ਬੁਖ਼ਾਰ ਕਾਰਨ ਪੈਣ ਵਾਲੇ ਦੌਰੇ (ਫ਼ੀਬਰਿਲ ਸੀਜ਼ਰਜ਼)

Febrile seizures (convulsions caused by fever) [ Punjabi ]

PDF download is not available for Arabic and Urdu languages at this time. Please use the browser print function instead

ਬੁਖ਼ਾਰ ਨਾਲ ਪੈਣ ਵਾਲੇ ਦੌਰਿਆਂ ਦੇ ਲੱਛਣਾਂ, ਰੋਕਥਾਮ, ਮੁੱਢਲੀ ਸਹਾਇਤਾ ਸਮੇਂ ਇਲਾਜ, ਅਤੇ ਬੁਖ਼ਾਰ ਕਾਰਨ ਪੈਣ ਵਾਲੇ ਦੌਰੇ ਸਮੇਂ ਬੱਚੇ ਦੀ ਸੰਭਾਲ ਕਰਨ ਬਾਰੇ ਪੜ੍ਹੋ।

ਤੁਹਾਡੇ ਬੱਚੇ ਨੂੰ ਤੇਜ਼ ਬੁਖ਼ਾਰ ਦੇ ਸਖ਼ਤ ਪ੍ਰਤੀਕਰਮ ਵਜੋਂ ਦੌਰਾ ਪਿਆ ਹੈ। ਜਦੋਂ ਕਿ ਇਨ੍ਹਾਂ ਦੌਰਿਆਂ ਤੋਂ ਮਾਪੇ ਡਰ ਜਾਂਦੇ ਹਨ, ਪਰ ਆਮ ਤੌਰ ‘ਤੇ ਉਹ ਤੁਹਾਡੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਕਰਦੇ। ਇਹ ਜਾਣਕਾਰੀ ਇਸ ਗੱਲ ਦੀ ਵਿਆਖਿਆ ਕਰਦੀ ਹੈ ਕਿ ਜੇ ਤੁਹਾਡੇ ਬੱਚੇ ਨੂੰ ਬੁਖ਼ਾਰ ਕਾਰਨ ਦੌਰਾ ਪੈ ਜਾਵੇ ਤਾਂ ਕੀ ਕਰਨਾ ਹੈ।

ਬੁਖ਼ਾਰ ਕਾਰਨ ਪੈਣ ਵਾਲੇ ਦੌਰੇ ਕੀ ਹੁੰਦੇ ਹਨ?

ਦੌਰੇ (ਕੜਵੱਲ ਪੈਣੇ) ਪੱਠਿਆਂ ਦੀ ਛੋਟੇ ਛੋਟੇ ਅਤੇ ਅਚਾਨਕ ਝਟਕਿਆਂ ਵਾਲੀਆਂ ਹਰਕਤਾਂ ਹੁੰਦੀਆਂ ਹਨ ਜਿਨ੍ਹਾਂ ‘ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਜਦੋਂ ਇਹ ਦੌਰੇ ਬੁਖ਼ਾਰ ਕਾਰਨ ਪੈਂਦੇ ਹਨ, ਇਨ੍ਹਾਂ ਨੂੰ ਬੁਖ਼ਾਰ ਕਾਰਨ ਪੈਣ ਵਾਲੇ ਦੌਰੇ (ਫ਼ੀਬਰਲ ਸੀਜ਼ਰਜ਼ ) ਕਹਿੰਦੇ ਹਨ।

ਜੇ ਤੁਹਾਡੇ ਬੱਚੇ ਨੂੰ ਬੁਖ਼ਾਰ ਕਾਰਨ ਦੌਰੇ ਪੈਂਦੇ ਹਨ ਤਾਂ ਕੀ ਕਰਨਾ ਹੈ

ਜੇ ਤੁਹਾਡੇ ਬੱਚੇ ਨੂੰ ਕੋਈ ਦੌਰਾ ਪੈਂਦਾ ਹੈ, ਸ਼ਾਂਤ ਰਹੋ ਅਤੇ ਹੇਠ ਲਿਖੇ ਉਪਾਅ ਕਰੋ:

  1. ਆਪਣੇ ਬੱਚੇ ਨੂੰ ਸਾਰੀਆਂ ਖ਼ਤਰਨਾਕ ਵਸਤਾਂ ਤੋਂ ਦੂਰ ਰੱਖੋ। ਨੇੜੇ ਪਈਆਂ ਸਾਰੀ ਤਿੱਖੀਆਂ ਅਤੇ ਸਖ਼ਤ ਵਸਤਾਂ ਨੂੰ ਉਥੋਂ ਹਟਾਅ ਦਿਓ।
  2. ਆਪਣੇ ਬੱਚੇ ਨੂੰ ਜ਼ੋਰ ਨਾਲ ਹੇਠਾਂ ਨੂੰ ਦਬਾਅ ਕੇ ਨਾ ਰੱਖੋ ਜਾਂ ਉਸ ਦੀ ਹਿਲਜੁਲ ਨੂੰ ਰੋਕਣ ਦੀ ਕੋਸਿ਼ਸ਼ ਨਾ ਕਰੋ। ਜੇ ਕਰ ਸਕਦੇ ਹੋ, ਤਾਂ ਆਪਣੇ ਬੱਚੇ ਨੂੰ ਹੌਲੀ ਹੌਲੀ ਪਾਸੇ ਪਰਨੇ ਲਿਟਾ ਦਿਓ ਜਾਂ ਉਸ ਦਾ ਸਿਰ ਪਾਸੇ ਪਰਨੇ ਘੁਮਾਅ ਦਿਓ ਤਾਂ ਜੋ ਕੋਈ ਵੀ ਤਰਲ ਪਦਾਰਥ ਉਸ ਦੇ ਮੂੰਹ ਰਾਹੀਂ ਖ਼ਾਰਜ ਹੋ ਸਕਣ। 2. ਆਪਣੇ ਬੱਚੇ ਨੂੰ ਜ਼ੋਰ ਨਾਲ ਹੇਠਾਂ ਨੂੰ ਦਬਾਅ ਕੇ ਨਾ ਰੱਖੋ ਜਾਂ ਉਸ ਦੀ ਹਿਲਜੁਲ ਨੂੰ ਰੋਕਣ ਦੀ ਕੋਸਿ਼ਸ਼ ਨਾ ਕਰੋ। ਜੇ ਕਰ ਸਕਦੇ ਹੋ, ਤਾਂ ਆਪਣੇ ਬੱਚੇ ਨੂੰ ਹੌਲੀ ਹੌਲੀ ਪਾਸੇ ਪਰਨੇ ਲਿਟਾ ਦਿਓ ਜਾਂ ਉਸ ਦਾ ਸਿਰ ਪਾਸੇ ਪਰਨੇ ਘੁਮਾਅ ਦਿਓ ਤਾਂ ਜੋ ਕੋਈ ਵੀ ਤਰਲ ਪਦਾਰਥ ਉਸ ਦੇ ਮੂੰਹ ਰਾਹੀਂ ਖ਼ਾਰਜ ਹੋ ਸਕਣ।
  3. ਦੇਖਭਾਲ ਕਰਨ ਵਾਲਾ ਬੱਚੇ ਦੇ ਉਸਦੇ ਪਾਸੇ ਤੇ ਲੇਟੇ ਹੋਏ ਬੱਚੇ ਦੇ ਸਿਰ ਦੇ ਥਲੇ ਸਿਰ੍ਹਾਣਾ ਰੱਖਦਾ ਹੈ
     
  4. ਆਪਣੇ ਬੱਚੇ ਨੂੰ ਅਰਾਮਦਾਇਕ ਹਾਲਤ ਵਿੱਚ ਰੱਖੋ। ਆਪਣੇ ਬੱਚੇ ਦੇ ਸਿਰ ਹੇਠਾਂ ਕੋਈ ਨਰਮ ਚੀਜ਼ ਜਿਵੇਂ ਕਿ ਕੋਈ ਜੈਕਟ ਤਹਿ ਕਰ ਕੇ ਰੱਖਣ ਦੀ ਕੋਸਿ਼ਸ਼ ਕਰੋ। ਸਾਰੇ ਤੰਗ ਕੱਪੜੇ, ਖ਼ਾਸ ਕਰ ਬੱਚੇ ਦੀ ਗਰਦਨ ਦੇ ਦੁਆਲਿਉਂ ਉਤਾਰ ਦਿਓ। ਐਨਕਾਂ ਉਤਾਰ ਦਿਓ ਤਾਂ ਕਿ ਉਹ ਟੁੱਟ ਨਾ ਜਾਣ।
  5. ਬੱਚੇ ਦੇ ਮੂੰਹ ਵਿੱਚ ਕੋਈ ਵੀ ਚੀਜ਼ ਪਾਉਣ ਦੀ ਕੋਸਿ਼ਸ਼ ਨਾ ਕਰੋ। ਇਸ ਕਾਰਨ ਸਾਹ ਰੁਕ ਸਕਦਾ ਹੈ ਜਾਂ ਦੰਦ ਟੁੱਟ ਸਕਦੇ ਹਨ।
  6. ਤੁਹਾਡੇ ਬੱਚੇ ਦਾ ਡਾਕਟਰ ਇਹ ਜਾਣਨਾ ਚਾਹੇਗਾ ਕਿ ਦੌਰਾ ਕਿੰਨੀ ਦੇਰ ਪਿਆ ਰਿਹਾ ਸੀ। ਜੇ ਹੋ ਸਕੇ, ਦੌਰਾ ਸ਼ੁਰੂ ਹੋਣ ਅਤੇ ਖ਼ਤਮ ਹੋਣ ਦਾ ਸਮਾਂ ਕਲਾਕ ਜਾਂ ਆਪਣੀ ਘੜੀ ਤੋਂ ਵੇਖੋ।
  7. ਜੇ ਦੌਰਾ 5 ਮਿੰਟ ਤੋਂ ਘੱਟ ਸਮੇਂ ਲਈ ਪਿਆ ਸੀ, ਆਪਣੇ ਬੱਚੇ ਨੂੰ ਤੁਰੰਤ ਡਾਕਟਰ ਕੋਲ ਜਾਂ ਕਲੀਨਿਕ ਵਿੱਚ ਲੈ ਕੇ ਜਾਉ। ਜੇ ਡਾਕਟਰ ਦਾ ਦਫ਼ਤਰ ਜਾਂ ਕਲੀਨਿਕ ਖੁੱਲ੍ਹਾ ਨਹੀਂ, ਤਾਂ ਆਪਣੇ ਬੱਚੇ ਨੂੰ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਖੇ ਲੈ ਜਾਉ। ਡਾਕਟਰ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤੁਹਾਡੇ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਤਾਂ ਨਹੀਂ ਹੈ।
  8. ਜੇ ਦੌਰਾ 5 ਮਿੰਟ ਤੋਂ ਜਿ਼ਆਦਾ ਸਮੇਂ ਲਈ ਪੈਂਦਾ ਹੈ, ਤੁਰੰਤ ਐਂਬੂਲੈਂਸ ਬੁਲਾਉ। ਤੁਹਾਡੇ ਬੱਚੇ ਨੂੰ ਡਾਕਟਰ ਦੇ ਦਫ਼ਤਰ ਵਿੱਚ ਮਿਲ ਸਕਣ ਵਾਲੀ ਸੰਭਾਲ ਨਾਲੋਂ ਵੱਧ ਸੰਭਾਲ ਕਰਨ ਦੀ ਲੋੜ ਪੈ ਸਕਦੀ ਹੈ।
ਹੱਥ ਘੜੀ

ਦੌਰਾ ਪੈਣ ਤੋਂ ਪਿੱਛੋਂ ਕੀ ਹੋ ਸਕਦਾ ਹੈ

ਦੌਰਾ ਪੈਣ ਤੋਂ ਪਿੱਛੋਂ ਕਈ ਵਾਰੀ ਬੱਚੇ ਘਬਰਾਏ ਜਾਂ ਉਨੀਂਦਰਾ ਮਹਿਸੂਸ ਕਰਦੇ ਹਨ ਅਤੇ ਕੁੱਝ ਸਮੇਂ ਲਈ ਸੌਣਾ ਚਾਹੁੰਦੇ ਹਨ। ਡਾਕਟਰੀ ਸਹਾਇਤਾ ਲੈਣ ਲਈ ਆਪਣੇ ਬੱਚੇ ਦੀ ਦੌਰੇ ਤੋਂ ਪਹਿਲਾਂ ਵਾਲੀ ਹਾਲਤ ਬਣਨ ਦੀ ਉਡੀਕ ਨਾ ਕਰੋ। ਜਦੋਂ ਤੀਕ ਦੌਰਾ ਖ਼ਤਮ ਨਹੀਂ ਹੋ ਜਾਂਦਾ ਅਤੇ ਉਹ ਪੂਰੀ ਤਰ੍ਹਾਂ ਚੇਤੰਨ ਨਹੀਂ ਹੋ ਜਾਂਦਾ ਉਦੋਂ ਤੀਕ ਆਪਣੇ ਬੱਚੇ ਨੂੰ ਪਾਣੀ, ਭੋਜਨ ਜਾਂ ਦਵਾਈ ਕੁੱਝ ਨਾ ਦਿਓ।

ਡਾਕਟਰ ਦੇ ਦਫ਼ਤਰ ਜਾਂ ਹਸਪਤਾਲ ਵਿਖੇ ਕੀ ਹੋ ਸਕਦਾ ਹੈ

ਡਾਕਟਰ ਤੁਹਾਨੂੰ ਕਹੇਗਾ ਕਿ ਤੁਸੀਂ ਦੌਰੇ ਬਾਰੇ ਧਿਆਨ ਨਾਲ ਦੱਸੋ, ਸਮੇਤ ਇਸ ਦੇ, ਕਿ ਦੌਰਾ ਕਿੰਨੇ ਸਮੇਂ ਲਈ ਰਿਹਾ ਅਤੇ ਤੁਹਾਡਾ ਬੱਚਾ ਕਿਵੇਂ ਵਿਖਾਈ ਦਿੰਦਾ ਸੀ ਅਤੇ ਹਿੱਲਜੁੱਲ ਕਰਦਾ ਸੀ। ਇਸ ਨਾਲ ਡਾਕਟਰ ਨੂੰ ਇਹ ਜਾਣਨ ਵਿੱਚ ਮਦਦ ਮਿਲ ਸਕਦੀ ਹੈ ਕਿ ਕੀ ਥਰਕਣ, ਸਰੀਰ ਦੇ ਥਰਕ ਰਹੇ ਅੰਗ ਨੂੰ ਹੌਲੀ ਜਿਹੇ ਪਕੜ ਕੇ ਰੋਕੀ ਜਾ ਸਕਦੀ ਸੀ ਜਾਂ ਉਸ ਉੱਪਰ ਦਬਾਅ ਪਾ ਕੇ, ਜਾਂ ਕੀ ਝਟਕਿਆਂ ਵਾਲੀ ਹਿਲਜੁਲ ਚੱਲਦੀ ਰਹੀ ਸੀ।

ਡਾਕਟਰ ਤੁਹਾਡੇ ਬੱਚੇ ਦਾ ਮੁਆਇਨਾ ਕਰੇਗਾ। ਜੇ ਬੁਖ਼ਾਰ ਦੇ ਕਾਰਨ ਦਾ ਪਤਾ ਹੋਵੇ, ਅਤੇ ਤੁਹਾਡਾ ਬੱਚਾ ਘਬਰਾਇਆ ਹੋਇਆ ਜਾਂ ਬੇਹੋਸ਼ ਨਹੀਂ ਹੈ, ਡਾਕਟਰ ਆਮ ਤੌਰ ‘ਤੇ ਕਿਸੇ ਪ੍ਰਯੋਗਸ਼ਾਲਾ ਵਿੱਚ ਟੈਸਟ ਲਈ ਨਹੀਂ ਕਹੇਗਾ। ਫਿ਼ਰ ਵੀ, ਜੇ ਉਸ ਨੂੰ ਇਹ ਮਹਿਸੂਸ ਹੋਵੇ ਕਿ ਕੁੱਝ ਹੋਰ ਗੜਬੜ ਹੈ, ਉਹ ਕੁੱਝ ਟੈਸਟਾਂ ਲਈ ਕਹਿ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਦੌਰੇ ਦੇ ਦੂਜੇ ਸੰਭਾਵੀ ਕਾਰਨਾਂ ਨੂੰ ਰੱਦ ਕਰਨ ਵਿੱਚ ਮਦਦ ਮਿਲੇਗੀ।

ਜੇ ਤੁਹਾਡੇ ਬੱਚੇ ਨੂੰ ਸਧਾਰਨ ਫ਼ੀਬਰਿਲ ਸੀਜ਼ਰ ਹੋਇਆ ਸੀ, ਹੋ ਸਕਦਾ ਹੈ ਉਸਨੂੰ ਹਸਪਤਾਲ ਰਹਿਣ ਦੀ ਲੋੜ ਨਾ ਪਵੇ।

ਆਪਣੇ ਬੱਚੇ ਦੇ ਬੁਖ਼ਾਰ ਦਾ ਇਲਾਜ ਕਰਨਾ

ਬਚਪਨ ਦੀ ਲਗਭਗ ਹਰੇਕ ਬਿਮਾਰੀ ਜਾਂ ਲਾਗ ਦੇ ਕਾਰਨ ਬੁਖ਼ਾਰ ਹੋ ਸਕਦਾ ਹੈ। ਬੁਖ਼ਾਰ ਕਾਰਨ ਦੌਰਾ ਅਕਸਰ ਉਦੋਂ ਪੈਂਦਾ ਹੈ ਜਦੋਂ ਤੁਹਾਡੇ ਬੱਚੇ ਦਾ ਤਾਪਮਾਨ ਵੱਧਣਾ ਸ਼ੁਰੂ ਹੁੰਦਾ ਹੈ। ਹੋ ਸਕਦਾ ਹੈ ਤੁਹਾਨੂੰ ਉਦੋਂ ਪਤਾ ਵੀ ਨਾ ਹੋਵੇ ਕਿ ਤੁਹਾਡੇ ਬੱਚੇ ਨੂੰ ਬੁਖ਼ਾਰ ਹੈ। ਦਵਾਈ ਨਾਲ ਬੁਖ਼ਾਰ ਦਾ ਇਲਾਜ ਕਰਨ ਨਾਲ ਇਹ ਜ਼ਰੂਰੀ ਨਹੀਂ ਕਿ ਦੌਰਾ ਪੈਣ ਤੋਂ ਰੋਕਿਆ ਸਕੇ ਜਾਂ ਦੌਰੇ ਦੀ ਮਿਆਦ ਘਟ ਜਾਵੇ, ਪਰ ਇਸ ਨਾਲ ਤੁਹਾਡੇ ਬੱਚੇ ਨੂੰ ਵਧੇਰੇ ਅਰਾਮ ਵਿੱਚ ਰਹਿਣ ਲਈ ਮਦਦ ਮਿਲ ਸਕਦੀ ਹੈ।​

ਜਦੋਂ ਤੁਹਾਡੇ ਬੱਚੇ ਨੂੰ ਦੌਰਾ ਪੈ ਰਿਹਾ ਹੋਵੇ ਉਸ ਵੇਲੇ ਬੁਖ਼ਾਰ ਦੀ ਦਵਾਈ ਦੇਣ ਦੀ ਕੋਸਿ਼ਸ਼ ਨਾ ਕਰੋ। ਦੌਰਾ ਖ਼ਤਮ ਹੋ ਜਾਣ ਦੀ ਉਡੀਕ ਕਰੋ। ਆਪਣੇ ਬੱਚੇ ਨੂੰ ਨਹਾਉਣ ਵਾਲੇ ਟੱਬ ਵਿੱਚ ਨਾ ਬਿਠਾਉ।

ਆਪਣੇ ਬੱਚੇ ਦਾ ਤਾਪਮਾਨ ਵੇਖਣਾ

ਜੇ ਤੁਹਾਡੇ ਬੱਚੇ ਦਾ ਸਰੀਰ ਗਰਮ ਮਹਿਸੂਸ ਹੁੰਦਾ ਹੈ, ਥਰਮਾਮੀਟਰ ਨਾਲ ਉਸ ਦਾ ਤਾਪਮਾਨ ਚੈੱਕ ਕਰੋ। ਸਧਾਰਨ ਤਾਪਮਾਨ ਮੂੰਹ ਰਾਹੀਂ 37.5°C (99.5°F), ਜਾਂ ਗੁਦਾ ਰਾਹੀਂ 38°C (100.4F) ਹੁੰਦਾ ਹੈ।

ਦਵਾਈ

ਆਪਣੇ ਬੱਚੇ ਨੂੰ ਅਸੀਟਾਮਿਨੋਫਿ਼ਨ (ਟਾਇਲਾਨੌਲ, ਟੈਂਪਰਾ, ਪੈਨਾਡੋਲ) ਜਾਂ ਆਈਬਿਊਪਰੋਫ਼ੈਨ (ਐਡਵਿਲ, ਮੋਟਰਿਨ, ਬਰੂਫਿ਼ਨ) ਦਿਓ। ਕਿੰਨੀ ਦਵਾਈ ਦੇਣੀ ਹੈ ਅਤੇ ਕਿੰਨੇ ਵਾਰੀ ਦੇਣੀ ਹੈ, ਇਹ ਜਾਣਨ ਲਈ ਦਵਾਈ ਵਾਲੀ ਬੋਤਲ ਉੱਪਰ ਦਿੱਤੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ। ਜੇ ਤੁਹਾਨੂੰ ਪੱਕਾ ਪਤਾ ਨਹੀਂ, ਆਪਣੇ ਡਾਕਟਰ ਜਾਂ ਦਵਾਈ ਫ਼ਰੋਸ਼ ਨਾਲ ਗੱਲ ਕਰੋ। ਜਿੰਨਾ ਚਿਰ ਡਾਕਟਰ ਨਹੀਂ ਕਹਿੰਦਾ ਆਪਣੇ ਬੱਚੇ ਨੂੰ ਏਐੱਸਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ) ਨਾ ਦਿਓ।

ਕੱਪੜੇ

ਆਪਣੇ ਬੱਚੇ ਨੂੰ ਹਲਕੇ ਕੱਪੜੇ ਪਹਿਨਾਉ. ਬਿਸਤਰੇ ਦੇ ਭਾਰੀ (ਰਜਾਈਆਂ ਆਦਿ) ਕੱਪੜੇ ਪਾਸੇ ਕਰ ਦਿਓ।

ਹੋਰ ਜਾਣਕਾਰੀ ਲਈ, ਕ੍ਰਿਪਾ ਕਰਕੇ "ਬੁਖ਼ਾਰ" ਪੜ੍ਹੋ।

ਬੁਖ਼ਾਰ ਕਾਰਨ ਪੈਣ ਵਾਲੇ ਦੌਰੇ (ਫ਼ੀਬਰਿਲ ਸੀਜ਼ਰਜ਼) ਆਮ ਹੁੰਦੇ ਹਨ

ਛੇ ਮਹੀਨੇ ਤੋਂ ਛੇ ਸਾਲ ਦੀ ਉਮਰ ਦੇ ਵਿਚਕਾਰ 100 ਵਿੱਚੋਂ ਲਗਭਗ ਪੰਜ ਬੱਚਿਆਂ ਨੂੰ ਘੱਟੋ ਘੱਟ ਇੱਕ ਵਾਰੀ ਬੁਖ਼ਾਰ ਕਾਰਨ ਦੌਰਾ ਪੈਂਦਾ ਹੈ। ਇਨ੍ਹਾਂ 10 ਬੱਚਿਆਂ ਵਿੱਚੋਂ ਲਗਭਗ ਤਿੰਨ ਨੂੰ ਇੱਕ ਤੋਂ ਵੱਧ ਵਾਰੀ ਬੁਖ਼ਾਰ ਕਾਰਨ ਦੌਰਾ ਪੈਂਦਾ

ਬੁਖ਼ਾਰ ਕਾਰਨ ਪੈਣ ਵਾਲੇ ਦੌਰਿਆਂ ਦਾ ਜਣਨ ਅੰਸ਼ਾਂ ਨਾਲ ਬਹੁਤ ਗੂੜ੍ਹਾ ਸੰਬੰਧ ਹੈ। ਜਿਸ ਬੱਚੇ ਨੂੰ ਬੁਖ਼ਾਰ ਕਾਰਨ ਦੌਰੇ ਪੈਂਦੇ ਹਨ ਅਕਸਰ ਉਸ ਦੇ ਮਾਪਿਆਂ ਨੂੰ ਵੀ ਬੁਖ਼ਾਰ ਕਾਰਨ ਦੌਰੇ ਪੈਂਦੇ ਸਨ, ਅਤੇ ਉਸ ਦੇ ਭੈਣ-ਭਰਾਵਾਂ ਨੂੰ ਵੀ ਦੌਰੇ ਪੈਣ ਦੀ ਬਹੁਤ ਸੰਭਾਵਨਾ ਹੈ।

ਬੁਖ਼ਾਰ ਕਾਰਨ ਪੈਣ ਵਾਲੇ ਦੌਰੇ ਦਿਮਾਗ ਨੂੰ ਹਾਨੀ ਨਹੀਂ ਪਹੁੰਚਾਉਂਦੇ

ਬੁਖ਼ਾਰ ਕਾਰਨ ਪਏ ਦੌਰੇ ਦੌਰਾਨ ਬੱਚੇ ਦੀ ਹਾਲਤ ਮਾਪਿਆਂ ਲਈ ਬਹੁਤ ਡਰਾਉਣੀ ਹੋ ਸਕਦੀ ਹੈ। ਫਿਰ ਵੀ, ਜਿੱਥੋਂ ਤੀਕ ਸਾਨੂੰ ਪਤਾ ਹੈ, ਥੋੜ੍ਹੇ ਸਮੇਂ ਲਈ​ ਪੈਣ ਵਾਲੇ ਦੌਰੇ ਦਿਮਾਗ ਨੂੰ ਹਾਨੀ ਨਹੀਂ ਪਹੁੰਚਾਉਂਦੇ ਜਾਂ ਦਿਮਾਗ ਵਿੱਚ ਸਥਾਈ ਤਬਦੀਲੀਆਂ ਦਾ ਕਾਰਨ ਨਹੀਂ ਬਣਦੇ। ਬੁਖ਼ਾਰ ਕਾਰਨ ਪੈਣ ਵਾਲੇ ਬਹੁਤੇ ਦੌਰੇ ਕੁੱਝ ਮਿੰਟਾਂ ਲਈ ਪੈਂਦੇ ਹਨ, ਭਾਵੇਂ ਵੇਖਣ ਨੂੰ ਲੱਗਦਾ ਹੈ ਕਿ ਉਹ ਵੱਧ ਸਮਾਂ ਰਹਿਣਗੇ। ਭਾਵੇਂ ਕਿ ਤੁਹਾਡੇ ਬੱਚੇ ਨੂੰ ਬੁਖ਼ਾਰ ਕਾਰਨ ਲੰਮਾਂ ਦੌਰਾ ਪਿਆ ਹੈ, ਦਿਮਾਗੀ ਨੁਕਸਾਨ ਦਾ ਖ਼ਤਰਾ ਘੱਟ ਹੀ ਹੁੰਦਾ ਹੈ।

ਬੁਖ਼ਾਰ ਕਾਰਨ ਪੈਣ ਵਾਲੇ ਦੌਰਿਆਂ ਨੂੰ ਰੋਕਣ ਦੀਆਂ ਦਵਾਈਆਂ

ਦੌਰਿਆਂ ਨੂੰ ਰੋਕਣ ਵਾਲੀਆਂ ਦਵਾਈਆਂ (ਐਂਟੀਕਨਵਲਸੈਂਟਸ ਜਾਂ ਐਂਟੀ-ਐਪੀਲੈਪਟਿਕ ਦਵਾਈਆਂ) ਹਨ, ਜਿਹੜੀਆਂ ਬੁਖ਼ਾਰ ਕਾਰਨ ਪੈਣ ਵਾਲੇ ਦੌਰਿਆਂ ਨੂੰ ਰੋਕ ਸਕਦੀਆਂ ਹਨ। ਇਨ੍ਹਾਂ ਦਵਾਈਆਂ ਦੇ ਮੰਦੇ ਅਸਰ ਵੀ ਹਨ, ਅਤੇ ਜਿਹੜੇ ਬੱਚਿਆਂ ਨੂੰ ਬੁਖ਼ਾਰ ਕਾਰਨ ਦੌਰੇ ਪੈਂਦੇ ਹਨ ਉਨ੍ਹਾਂ ਨੂੰ ਆਮ ਤੌਰ ‘ਤੇ ਇਹ ਦਵਾਈਆਂ ਲੈਣ ਦੀ ਲੋੜ ਨਹੀਂ। ਫਿਰ ਵੀ, ਅਜਿਹੀਆਂ ਖ਼ਾਸ ਸੂਰਤਾਂ ਹੋ ਸਕਦੀਆਂ ਹਨ ਜਦੋਂ ਤੁਹਾਡੇ ਬੱਚੇ ਦਾ ਡਾਕਟਰ ਇਹ ਸਮਝੇ ਕਿ ਦੌਰੇ ਰੋਕਣ ਵਾਲੀ ਦਵਾਈ ਦੀ ਜ਼ਰੂਰਤ ਹੈ।

ਜੇ ਤੁਹਾਡੇ ਬੱਚੇ ਨੂੰ ਬੁਖ਼ਾਰ ਕਾਰਨ ਦੌਰੇ ਅਕਸਰ ਪੈ ਜਾਂਦੇ ਹਨ, ਡਾਕਟਰ ਥੋੜ੍ਹਾ ਸਮਾਂ ਅਸਰ ਕਰਨ ਵਾਲੀ ਦੌਰੇ ਰੋਕਣ ਵਾਲੀ ਦਵਾਈ ਦੇ ਸਕਦਾ ਹੈ। ਡਾਕਟਰ ਤੁਹਾਨੂੰ ਵਿਸਥਾਰ ਵਿੱਚ ਦੱਸੇਗਾ ਕਿ ਆਪਣੇ ਬੱਚੇ ਦੀ ਸੰਭਾਲ ਕਿਵੇਂ ਕਰਨੀ ਹੈ ਅਤੇ ਡਾਕਟਰੀ ਸਹਾਇਤਾ ਲੈਣ ਦੀ ਲੋੜ ਕਦੋਂ ਪੈਂਦੀ ਹੈ।

ਤੁਹਾਨੂੰ ਆਪਣੇ ਬੱਚੇ ਦਾ ਖ਼ਾਸ ਇਲਾਜ ਕਰਾਉਣ ਦੀ ਲੋੜ ਨਹੀਂ ਹੈ

ਸਾਰੇ ਬੱਚੇ ਕਈ ਵਾਰੀ ਬਿਮਾਰ ਹੋ ਜਾਂਦੇ ਹਨ, ਖ਼ਾਸ ਕਰ ਕੇ ਛੋਟੇ ਬੱਚੇ। ਬੁਖ਼ਾਰ ਸੰਬੰਧੀ ਤਹਾਡੇ ਬੱਚੇ ਦਾ ਪ੍ਰਤੀਕਰਮ ਬਹੁਤ ਗੰਭੀਰ ਤਰੀਕੇ ਦਾ ਹੋ ਸਕਦਾ ਹੈ। ਆਪਣੇ ਬੱਚੇ ਨਾਲ ਉੇਸੇ ਤਰ੍ਹਾਂ ਦਾ ਵਿਹਾਰ ਕਰੋ ਅਤੇ ਉਸ ਦਾ ਬਚਾਅ ਰੱਖੋ ਜਿਵੇਂ ਤੁਸੀਂ ਹੋਰ ਸਾਧਾਰਨ, ਤੰਦਰੁਸਤ ਬੱਚੇ ਨਾਲ ਕਰਦੇ ਹੋ। ਯਾਦ ਰੱਖੋ, ਬੁਖ਼ਾਰ ਅਤੇ ਦੌਰੇ ਅਚਾਨਕ ਪੈਣੇ ਸ਼ੁਰੂ ਹੋ ਸਕਦੇ ਹਨ। ਜੇ ਤੁਹਾਡਾ ਬੱਚਾ ਪੰਜ ਸਾਲ ਤੋਂ ਘੱਟ ਉਮਰ ਦਾ ਹੈ, ਇਹ ਯਕੀਨੀ ਬਣਾਉ ਕਿ ਜਦੋਂ ਉਹ ਨਹਾ ਰਿਹਾ ਹੋਵੇ ਤਾਂ ਉਸ ਦੇ ਨੇੜੇ ਰਹੋ। ਆਪਣੇ ਬੱਚੇ ਨੂੰ ਟੱਬ ਵਿੱਚ ਇਕੱਲਾ ਨਾ ਛੱਡੋ.

ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਬੁਖ਼ਾਰ ਕਾਰਨ ਪੈਣ ਵਾਲੇ ਦੌਰੇ ਆਪਣੇ ਆਪ ਬੰਦ ਹੋ ਜਾਂਦੇ ਹਨ

ਬੁਖ਼ਾਰ ਕਾਰਨ ਪੈਣ ਵਾਲੇ ਦੌਰਿਆਂ ਕਾਰਨ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਬੱਚੇ ਨੂੰ ਜੀਵਨ ਵਿੱਚ ਅੱਗੇ ਜਾ ਕੇ ਮਿਰਗੀ (ਬੇਹੋਸ਼ੀ) ਦੇ ਦੌਰੇ ਪੈਣ ਲੱਗ ਜਾਣਗੇ। ਬੁਖ਼ਾਰ ਕਾਰਨ ਦੌਰਾ ਪੈਣ ਵਾਲੇ 100 ਵਿੱਚੋਂ ਪੰਜ ਤੋਂ ਵੀ ਘੱਟ ਬੱਚਿਆਂ ਨੂੰ ਮਿਰਗੀ ਪੈਂਦੀ ਹੈ। ਮਿਰਗੀ ਅਜਿਹੀ ਬਿਮਾਰੀ ਹੈ ਜਿਸ ਵਿੱਚ ਬੁਖ਼ਾਰ ਤੋਂ ਬਗੈਰ ਵੀ ਵਾਰ ਵਾਰ ਦੌਰੇ ਪੈ ਜਾਂਦੇ ਹਨ।

ਮੁੱਖ ਨੁਕਤੇ

  • ਫ਼ੀਬਰਿਲ ਸੀਜ਼ਰਜ਼ (ਬੁਖ਼ਾਰ ਕਾਰਨ ਪੈਣ ਵਾਲੇ ਦੌਰੇ) ਝਟਕਿਆ ਵਾਲੀ ਬੇਕਾਬੂ ਹਿਲਜੁਲ ਦੀਆਂ ਘਟਨਾਵਾਂ ਹੁੰਦੀਆਂ ਹਨ, ਜੋ ਕਿ ਬੁਖ਼ਾਰ ਕਾਰਨ ਵਾਪਰਦੀਆਂ ਹਨ। ਇਹ ਛੇ ਮਹੀਨੇ ਤੋਂ ਲੈ ਕੇ ਛੇ ਸਾਲ ਦੇ ਵਿਚਕਾਰ ਦੀ ਉਮਰ ਵਾਲੇ ਬੱਚਿਆਂ ਵਿੱਚ ਆਮ ਵਾਪਰਦੀਆਂ ਹਨ.
  • ਬੁਖ਼ਾਰ ਕਾਰਨ ਪੈਣ ਵਾਲੇ ਦੌਰੇ ਦੌਰਾਨ ਆਪਣੇ ਬੱਚੇ ਨੂੰ ਅਰਾਮ ਵਿੱਚ ਲਿਆਉ ਅਤੇ ਕੋਈ ਵੀ ਚੀਜ਼ ਉਸ ਦੇ ਮੂੰਹ ਵਿੱਚ ਪਾਉਣ ਦੀ ਕੋਸਿ਼ਸ਼ ਨਾ ਕਰੋ। ਉਸ ਨੂੰ ਪਾਸੇ ਪਰਨੇ ਲਿਟਾਉਣ ਦੀ ਕੋਸਿ਼ਸ਼ ਕਰੋ ਜਾਂ ਉਸ ਦਾ ਸਿਰ ਇੱਕ ਪਾਸੇ ਘੁਮਾ ਦਿਓ।
  • ਬੁਖ਼ਾਰ ਕਾਰਨ ਪੈਣ ਵਾਲੇ ਦੌਰੇ ਤੋਂ ਪਿੱਛੋਂ ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਜਾਉ। ਜੇ ਦੌਰਾ ਪੰਜ ਮਿੰਟ ਤੋਂ ਵੱਧ ਸਮੇਂ ਲਈ ਰਹਿੰਦਾ ਹੈ, ਤਾਂ ਐਂਬੂਲੈਂਸ ਬੁਲਾਉ।
  • ਆਪਣੇ ਬੱਚੇ ਨੂੰ ਬੁਖ਼ਾਰ ਦੀ ਦਵਾਈ ਦੇਣ ਨਾਲ ਜ਼ਰੂਰੀ ਨਹੀਂ ਕਿ ਦੌਰੇ ਰੁਕ ਜਾਣ।
  • ਜੇ ਤੁਹਾਡੇ ਕੋਈ ਸਰੋਕਾਰ ਜਾਂ ਪ੍ਰਸ਼ਨ ਹੋਣ, ਕ੍ਰਿਪਾ ਕਰ ਕੇ ਆਪਣੇ ਡਾਕਟਰ ਨਾਲ ਗੱਲ ਕਰੋ।
Last updated: 10月 16 2009