸ ਦੀ ਮਦਦ ਕਰੇਗਾ। ਬੱਚੇ ਦੇ ਅਪਰੇਸ਼ਨ, ਟੈਸਟ, ਜਾਂ ਇਲਾਜ ਦੌਰਾਨ, ਅਨੱਸਥੀਆਲੋਜਿਸਟ ਤੁਹਾਡੇ ਬੱਚੇ ਦੇ ਸਾਹ, ਦਿਲ ਦੀ ਧੜਕਣ, ਤਾਪਮਾਨ, ਅਤੇ ਖ਼ੂਨ ਦੇ ਦਬਾਅ ਨੂੰ ਵੇਖਦਾ ਰਹੇਗਾ। ਪ੍ਰੋਸੀਜਰ ਪੂਰਾ ਹੋ ਜਾਣ ਪਿੱਛੋਂ , ਅਨੱਸਥੀਆਲੋਜਿਸਟ ਇਹ ਯਕੀਨੀ ਬਣਾਵੇਗਾ ਕਿ ਤੁਹਾਡਾ ਬੱਚਾ ਅਰਾਮ ਵਿੱਚ ਹੈ ਅਤੇ ਠੀਕ ਹੋ ਰਿਹਾ ਹੈ।

ਜੈਨਰਲ ਅਨੱਸਥੀਸੀਆ ਕਾਰਨ ਤੁਹਾਡੇ ਬੱਚੇ ਉੱਤੇ ਮੰਦੇ ਅਸਰ ਵੀ ਹੋ ਸਕਦੇ ਹਨ

ਜੈਨਰਲ ਅਨੱਸਥੀਸੀਆ ਦੇਣ ਪਿੱਛੋਂ, ਹਲ਼ਕੇ ਜਿਹੇ ਮੰਦੇ ਅਸਰ ( ਸਮੱਸਿਆਵਾਂ) ਹੋ ਸਕਦੇ ਹਨ ਜਿਸ ਵਿੱਚ ਇਹ ਸ਼ਾਮਲ ਹਨ:

  • ਥਕਾਵਟ
  • ਚੱਕਰ ਆਉਣੇ
  • ਚਿੜਚਿੜਾਪਣ
  • ਗਲ਼ੇ ਵਿੱਚ ਦਰਦ
  • ਖੰਘ
  • ਦਿਲ ਕੱਚਾ ਹੋਣਾ
  • ਉਲਟੀਆਂ ਆਉਣੀਆਂ; ਜੇ ਇਸ ਤਰ੍ਹਾਂ ਹੋਵੇ , ਤਾਂ ਤੁਹਾਡੇ ਬੱਚੇ ਦੀੰ ਮਦਦ ਕਰਨ ਲਈ ਜਾਂ ਠੀਕ ਮਹਿਸੂਸ ਕਰਨ ਲਈ ਉਸ ਨੂੰ ਦਵਾਈ ਦਿੱਤੀ ਜਾਵੇਗੀ।

ਮੰਦੇ ਅਸਰ ਬਹੁਤ ਹੀ ਘੱਟ ਹੁੰਦੇ ਹਨ

ਤੁਹਾਡੇ ਬੱਚੇ ਨੂੰ ਜੈਨਰਲ ਅਨੱਸਥੀਸੀਆ ਦੇਣ ਦੌਰਾਨ ਜਾਂ ਪਿੱਛੋਂ ਗੰਭੀਰ ਸਮੱਸਿਆ ਦੀ ਸੰਭਾਵਨਾ ਬਹੁਤ ਹੀ ਘੱਟ ਹੁੰਦੀ ਹੈ। ਇਹ ਸਮੱਸਿਆਵਾਂ ਬਹੁਤ ਟਾਵੀਆਂ ਹੁੰਦੀਆਂ ਹਨ ਪਰ ਇਨ੍ਹਾਂ ਵਿੱਚ ਹੇਠ ਦਰਜ ਸ਼ਾਮਲ ਹਨ:

  • ਡਰੱਗ ਦੇ ਪ੍ਰਤੀਕਰਮ ਵਜੋਂ ਅਲਰਜੀ
  • ਦਿਮਾਗ਼ ਨੂੰ ਸੱਟ
  • ਕਾਰਡੀਅਕ ਅਰੈੱਸਟ ਜਿਸ ਦਾ ਭਾਵ ਹੈ ਦਿਲ ਦੀ ਧੜਕਣ ਦਾ ਬੰਦ ਹੋ ਜਾਣਾ; ਇਸ ਨਾਲ ਮੌਤ ਹੋ ਸਕਦੀ ਹੈ

ਅਪਰੇਸ਼ਨ, ਟੈਸਟ, ਜਾਂ ਇਲਾਜ ਦੌਰਾਨ ਅਨੱਸਥੀਆਲੋਜਿਸਟ ਤੁਹਾਡੇ ਬੱਚੇ ਉੱਤੇ ਗੌਹ ਨਾਲ ਨਿਗਰਾਨੀ ਕਰੇਗਾ। ਉਹ ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੁਸਿੱਖਅਤ ਹੁੰਦਾ ਹੈ ਜਾਂ ਹੁੰਦੀ ਹੈ।

ਜੇ ਬੱਚੇ ਦੀ ਸਮੱਸਿਆ ਗੰਭੀਰ ਹੋਵੇ ਤਾਂ ਉਸ ਨੂੰ ਹਸਪਤਾਲ ਵਿੱਚ ਵੱਧ ਲੰਮੇਂ ਸਮੇਂ ਲਈ ਠਹਿਰਣਾ ਪੈ ਸਕਦਾ ਹੈ।

ਅਪਰੇਸ਼ਨ, ਟੈਸਟ, ਜਾਂ ਇਲਾਜ ਪਿੱਛੋਂ ਕੀ ਹੁੰਦਾ ਹੈ

ਤੁਹਾਡਾ ਬੱਚੇ ਨੂੰ ਪੋਸਟ- ਅਨੱਸਥੀਸਥੈਟਿਕ ਕੇਅਰ ਯੂਨਿਟ (PAUC) ਜਾਂ ਰਿਕੱਵਰੀ ਰੂਮ (ਅਪਰੇਸ਼ਨ ਪਿੱਛੋਂ ਜਿਸ ਕਮਰੇ ਵਿੱਚ ਮਰੀਜ਼ ਦੀ ਨਿਗਰਾਨੀ ਕੀਤੀ ਜਾਂਦੀ ਹੈ) ਵਿੱਚ ਰੱਖਿਆ ਜਾਵੇਗਾ। ਖ਼ਾਸ ਤੌਰ ਤੇ ਸੁਸਿੱਖਅਤ ਨਰਸਾਂ ਤੁਹਾਡੇ ਬੱਚੇ ਦਾ ਸਾਹ, ਦਿਲ ਦੀ ਧੜਕਣ, ਅਤੇ ਖ਼ੂਨ ਦਾ ਦਬਾਅ ਬਾਕਾਇਦਾ ਵੇਖਦੀਆਂ ਰਹਿਣਗੀਆਂ। ਅਪਰੇਸ਼ਨ, ਟੈਸਟ, ਇਲਾਜ ਦੇ ਛੇਤੀ ਹੀ ਪਿੱਛੋਂ ਤੁਹਾਡਾ ਬੱਚਾ ਜਾਗ ਪਵੇਗਾ। ਜਿਉਂ ਹੀ ਉਹ ਜਾਗ ਪੈਂਦਾ/ਪੈਂਦੀ ਹੈ ਤਾਂ ਤੁਸੀਂ ਆਪਣੇ ਬੱਚੇ ਕੋਲ ਜਾ ਸਕਦੇ ਹੋ।

ਜੇ ਤੁਹਾਡੇ ਬੱਚੇ ਨੂੰ ਦਰਦ ਹੁੰਦਾ ਹੋਵੇ

ਜੈਰਨਲ ਅਨੱਸਥੀਸੀਆ ਵਿੱਚੋਂ ਜਾਗਣ ਤੋਂ ਪਹਿਲਾਂ ਤੁਹਾਡੇ ਬੱਚੇ/ਬੱਚੀ ਨੂੰ ਦਰਦ ਲਈ ਦਵਾਈ ਦਿੱਤੀ ਜਾਵੇਗੀ।

ਅਪਰੇਸ਼ਨ, ਟੈਸਟ, ਜਾਂ ਇਲਾਜ ਪਿੱਛੋਂ ਤੁਹਾਡੇ ਬੱਚੇ ਨੂੰ ਠੀਕ ਹੋਣ ਵਿੱਚ ਮਦਦ ਕਰਨ ਲਈ ਤੁਹਾਡੇ ਬੱਚੇ ਦੇ ਦਰਦ ਦਾ ਪ੍ਰਬੰਧ ਕਰਨਾ ਜ਼ਰੂਰੀ ਹੁੰਦਾ ਹੈ। ਜੇ ਤੁਹਾਨੂੰ ਮਹਿਸੂਸ ਹੋਵੇ ਕਿ ਉਸ ਨੂੰ ਦਰਦ ਹੁੰਦਾ ਹੈ ਤਾਂ ਆਪਣੇ ਬੱਚੇ ਦੀ ਨਰਸ ਜਾਂ ਡਾਕਟਰ ਨਾਲ ਗੱਲ ਕਰੋ ਤਾਂ ਜੋ ਉਹ ਮਦਦ ਕਰ ਸਕਣ।

ਜੇ ਤੁਹਾਡੇ ਕੋਈ ਪ੍ਰਸ਼ਨ ਹੋਣ

ਆਪਣੇ ਬੱਚੇ ਦੇ ਅਰਪਰੇਸ਼ਨ, ਟੈਸਟ, ਜਾਂ ਇਲਾਜ ਵਾਲੇ ਦਿਨ, ਜੇ ਤੁਹਾਡੇ ਕੋਈ ਪ੍ਰਸ਼ਨ ਜਾਂ ਸਰੋਕਾਰ ਹੋਣ ਤਾਂ ਅਨੱਸਥੀਆਲੋਜਿਸਟ ਉਨ੍ਹਾਂ ਬਾਰੇ ਗੱਲ ਕਰਨ ਲਈ ਤੁਹਾਨੂੰ ਮਿਲੇਗਾ। ਜੇ ਤੁਹਾਡੇ ਪ੍ਰਸ਼ਨ ਇਸ ਤੋਂ ਪਹਿਲਾਂ ਹੋਣ ਤਾਂ ਅਨੱਸਥੀਸੀਆ ਨੂੰ ਫ਼ੋਨ ਕਰੋ।

ਤੁਹਾਡੇ ਲਈ ਅਤੇ ਤੁਹਾਡੇ ਬੱਚੇ ਲਈ ਸਭ ਤੋਂ ਵਧੀਆ ਸੰਭਵ ਅਨੁਭਵ ਬਣਾਉਣ ਵਾਸਤੇ ਇਹ ਟੀਮ ਤੁਹਾਡੇ ਨਾਲ ਮਿਲ ਕੇ ਕੰਮ ਕਰੇਗੀ। ਜੇ ਤੁਹਾਡੇ ਕੋਈ ਪ੍ਰਸ਼ਨ ਜਾਂ ਸਰੋਕਾਰ ਹੋਣ ਤਾਂ ਕ੍ਰਿਪਾ ਕਰ ਕੇ ਫ਼ੋਨ ਕਰੋ।

ਮੁੱਖ ਨੁਕਤੇ

  • ਜੈਰਨਲ ਅਨੱਸਥੀਸੀਆ ਦੇ ਦੌਰਾਨ ਅਤੇ ਪਿੱਛੋਂ ਤੁਹਾਡੇ ਬੱਚੇ ਦਾ ਪੇਟ ਖ਼ਾਲੀ ਹੋਣਾ ਚਾਹੀਦਾ ਹੈ। ਜੇ ਤੁਹਾਡੇ ਬੱਚੇ ਦਾ ਪੇਟ ਖ਼ਾਲੀ ਨਹੀਂ,ਤਾਂ ਤੁਹਾਡਾ ਬੱਚਾ ਉਲਟੀ ਕਰ ਸਕਦਾ ਹੈ ਅਤੇ ਆਪਣੇ ਫ਼ੇਫ਼ੜਿਆਂ ਦਾ ਨੁਕਸਾਨ ਕਰ ਸਕਦਾ/ਸਕਦੀ ਹੈ। ਜੇ ਤੁਸੀਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਡੇ ਬੱਚੇ ਦੇ ਅਪਰੇਸ਼ਨ, ਟੈਸਟ, ਜਾਂ ਇਲਾਜ ਵਿੱਚ ਦੇਰੀ ਹੋ ਸਕਦੀ ਹੈ ਜਾਂ ਰੱਦ ਹੋ ਸਕਦਾ ਹੈ।
  • ਆਪਣੇ ਬੱਚੇ ਅਪਰੇਸ਼ਨ, ਟੈਸਟ, ਜਾਂ ਇਲਾਜ ਤੋਂ ਪਿਛਲੀ ਅੱਧੀ ਰਾਤ ਤੋਂ ਲੈ ਕੇ, ਤੁਹਾਡੇ ਬੱਚੇ ਨੂੰ ਕੋਈ ਠੋਸ ਖ਼ੁਰਾਕ, ਗੰਮ, ਕੈਂਡੀ, ਦੁੱਧ, ਸੰਤਰੇ ਦਾ ਜੂਸ, ਜਾਂ ਜੈਲੋ ਨਹੀਂ ਖਾਣੀ ਜਾਂ ਪੀਣੀ ਚਾਹੀਦੀ। ਅਨੱਸਥੀਸੀਆ ਦੇਣ ਤੋਂ 3 ਘੰਟੇ ਪਹਿਲਾਂ ਤੁਹਾਡਾ ਬੱਚਾ ਸਿਰਫ਼ ਸਾਫ਼ ਤਰਲ ਜਿਵੇਂ ਕਿ ਪਾਣੀ, ਜਿੰਜਰ ਏਲ, ਜਾਂ ਸੇਬਾਂ ਦਾ ਸਾਫ਼ ਜੂਸ ਪੀ ਸਕਦਾ ਹੈ।
  • ਅਪਰੇਸ਼ਨ, ਟੈਸਟ, ਜਾਂ ਇਲਾਜ ਤੋਂ ਤਿੰਨ ਘੰਟੇ ਪਹਿਲਾਂ ਆਪਣੇ ਬੱਚੇ ਨੂੰ ਕੋਈ ਵੀ ਚੀਜ਼ ਪੀਣ ਲਈ ਨਾ ਦਿਓ।
  • ਅਨੱਸਥੀਸੀਆ ਦੇਣ ਕਾਰਨ ਤੁਹਾਡੇ ਬੱਚੇ ਉੱਤੇ ਜੈਰਨਲ ਮੰਦੇ ਅਸਰ ਹੋਣ ਦੀ ਸੰਭਾਵਨਾ ਬਹੁਤ ਹੀ ਟਾਂਵੀਂ ਹੁੰਦੀ ਹੈ। ਅਨੱਸਥੀਆਲੋਜਿਸਟ ਅਜਿਹੀਆਂ ਸਮੱਸਿਆਵਾਂ, ਜੇ ਇਹ ਵਾਪਰਨ, ਬਾਰੇ ਤੁਹਾਡੇ ਬੱਚੇ ਦੀ ਬਹੁਤ ਧਿਆਨ ਨਾਲ ਨਿਗਰਾਨੀ ਕਰੇਗਾ।
Last updated: November 17 2009